ਪੰਜਾਬ ਅਤੇ ਸਿੱਖ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਨੌਜਵਾਨਾਂ ਦੀ ਪੰਥਕ ਏਕਤਾ ਦੀ ਲੋੜ : ਰਿਆੜ, ਬਸਰਾਵਾਂ
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਪੰਜਾਬ ਵਿਚ ਸਿੱਖ ਏਕਤਾ ਅਤੇ ਨੌਜਵਾਨੀ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ ਹੈ। ਵਰਤਮਾਨ ਸਮੇਂ ਵਿਚ ਪੰਜਾਬ ਅਤੇ ਸਿੱਖ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਨੌਜਵਾਨਾਂ ਦੀ ਪੰਥਕ ਏਕਤਾ ਇਕ ਅਹਿਮ ਲੋੜ ਬਣ ਚੁੱਕੀ ਹੈ।
ਭ
ਭਾਈ ਗਗਨਦੀਪ ਸਿੰਘ ਰਿਆੜ ਤੇ ਹਰਜੀਤ ਸਿੰਘ ਬਸਰਾਵਾਂ
30-08-2026
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਪੰਜਾਬ ਵਿਚ ਸਿੱਖ ਏਕਤਾ ਅਤੇ ਨੌਜਵਾਨੀ ਹੀ ਪੰਥ ਦੀ ਸਭ ਤੋਂ ਵੱਡੀ ਤਾਕਤ ਹੈ। ਵਰਤਮਾਨ ਸਮੇਂ ਵਿਚ ਪੰਜਾਬ ਅਤੇ ਸਿੱਖ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਨੌਜਵਾਨਾਂ ਦੀ ਪੰਥਕ ਏਕਤਾ ਇਕ ਅਹਿਮ ਲੋੜ ਬਣ ਚੁੱਕੀ ਹੈ। ਜਦੋਂ ਤੱਕ ਨੌਜਵਾਨ ਸਿੱਖ ਸਿਧਾਂਤਾਂ ਨਾਲ ਜੁੜ ਕੇ ਇਕਮੁੱਠ ਨਹੀਂ ਹੁੰਦੇ, ਉਦੋਂ ਤੱਕ ਕੌਮੀ ਚੁਣੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਅਤੇ ਕਿਸਾਨ ਤੇ ਸਮਾਜ ਸੇਵੀ ਆਗੂ ਹਰਜੀਤ ਸਿੰਘ ਬਸਰਾਵਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਏਕਤਾ ਵਿਚ ਨੌਜਵਾਨਾਂ ਦੀ ਭੂਮਿਕਾ ਦੀ ਅਹਿਮ ਲੋੜ ਹੈ। ਅੱਜ ਸਾਡੀਆਂ ਪੰਜਾਬ ਦੀਆਂ ਰਾਜਨੀਤਕ ਖ਼ੇਤਰੀ ਪਾਰਟੀ ਦੋਫਾੜ ਹੋਈਆਂ ਪਈਆਂ ਹਨ , ਜਿਸ ਦਾ ਨੁਕਸਾਨ ਸਾਡੀਆਂ ਪੰਥਕ ਜਥੇਬੰਦੀਆਂ ਦਾ ਹੋਵੇਗਾ, ਹਮੇਸ਼ਾ ਹੀ ਪੰਜਾਬ ਪੰਥਕ ਸੋਚ ਵਾਲਿਆਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਨਹੀਂ ਹੋਣ ਦਿੱਤਾ ਜਾਂਦਾ, ਹਮੇਸ਼ਾ ਦਿੱਲੀ ਤੋਂ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਦਾ ਮੁੱਖ ਨਿਸ਼ਾਨਾ ਪੰਜਾਬ ਹੁੰਦਾ ਹੈ ਅਤੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਇਸ ਲਈ ਸਮੂਹ ਪੰਥਕ ਜਥੇਬੰਦੀਆਂ ਨੂੰ ਸਲਾਹ ਮਸ਼ਵਰਾ ਕਰ ਕੇ ਪੰਜਾਬ ਦੀਆਂ ਪੰਥਕ ਸੋਚ ਵਾਲੇ ਲੋਕਾਂ ਨਾਲ ਏਕਤਾ ਲਈ ਗੱਲਬਾਤ ਵਧਾਉਣ ਲਈ ਸਹਿਮਤੀ ਕਰਨੀ ਚਾਹੀਦੀ ਹੈ।