30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਾਈ ਅੰਮ੍ਰਿਤਪਾਲ ਸਿੰਘ ਦੇ ਨਸ਼ਿਆਂ ਖ਼ਿਲਾਫ਼ ਅਹਿਦਨਾਮੇ ਦਾ ਪੰਜਾਬੀਆਂ ਵਲੋਂ ਸਵਾਗਤ : ਪ੍ਰਿਥੀਪਾਲ ਸਿੰਘ

ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਬਾਬਾ ਬਕਾਲਾ ਸਾਹਿਬ ਵਿਖੇ ਸਾਚਾ ਗੁਰ ਲਾਧੋ ਰੇ ਪਵਿੱਤਰ ਦਿਵਸ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਕੀਤੀ ਪੰਥਕ ਕਾਨਫਰੰਸ ਨੂੰ ਸਿੱਖਾਂ ਤੇ ਪੰਜਾਬੀਆਂ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪ ਮੁਹਾਰੇ ਹੜ੍ਹ ਵਾਂਗਰਾਂ ਕਾਨਫਰੰਸ ਵਿਚ ਪਹੁੰਚੇ।

Ad Position 21
No active advertisement
ਅਜੀਤ ਡੈਸਕ 30-08-2026
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਬਾਬਾ ਬਕਾਲਾ ਸਾਹਿਬ ਵਿਖੇ ਸਾਚਾ ਗੁਰ ਲਾਧੋ ਰੇ ਪਵਿੱਤਰ ਦਿਵਸ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਕੀਤੀ ਪੰਥਕ ਕਾਨਫਰੰਸ ਨੂੰ ਸਿੱਖਾਂ ਤੇ ਪੰਜਾਬੀਆਂ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪ ਮੁਹਾਰੇ ਹੜ੍ਹ ਵਾਂਗਰਾਂ ਕਾਨਫਰੰਸ ਵਿਚ ਪਹੁੰਚੇ। ਇਸੇ ਤਰ੍ਹਾਂ ਹਲਕਾ ਬਟਾਲਾ ਵਿਚੋਂ ਵੀ ਸੇਵਾਦਾਰ ਵਰਕਰ ਹਜ਼ਾਰਾਂ ਦੀ ਗਿਣਤੀ ਵਿਚ ਕਾਨਫਰੰਸ ਵਿਚ ਪਹੁੰਚੇ। ਦੂਜੀਆਂ ਰਾਜਨੀਤਿਕ ਪਾਰਟੀਆਂ ਵਲੋਂ ਆਪਣੀਆਂ ਕਾਨਫਰੰਸਾਂ ਵਿਚ ਲਾਲਚ ਤੇ ਦਿਹਾੜੀਆਂ ’ਤੇ ਲਿਆਂਦੇ ਗਏ ਲੋਕ ਸਨ, ਜਦਕਿ ਪੰਥਕ ਕਾਨਫਰੰਸ ਵਿਚ ਪੰਜਾਬ ਦੀ ਸੰਗਤ ਆਪ ਮੁਹਾਰੇ ਜਜ਼ਬੇ ਨਾਲ ਪਹੁੰਚੀ। ਇਸ ‘ਪੰਥ ਬਚਾਓ ਪੰਜਾਬ ਬਚਾਓ’ ਪੰਥਕ ਕਾਨਫਰੰਸ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਅਤੇ ਪੰਜਾਬੀਆਂ ਦੇ ਪ੍ਰਵਾਨਿਤ ਆਗੂ ਵਜੋਂ ਉਭਰੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਿਥੀਪਾਲ ਸਿੰਘ ਬਟਾਲਾ, ਕਾਰਜਕਾਰਨੀ ਕਮੇਟੀ ਮੈਂਬਰ ਅਤੇ ਇੰਚਾਰਜ ਹਲਕਾ ਬਟਾਲਾ ਨੇ ਸਾਥੀਆਂ ਸਮੇਤ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਕਾਨਫਰੰਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਲੋਂ ਨਸ਼ਿਆਂ ਖਿਲਾਫ਼ ਭੇਜਿਆ ਆਪਣਾ ਪਹਿਲਾ ਅਹਿਦਨਾਮਾ ਪੰਜਾਬ ਵਿਚ ਮੁੱਖ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦਾ ਸਿੱਖ ਸੰਗਤ ਤੇ ਪੰਜਾਬੀਆਂ ਨੇ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਨੂੰ ਇਕ ਆਸ ਤੇ ਉਮੀਦ ਦੀ ਕਿਰਨ ਫਿਰ ਨਜ਼ਰ ਆਈ ਹੈ, ਪੰਜਾਬ ਨਸ਼ਿਆਂ ਦੀ ਅਲਾਮਤ ਵਿਚੋਂ ਉਭਰ ਕੇ ਸਾਹਮਣੇ ਆਵੇਗਾ। ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਆਪਣੇ ਅਹਿਦ ਵਿਚ ਕਿਹਾ ਹੈ ਕਿ ਪੰਜਾਬੀਆਂ ਅਤੇ ਸਿੱਖਾਂ ਦੀ ਆਪਣੀ ਸਰਕਾਰ ਆਉਂਦੀ ਹੈ ਤਾਂ ਸਾਲ 1997 ਤੋਂ 2022 ਤੱਕ ਦੀਆਂ ਸਾਰੀਆਂ ਸਰਕਾਰਾਂ ਦੇ ਇਨ੍ਹਾਂ 30 ਸਾਲਾਂ ਵਿਚ ਨਸ਼ੇ ਦੇ ਪਸਾਰ, ਮਾਰੂਅਸਰ, ਮੌਤਾਂ, ਸਪਲਾਈ ਕੜੀਆਂ, ਰਾਜਨੀਤਿਕ ਨੇਤਾਵਾਂ ਦੀ ਸ਼ਮੂਲੀਅਤ, ਪੁਲਿਸ ਅਤੇ ਸੁਰੱਖਿਆ ਫੋਰਸਾਂ ਦੀ ਸਮੱਗਲਰਾਂ ਨਾਲ ਮਿਲੀਭੁਗਤ ਨੂੰ ਸਾਹਮਣੇ ਲਿਆਉਣ ਲਈ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ। ਨਸ਼ੇ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਸਮੱਗਲਰਾਂ ਤੇ ਨਸ਼ੇ ਵੇਚਣ ਵਾਲਿਆਂ ਅਤੇ ਪੁਸ਼ਤ ਪੁਨਾਈ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਭਾਈ ਅੰਮ੍ਰਿਤਪਾਲ ਸਿੰਘ ਦੇ ਇਹ ਅਹਿਦ ਨੇ ਸਿੱਖਾਂ ਤੇ ਪੰਜਾਬੀਆਂ ਅਤੇ ਖਾਸ ਕਰ ਬੀਬੀਆਂ ਤੇ ਨੌਜਵਾਨਾਂ ਵਿਚ ਨਵਾਂ ਜੋਸ਼ ਭਰਿਆ ਹੈ। ਇਸ ਮੌਕੇ ਕੈਪਟਨ ਹਰਪਾਲ ਸਿੰਘ ਚੌਧਰਪੁਰ, ਬੀਬੀ ਪ੍ਰਭਜੋਤ ਕੌਰ ਨਵਰੂਪ ਨਗਰ, ਗੁਰਦੀਪ ਸਿੰਘ ਕੋਟ ਮਜਲਸ, ਪਲਵਿੰਦਰ ਸਿੰਘ ਸ਼ੁਕਰਪੁਰਾ, ਖੁਸ਼ਕਰਨ ਸਿੰਘ ਹੇਅਰ, ਅਨੂਪ ਸਿੰਘ ਬੋਪਾਰਾਏ ਡੱਲਾ, ਸਰਦੂਲ ਸਿੰਘ ਮੱਲ੍ਹੀ, ਸਤਿੰਦਰਪਾਲ ਸਿੰਘ ਕੰਗ, ਜਥੇਦਾਰ ਸਤਨਾਮ ਸਿੰਘ ਬਟਾਲਾ, ਅਵਤਾਰ ਸਿੰਘ ਚੌਧਰਪੁਰ, ਜਤਿੰਦਰ ਸਿੰਘ ਪੰਨੂੰ, ਦਿਲਬਾਗ ਸਿੰਘ ਬਟਾਲਾ, ਜਸਬੀਰ ਸਿੰਘ ਗੋਬਿੰਦ ਨਗਰ, ਸੁਰਜੀਤ ਸਿੰਘ ਰਸੂਲਪੁਰ, ਜਤਿੰਦਰ ਸਿੰਘ ਸੋਨੂੰ ਧੁੱਪਸੜੀ, ਹਰਜੀਤ ਸਿੰਘ ਵਡਾਲਾ ਗ੍ਰੰਥੀਆਂ, ਲਵਪ੍ਰੀਤ ਸਿੰਘ ਬਟਾਲਾ ਗ੍ਰੰਥੀਆਂ, ਮਹਿੰਦਰ ਸਿੰਘ ਦੁਨੀਆਂ ਸੰਧੂ, ਸਰਪੰਚ ਮਨਜੀਤ ਸਿੰਘ, ਬਲਕਾਰ ਸਿੰਘ ਸਾਬਕਾ ਸਰਪੰਚ, ਅੰਮ੍ਰਿਤਪਾਲ ਸਿੰਘ ਲੀਲ ਖੁਰਦ, ਹਰਵੰਤ ਸਿੰਘ ਧਾਰੀਵਾਲ ਭੋਜਾ, ਸਤਨਾਮ ਸਿੰਘ ਤਤਲੇ, ਕਰਮਜੀਤ ਸਿੰਘ ਕੰਗ, ਆਕਾਸ਼ਦੀਪ ਠੀਕਰੀਵਾਲ ਸਰਾਂਆ ਆਦਿ ਆਗੂਆਂ ਦੀ ਅਗਵਾਈ ਵਿਚ ਵੱਡੇ ਕਾਫਲੇ ਬਾਬਾ ਬਕਾਲਾ ਸਾਹਿਬ ਦੀ ਪੰਥਕ ਕਾਨਫਰੰਸ ਵਿੱਚ ਪਹੁੰਚੇ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਹੁਕਮਾਂ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਦਾ ਦੌਰਾ ਜਨਮ ਦਿਨ ਮੁਬਾਰਕ
Ad Position 24