ਬੀ.ਐਸ.ਐਫ. ਦੇ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਤਿਉਹਾਰ
ਪਠਾਨਕੋਟ, 26 ਅਗਸਤ (ਸੁਮਿਤ)-ਕਮਾਂਡਰ ਸੁਰੇਸ਼ ਦੀ ਅਗਵਾਈ ਹੇਠ ਸਰਹੱਦੀ ਲੋਕ ਸੇਵਾ ਸਮਿਤੀ ਪਠਾਨਕੋਟ ਅਤੇ ਸਾਰਨਾ ਬਲਾਕ ਵਲੋਂ ਬੀ. ਐਸ.
ਪਠਾਨਕੋਟ, 26 ਅਗਸਤ (ਸੁਮਿਤ)-ਕਮਾਂਡਰ ਸੁਰੇਸ਼ ਦੀ ਅਗਵਾਈ ਹੇਠ ਸਰਹੱਦੀ ਲੋਕ ਸੇਵਾ ਸਮਿਤੀ ਪਠਾਨਕੋਟ ਅਤੇ ਸਾਰਨਾ ਬਲਾਕ ਵਲੋਂ ਬੀ.ਐਸ.ਐਫ. ਦੇ ਜਵਾਨਾਂ ਨਾਲ ਰੱਖੜੀ ਬੰਧਨ ਦਾ ਪਾਵਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਮਿਤੀ ਦੇ ਮੈਂਬਰਾਂ ਅਤੇ ਕਾਰਕੁਨਾਂ ਨੇ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਦੀਆਂ ਕਲਾਈਆਂ ’ ਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਪ੍ਰਤੀ ਪਿਆਰ, ਸਨਮਾਨ ਅਤੇ ਕ੍ਰਿਤਜਤਾ ਦਾ ਪ੍ਰਗਟਾਵਾ ਕੀਤਾ । ਸਮਿਤੀ ਵਲੋਂ ਪਿਛਲੇ 15 ਸਾਲਾਂ ਤੋਂ ਇਹ ਪਰੰਪਰਾ ਲਗਾਤਾਰ ਨਿਭਾਈ ਜਾ ਰਹੀ ਹੈ । ਇਸ ਮੌਕੇ ਬੋਲਦਿਆਂ ਆਗੂਆਂ ਕਿਹਾ ਕਿ ਇਹ ਸਮਾਗਮ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਵੀਰ ਜਵਾਨਾਂ ਪ੍ਰਤੀ ਭਾਈਚਾਰੇ ਅਤੇ ਸਨਮਾਨ ਦੀ ਭਾਵਨਾ ਦਾ ਪ੍ਰਤੀਕ ਹੈ । ਜਵਾਨਾਂ ਦੀਆਂ ਕਲਾਈਆਂ ’ਤੇ ਰੱਖੜੀ ਬੰਨ੍ਹਣ ਦਾ ਪਲ ਮੌਜੂਦ ਸਾਰਿਆਂ ਲਈ ਭਾਵੁਕ ਅਤੇ ਮਾਣ ਭਰਿਆ ਰਿਹਾ । ਆਗੂਆਂ ਕਿਹਾ ਕਿ ਇਹ ਰੱਖੜੀ ਦੇਸ਼ ਵਾਸੀਆਂ ਦੇ ਜਵਾਨਾਂ ਪ੍ਰਤੀ ਪਿਆਰ, ਸਨਮਾਨ ਅਤੇ ਭਰੋਸੇ ਦਾ ਪ੍ਰਤੀਕ ਹੈ । ਸਮਾਗਮ ਦੌਰਾਨ ਮਾਸਟਰ ਕੁਲਦੀਪ, ਜ਼ਿਲ੍ਹਾ ਪ੍ਰਧਾਨ ਅਜੈ, ਪਠਾਨਕੋਟ ਵਿਭਾਗ ਪੂਰਨਕਾਲਿਕ ਅਰੁਣ, ਜ਼ਿਲ੍ਹਾ ਉਪ ਪ੍ਰਧਾਨ ਕੇਵਲ, ਜ਼ਿਲ੍ਹਾ ਪ੍ਰਚਾਰ ਪ੍ਰਮੁੱਖ ਪ੍ਰਵੀਨ, ਜ਼ਿਲ੍ਹਾ ਕੋਸ਼ਾਧਿਕਾਰੀ ਸਮੇਤ ਪਠਾਨਕੋਟ ਅਤੇ ਸਾਰਨਾ ਦੇ ਲਗਪਗ 100 ਕਾਰਕੁਨ ਹਾਜ਼ਰ ਰਹੇ । ਸਮਾਗਮ ਦੇ ਅੰਤ ਵਿਚ ਦੇਸ਼ ਦੀ ਰੱਖਿਆ ਲਈ ਤਾਇਨਾਤ ਵੀਰ ਜਵਾਨਾਂ ਨੂੰ ਨਮਨ ਕਰਦਿਆਂ ਉਨ੍ਹਾਂ ਦੀ ਹਿੰਮਤ, ਜਜ਼ਬੇ ਅਤੇ ਸਮਰਪਣ ਨੂੰ ਸਲਾਮ ਕੀਤਾ ਗਿਆ ।