03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਰ . ਡੀ . ਖੋਸਲਾ ਸਕੂਲ ਨੇ ਸੰਸਕ੍ਰਿਤ ਦਿਵਸ ਮੌਕੇ ਸੰਸਕ੍ਰਿਤ ਮੰਤਰ ਤੇ ਸਲੋਕ ਪਾਠ ਮੁਕਾਬਲਾ ਕਰਵਾਇਆ

ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਆਰ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਟਾਲਾ, 1 ਸਤੰਬਰ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਨੇ ਵਿਸ਼ਵ ਸੰਸਕ੍ਰਿਤ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸੰਸਕ੍ਰਿਤ ਮੰਤਰ ਤੇ ਸ਼ਲੋਕ ਪਾਠ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੀਵਾ ਜਗਾਉਣ ਤੇ ਭਗਵਾਨ ਗਣੇਸ਼ ਦੀ ਪੂਜਾ ਨਾਲ ਹੋਈ। 5ਵੀਂ ਤੋਂ 9 ਵੀਂ ਜਮਾਤ ਦੇ 43 ਪ੍ਰਤੀਯੋਗੀਆਂ ਨੇ ਇਸ ਮੁਕਾਬਲੇ ’ਚ ਹਿੱਸਾ ਲਿਆ ਤੇ ਸ਼ੁੱਧ ਸੰਸਕ੍ਰਿਤ ਮੰਤਰਾਂ ਦਾ ਜਾਪ ਕੀਤਾ। ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਲਾਘਾਯੋਗ ਸੀ। ਵਿਦਿਆਰਥਣ ਦਕਸ਼ਾਇਨੀ ਨੇ ਬਹੁਤ ਵਧੀਆ ਸੰਚਾਲਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਅ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਵਿਸ਼ਵ ਸੰਸਕ੍ਰਿਤ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਸਮਾਗਮ ਦੇ ਪ੍ਰਬੰਧਕ ਅਰਵਿੰਦ ਯਾਦਵ ਤੇ ਜੱਜ ਸ਼੍ਰੀਮਤੀ ਉਮਾ ਸ਼ਰਮਾ ਨੂੰ ਵੀ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ਿਲ੍ਹਾ ਪ੍ਰਧਰੀ ਖੋ-ਖੋ ਮੁਕਾਬਲਿਆਂ ’ਚ ਡਿਵਾਈਨ ਵਿੱਲ ਪਬਲਿਕ ਸਕੂਲ ਬਟਾਲਾ ਦੀ ਇਕ ਵਾਰ... ਅਗਲੀ ਖ਼ਬਰ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਗਰੂਰ ਦੇ ਸੰਘਰਸ਼ ’ਚ ਨੰਬਰਦਾਰ ਯੂਨੀਅਨ ਸ਼ਾਮਿਲ ਹੋਵਗੀ- ਨੰਬਰਦਾਰ ਜਾਂਗਲਾ
Ad Position 24