30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ’ਤੇ ਵਿਸ਼ੇਸ਼ ਸੈਸ਼ਨ

ਘਰੋਟਾ, 29 ਅਗਸਤ (ਸੰਜੀਵ ਗੁਪਤਾ)-ਪੀ. ਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਗਿਆਨ ਜੋਤੀ ਪ੍ਰੋਗਰਾਮ ਤਹਿਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਵਿਸ਼ੇ ’ਤੇ ਜਾਗਰੂਕਤਾ ਲੈਕਚਰ ਤੇ ਇੰਟਰੈਕਟਿਵ ਸੈਸ਼ਨ ਕਰਵਾਇਆ ਗਿਆ।

Ad Position 21
No active advertisement
ਪੀ.ਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਸ਼ੇਸ਼ ਸੈਸ਼ਨ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਡੀ.ਜੀ ਸਿੰਘ ਦਾ ਸਵਾਗਤ ਕਰਦੇ ਅਤੇ ਸਵਾਲ ਜਵਾਬ ਕਰਦੇ ਬੱਚੇ। ਤਸਵੀਰ: ਸੰਜੀਵ ਗੁਪਤਾ 30-08-2026
ਘਰੋਟਾ, 29 ਅਗਸਤ (ਸੰਜੀਵ ਗੁਪਤਾ)-ਪੀ.ਐੱਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਗਿਆਨ ਜੋਤੀ ਪ੍ਰੋਗਰਾਮ ਤਹਿਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਵਿਸ਼ੇ ’ਤੇ ਜਾਗਰੂਕਤਾ ਲੈਕਚਰ ਤੇ ਇੰਟਰੈਕਟਿਵ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਡੀ.ਜੀ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸਕੂਲ ਪਹੁੰਚਣ ’ਤੇ ਵਾਈਸ ਪ੍ਰਿੰਸੀਪਲ ਰਵਿੰਦਰ ਕੁਮਾਰ, ਐੱਸ.ਐੱਮ.ਟੀ ਮਨੀਸ਼ ਕੁਮਾਰ, ਵਿਗਿਆਨ ਜੋਤੀ ਪ੍ਰੋਗਰਾਮ ਕੋਆਰਡੀਨੇਟਰ ਅਰਚਨਾ, ਅਧਿਆਪਕਾਂ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡੀ.ਜੀ ਸਿੰਘ ਨੇ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਭਵਿੱਖ ਦੀ ਸਿੱਖਿਆ ਅਤੇ ਰੁਜ਼ਗਾਰ ਦੀ ਨਵੀਂ ਦਿਸ਼ਾ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਤਕਨਾਲੋਜੀ ਨੂੰ ਸਿਰਫ਼ ਵਰਤਣ ਦੀ ਬਜਾਏ ਉਸ ਨੂੰ ਸਮਝਣ ਅਤੇ ਰਚਨਾਤਮਕ ਢੰਗ ਨਾਲ ਵਰਤਣ ਲਈ ਪ੍ਰੇਰਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਮਣੀਮਹੇਸ਼ ਯਾਤਰਾ ਦੌਰਾਨ ਪਠਾਨਕੋਟੀਆ ਦਾ ਲੰਗਰ ਸ਼ਰਧਾਲੂਆਂ ਲਈ ਬਣਿਆ ਸਹਾਰਾ ਅਗਲੀ ਖ਼ਬਰ ਸਹੀ ਰਾਹ ਯੁਵਾ ਸਾਂਝ ਦੇ ਬੈਨਰ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ
Ad Position 24