31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਆਰ.ਆਰ.ਬਾਵਾ.ਕਾਲਜ ਵਿਖੇ ‘ਐਨ.ਸੀ.ਸੀ ਦਾਖ਼ਲਾ ਮੁਹਿੰਮ’ ਦਾ ਆਯੋਜਨ

ਬਟਾਂਲਾ, 31 ਅਗਸਤ (ਸਤਿੰਦਰ ਸਿੰਘ)-ਆਰ. ਆਰ.

Ad Position 21
No active advertisement
ਅਜੀਤ ਡੈਸਕ 01-09-2026
ਬਟਾਂਲਾ, 31 ਅਗਸਤ (ਸਤਿੰਦਰ ਸਿੰਘ)-ਆਰ.ਆਰ.ਬਾਵਾ. ਡੀ.ਏ.ਵੀ ਕਾਲਜ ਫਾਰ ਗਰਲਜ਼, ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾ ਅਨੁਸਾਰ ਤੇ ਸ਼੍ਰੀਮਤੀ ਸਿਮਰਨਜੀਤ ਕੌਰ ਦੀ ਅਗਵਾਈ ਹੇਠ ਕਾਲਜ ਵਿਖੇ 9ਵੀਂ ਪੰਜਾਬ ਬਟਾਲੀਅਨ, ਅੰਮ੍ਰਿਤਸਰ ਵਲੋਂ ‘ਐਨ.ਸੀ.ਸੀ ਦਾਖ਼ਲਾ ਮੁਹਿੰਮ’ ਦਾ ਆਯੋਜਨ ਕੀਤਾ ਗਿਆ। ਮੁਹਿੰਮ ’ਚ ਕੁੱਲ 40 ਵਿਦਿਆਰਥਣਾਂ ਨੇ ਦਾਖ਼ਲਾ ਲਿਆ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਲੜਕੀਆਂ ਨੂੰ ਐਨ.ਸੀ.ਸੀ. ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਤੇ ਅਨੁਸ਼ਾਸਨ, ਅਗਵਾਈ ਤੇ ਦੇਸ਼ ਦੀ ਸੇਵਾ ਵਰਗੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਰਾਸ਼ਟਰ ਨਿਰਮਾਣ ’ਚ ਸਾਕਾਰਾਤਮਕ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਸੋਹਨ ਲਾਲ, ਖੁਸ਼ਪ੍ਰੀਤ ਕੌਰ, ਨਵਨੀਤ ਕੌਰ, ਗੁਰਪ੍ਰੀਤ ਕੌਰ ਤੇ ਕਵਲਜੀਤ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋ.ਅ.ਦ. (ਪੁਨਰ ਸੁਰਜੀਤ) ਵਲੋਂ ਜਥੇ. ਛੋਟੇਪੁਰ ਨੂੰ ਡੇਰਾ ਬਾਬਾ ਨਾਨਕ ਦਾ ਕੋਆਰਡੀਨੇਟਰ ਥਾਪਣ ’ਤੇ ਸਮਰਥਕਾਂ ’ਚ ਖੁਸ਼ੀ ਅਗਲੀ ਖ਼ਬਰ ਗੁੰਮ ਹੋਇਆ ਬੱਚਾ ਦੋ ਘੰਟੇ ਬਾਅਦ ਪੁਲਿਸ ਨੇ ਘਰ ਦੀ ਛੱਤ ਤੋਂ ਕੀਤਾ ਬਰਾਮਦ
Ad Position 24