26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਵਿਖੇ ਤੀਆਂ ਅਤੇ ਰੱਖੜੀ ਉਤਸਵ ਮਨਾਇਆ

ਪਠਾਨਕੋਟ, 26 ਅਗਸਤ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਤੀਜ ਅਤੇ ਰੱਖੜੀ ਦੇ ਮੌਕੇ ’ਤੇ ਕਾਲਜ ਦੇ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੀ.

Ad Position 21
No active advertisement
ਅਜੀਤ ਡੈਸਕ 27-08-2026
ਪਠਾਨਕੋਟ, 26 ਅਗਸਤ (ਸੁਮਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਤੀਜ ਅਤੇ ਰੱਖੜੀ ਦੇ ਮੌਕੇ ’ਤੇ ਕਾਲਜ ਦੇ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੀ.ਐਮ ਸ੍ਰੀ ਸਰਕਾਰੀ ਸਕੂਲ ਮਨਵਾਲ ਦੀ ਪ੍ਰਿੰਸੀਪਲ ਪੂਨਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਸਰਕਾਰੀ ਸਕੂਲ ਮਨਵਾਲ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਲਈ ਰੱਖੜੀ ਮੁਕਾਬਲਾ, ਮਹਿੰਦੀ ਮੁਕਾਬਲਾ, ਮਿਸ ਮੁਟਿਆਰ, ਮਿਸਟਰ ਗੱਭਰੂ, ਸੋਲੋ ਡਾਂਸ ਅਤੇ ਡਿਊਡ ਪਰਫਾਰਮੈਂਸ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਰਵਾਇਤੀ ਪਹਿਰਾਵੇ, ਗੀਤ-ਸੰਗੀਤ, ਨਾਚ ਅਤੇ ਆਪਣੀ ਕਲਾ ਰਾਹੀਂ ਪੰਜਾਬੀ ਸੱਭਿਆਚਾਰ ਦੀ ਮਨਮੋਹਕ ਝਲਕ ਪੇਸ਼ ਕੀਤੀ। ਰੱਖੜੀ ਮੁਕਾਬਲੇ ਵਿਚ ਪ੍ਰਿਆ ਨੇ ਪਹਿਲਾ, ਸ਼੍ਰੇਆ ਨੇ ਦੂਜਾ ਅਤੇ ਰੁਚਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿੰਦੀ ਮੁਕਾਬਲੇ ਵਿਚ ਤਨੀਸ਼ਾ ਨੇ ਪਹਿਲਾ, ਸੁਸ਼ਮਾ ਨੇ ਦੂਜਾ ਅਤੇ ਸਪਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਸ ਮੁਟਿਆਰ ਦਾ ਖਿਤਾਬ ਲਵਲੀਨ ਅਤੇ ਮਿਸਟਰ ਗੱਭਰੂ ਦਾ ਖਿਤਾਬ ਸਾਹਿਲ ਨੇ ਜਿੱਤਿਆ। ਸੋਲੋ ਡਾਂਸ ਮੁਕਾਬਲੇ ਵਿਚ ਅਕਸ਼ਰਾ ਨੇ ਪਹਿਲਾ, ਹਿਮਾਨੀ ਨੇ ਦੂਜਾ ਅਤੇ ਰੀਆ ਨੇ ਤੀਜਾ ਸਥਾਨ ਹਾਸਲ ਕੀਤਾ। ਡਿਊਡ ਪਰਫਾਰਮੈਂਸ ਵਿਚ ਲਵਲੀ ਤੇ ਪੂਜਾ ਦੀ ਜੋੜੀ ਨੇ ਪਹਿਲਾ, ਰਿਧਿਮਾ ਤੇ ਰਾਣੀ ਨੇ ਦੂਜਾ ਅਤੇ ਪਲਕ ਤੇ ਮੁਸਕਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਧਾਈ ਦਿੱਤੀ ਗਈ। ਮੁੱਖ ਮਹਿਮਾਨ ਪੂਨਮ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ, ਲੋਕ ਪਰੰਪਰਾਵਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਮਹੱਤਵਪੂਰਨ ਮਾਧਿਅਮ ਹਨ। ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਆਪਣੀ ਸੱਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ। ਅੰਤ ਵਿਚ ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਪੂਨਮ ਅਤੇ ਆਏ ਮਹਿਮਾਨਾਂ ਨੂੰ ਫੁਲਕਾਰੀ ਭੇਟ ਕਰਕੇ ਸਨਮਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਘਰੋਟਾ 66 ਕੇ.ਵੀ. ਅਧੀਨ ਪੈਂਦੇ ਪਿੰਡਾਂ ਵਿਚ ਪਾਵਰਕਾਮ ਵਲੋਂ ਬਿਨਾਂ ਸੂਚਨਾ ਲਗਾਏ ਜਾ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਵਿ... ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਨੇ ਡੀ.ਏ. ਸੰਬੰਧੀ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ...
Ad Position 24