29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰਸਤੇ ਵਿਚ ਟੇਢਾ ਹੋਏ ਰੁੱਖ ਕਾਰਨ ਕਿਸੇ ਸਮੇਂ ਵੀ ਵਾਪਰ ਸਕਦਾ ਵੱਡਾ ਹਾਦਸਾ

ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਸੁੱਕੇ ਤਲਾਅ ਨਜ਼ਦੀਕ ਬਿਜਲੀ ਦਫ਼ਤਰ ’ਚ ਬਿੱਲ ਜਮਾਂ ਕਰਵਾਉਣ ਵਾਲੇ ਕਾਊਂਟਰ ’ਤੇ ਜਾਣ ਵਾਲੇ ਰਸਤੇ ਕੰਢੇ ਇਕ ਕਾਫ਼ੀ ਪੁਰਾਣਾ ਵੱਡਾ ਰੁੱਖ ਟੇਢਾ ਹੋਇਆ ਪਿਆ ਹੈ । ਜਿਸ ਕਾਰਨ ਇੱਥੇ ਬਿਜਲੀ ਬਿੱਲ ਜਮਾਂ ਕਰਵਾਉਣ ਵਾਲੇ ਖਪਤਕਾਰਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।

Ad Position 21
No active advertisement
ਹਾਦਸਿਆਂ ਨੂੰ ਸੱਦਾ ਦੇ ਰਹੇ ਸ਼ਹਿਰੀ ਉਪ ਮੰਡਲ ਬਿਜਲੀ ਦਫ਼ਤਰ ਦੇ ਪਿਛਲੇ ਪਾਸੇ ਸੰਪਰਕ ਸੜਕ ’ਤੇ ਟੇਢੇ ਹੋਏ ਰੁੱਖ ਦੀ ਤਸਵੀਰ । ਤਸਵੀਰ: ਅਸ਼ੋਕ ਸ਼ਰਮਾ 29-08-2026

ਗੁਰਦਾਸਪੁਰ, 28 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਸੁੱਕੇ ਤਲਾਅ ਨਜ਼ਦੀਕ ਬਿਜਲੀ ਦਫ਼ਤਰ ’ਚ ਬਿੱਲ ਜਮਾਂ ਕਰਵਾਉਣ ਵਾਲੇ ਕਾਊਂਟਰ ’ਤੇ ਜਾਣ ਵਾਲੇ ਰਸਤੇ ਕੰਢੇ ਇਕ ਕਾਫ਼ੀ ਪੁਰਾਣਾ ਵੱਡਾ ਰੁੱਖ ਟੇਢਾ ਹੋਇਆ ਪਿਆ ਹੈ । ਜਿਸ ਕਾਰਨ ਇੱਥੇ ਬਿਜਲੀ ਬਿੱਲ ਜਮਾਂ ਕਰਵਾਉਣ ਵਾਲੇ ਖਪਤਕਾਰਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਟੇਢੇ ਰੁੱਖ ਬਾਰੇ ਕਈ ਵਾਰ ਅਖ਼ਬਾਰਾਂ ’ਚ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ । ਪਰ ਫ਼ਿਰ ’ਚ ਵਿਭਾਗ ਇਸ ਰੁੱਖ ਨੂੰ ਕੱਟਣ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਸ ਤੋਂ ਇੰਝ ਜਾਪਦਾ ਹੈ ਕਿ ਵਿਭਾਗ ਕਿਸੇ ਵੱਡੇ ਹਾਦਸੇ ’ਚ ਉਡੀਕ ਕਰ ਰਿਹਾ ਹੈ । ਇਹ ਰੁੱਖ਼ ਕਲਾ ਕੇਂਦਰ ਤੋਂ ਜੀ.ਟੀ. ਰੋਡ ਪੁਰਾਣੀ ਤਹਿਸੀਲ ਨੂੰ ਜਾਂਦੀ ਛੋਟੀ ਜਿਹੀ ਸੰਪਰਕ ਸੜਕ ਕੰਢੇ ਬਿਜਲੀ ਦਫ਼ਤਰ ਦੇ ਪਿਛਲੇ ਪਾਸੇ ਲੱਗਾ ਹੋਇਆ ਹੈ । ਇਹ ਰੁੱਖ ਕਾਫ਼ੀ ਹੇਠਾਂ ਨੂੰ ਝੁੱਕਿਆ ਹੋਇਆ ਹੈ । ਜਿਸ ਕਾਰਨ ਸਕੂਟਰ, ਮੋਟਰਸਾਈਕਲ ’ਤੇ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ ਹੈ । ਇਹ ਰਸਤਾ ਬਾਜ਼ਾਰ ਤੋਂ ਜੀ.ਟੀ. ਰੋਡ ਸਥਿਤ ਸਰਕਾਰੀ ਸਕੂਲ ਮੁੰਡੇ ਤੇ ਸਰਕਾਰੀ ਸਕੂਲ ਕੁੜੀਆਂ, ਪੁਰਾਣਾ ਤਹਿਸੀਲ ਕੰਪਲੈਕਸ ਨੂੰ ਜਾਂਦਾ ਹੈ । ਜਿਸ ਕਰਕੇ ਇਸ ਰਸਤੇ ਵਿਚ ਟਰੈਫ਼ਿਕ ਦਾ ਕਾਫ਼ੀ ਜ਼ੋਰ ਰਹਿੰਦਾ ਹੈ । ਜਦੋਂ ਕੋਈ ਵਾਹਨ ਚਾਲਕ ਆਪਣੇ ਧਿਆਨ ਨਾਲ ਤੇਜ਼ ਗਤੀ ਵਿਚ ਜਾ ਰਿਹਾ ਹੁੰਦਾ ਹੈ ਕਿ ਇਸ ਰਸਤੇ ਵਿਚ ਝੁਕੇ ਰੁੱਖ ਨਾਲ ਸਿਰ ਟਕਰਾਉਣ ਕਾਰਨ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਲੋਕਾਂ ਨੇ ਨਗਰ ਕੌਂਸਲ ਅਤੇ ਵਣ ਵਿਭਾਗ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਇਸ ਰੁੱਖ ਨੂੰ ਰਸਤੇ ਵਿਚੋਂ ਹਟਾਇਆ ਜਾਵੇ ਤਾਂ ਜੋ ਕੋਈ ਵੀ ਦੁਰਘਟਨਾ ਨਾ ਵਾਪਰ ਸਕੇ ।

Ad Position 22
No active advertisement
ਪਿਛਲੀ ਖ਼ਬਰ ਕਲਾਨੌਰ ਗਊਸ਼ਾਲਾ ’ਚ ਹੋ ਰਹੀਆਂ ਰੋਜ਼ਾਨਾ ਮੌਤਾਂ ਦੇ ਸਬੰਧੀ ਸ਼ਿਵ ਮੰਦਿਰ ’ਚ ਗਊ ਭਗਤਾਂ ਦੀ ਮੀਟਿੰਗ ਅਗਲੀ ਖ਼ਬਰ ਸਾਬਕਾ ਹਲਕਾ ਇੰਚਾਰਜ ਪੰਨੂੰ ਦੇ ਪੀ.ਏ. ਸਮਸ਼ੇਰ ਸਿੰਘ ਸ਼ੇਰਾ ਤੇਜਾ ਟਿੱਬਾ ਦੇ ਘਰ ਉੱਪਰ ਹਮਲਾ ਕਰਨ ਵਾਲੇ ਵਿਅਕਤੀ ਉੱਪਰ ਪਰਚ...
Ad Position 24