26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਿੰਡ ਸਿਹੋੜਾ ਕਲਾਂ ਨੂੰ ਮਿਲਿਆ ਮੁੱਖ ਮੰਤਰੀ ਖੇਡ ਗਰਾਊਂਡ ਦਾ ਤੋਹਫ਼ਾ

ਤਾਰਾਗੜ੍ਹ, 26 ਅਗਸਤ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਕਲਾਂ ਨੂੰ ਪੰਜਾਬ ਸਰਕਾਰ ਵਲੋਂ ਵੱਡਾ ਤੋਹਫ਼ਾ ਦਿੰਦਿਆਂ ਕਰੀਬ 40 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਮੁੱਖ ਮੰਤਰੀ ਖੇਡ ਗਰਾਊਂਡ ਅੱਜ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਵਿਸ਼ੇਸ਼ ਸਮਾਗਮ ਦੌਰਾਨ ਰੌਸ਼ਨੀਆਂ ਨਾਲ ਜਗਮਗਾਉਂਦੇ ਇਸ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਕੀਤਾ।

Ad Position 21
No active advertisement
ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਕਟਾਰੂਚੱਕ। ਤਸਵੀਰ: ਸੋਹਨ ਲਾਲ 27-08-2026
ਤਾਰਾਗੜ੍ਹ, 26 ਅਗਸਤ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਕਲਾਂ ਨੂੰ ਪੰਜਾਬ ਸਰਕਾਰ ਵਲੋਂ ਵੱਡਾ ਤੋਹਫ਼ਾ ਦਿੰਦਿਆਂ ਕਰੀਬ 40 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਮੁੱਖ ਮੰਤਰੀ ਖੇਡ ਗਰਾਊਂਡ ਅੱਜ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਵਿਸ਼ੇਸ਼ ਸਮਾਗਮ ਦੌਰਾਨ ਰੌਸ਼ਨੀਆਂ ਨਾਲ ਜਗਮਗਾਉਂਦੇ ਇਸ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਸਿਹੋੜਾ ਕਲਾਂ ਵਿਖੇ ਤਿਆਰ ਕੀਤੇ ਖੇਡ ਗਰਾਊਂਡ ਵਿਚ 400 ਮੀਟਰ ਦਾ ਟਰੈਕ, ਹਾਈਮਾਸਟ ਲਾਈਟਾਂ ਅਤੇ ਟਰੈਕ ਦੇ ਆਲੇ-ਦੁਆਲੇ ਫੁੱਟ ਲਾਈਟਾਂ ਲਗਾਈਆਂ ਹਨ । ਖਿਡਾਰੀਆਂ ਲਈ ਖੇਡਾਂ ਦਾ ਸਮਾਨ, ਡੂੰਘਾ ਬੋਰ, ਲੜਕਿਆਂ ਅਤੇ ਲੜਕੀਆਂ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਲਈ ਵੱਖਰੇ ਪਖਾਨੇ ਦੀ ਵਿਵਸਥਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਵਲੋਂ ਕੋਚ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ, ਮਿਹਨਤ ਤੇ ਅਨੁਸ਼ਾਸਨ ਨਾਲ ਖੇਡ ਮੈਦਾਨਾਂ ਦਾ ਲਾਭ ਉਠਾਉਣ। ਇਸ ਮੌਕੇ ਰੋਹਿਤ ਸਰਨਾ ਸਕੱਤਰ ਯੂਥ ਵਿੰਗ ਪੰਜਾਬ, ਨਰੇਸ਼ ਸੈਣੀ ਸਕੱਤਰ ਮਾਝਾ ਜੋਨ ਪੰਜਾਬ ਬੀ.ਸੀ ਵਿੰਗ, ਭੁਪਿੰਦਰ ਸਿੰਘ ਮੁੰਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਖੇਤੀਬਾੜੀ ਡਿਵੈਲਪਮੈਂਟ ਬੈਂਕ ਖੁਸ਼ਬੀਰ ਕਾਟਲ, ਉਪ ਚੇਅਰਮੈਨ ਖੇਤੀਬਾੜੀ ਡਿਵੈਲਪਮੈਂਟ ਬੈਂਕ ਮੁਕੇਸ਼ ਸ਼ਰਮਾ, ਤਰਸੇਮ ਸਿੰਘ ਸਿਹੋੜਾ ਹਲਕਾ ਯੂਥ ਕੋਆਰਡੀਨੇਟਰ, ਪ੍ਰੇਮ ਸਿੰਘ ਸਿਹੋੜਾ, ਸੁਰਿੰਦਰ ਸ਼ਾਹ ਸਰਪੰਚ ਸਿਹੋੜਾ, ਵਿਜੇ ਸੈਣੀ ਸਿਹੋੜਾ, ਅਸ਼ੋਕ ਕੁਮਾਰ, ਸੁਰਿੰਦਰ ਸਰਪੰਚ ਕੋਠੇ ਨੰਗਲ, ਹਰਦੀਪ ਹੈਰੀ ਸਰਪੰਚ ਸ਼ੇਖੂਪੁਰ, ਰਵੀ ਸਰਪੰਚ, ਸੰਨੀ ਨਰੋਟ ਮਹਿਰਾ, ਸ਼ਸ਼ੀ ਪਾਲ ਬਲਾਕ ਪ੍ਰਧਾਨ ਲਦਪਾਲਵਾਂ, ਤਰਸੇਮ ਕੋਠੇ ਪ੍ਰੇਮ ਸਿੰਘ, ਸੁਲੱਖਣ ਬਲਾਕ ਪ੍ਰਧਾਨ ਯੂਥ, ਅਜੀਤ ਸਿੰਘ ਬਲਾਕ ਪ੍ਰਧਾਨ ਯੂਥ, ਗ੍ਰਾਮ ਪੰਚਾਇਤ ਦੇ ਨੁਮਾਇੰਦੇ, ਖੇਡ ਵਿਭਾਗ ਦੇ ਅਧਿਕਾਰੀ, ਖਿਡਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਣੀ-ਬਿਜਲੀ ਦੀ ਕਿੱਲਤ ਨੂੰ ਲੈ ਕੇ ਵਾਰਡ ਨੰਬਰ 11 ਦੇ ਲੋਕਾਂ ’ਚ ਭਾਰੀ ਰੋਸ ਅਗਲੀ ਖ਼ਬਰ ਘਰੋਟਾ 66 ਕੇ.ਵੀ. ਅਧੀਨ ਪੈਂਦੇ ਪਿੰਡਾਂ ਵਿਚ ਪਾਵਰਕਾਮ ਵਲੋਂ ਬਿਨਾਂ ਸੂਚਨਾ ਲਗਾਏ ਜਾ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਵਿ...
Ad Position 24