28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਤੇ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ

ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਅੱਜ ਸੀ. ਪੀ.

Ad Position 21
No active advertisement
ਅਜੀਤ ਡੈਸਕ 27-08-2026
ਗੁਰਦਾਸਪੁਰ, 26 ਅਗਸਤ (ਚੱਕਰਾਜਾ)-ਅੱਜ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਭਾਗੋਕਾਵਾਂ ਵਿਖੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਲੱਖਣ ਕਲਾਂ ਅਤੇ ਬਲਬੀਰ ਸਿੰਘ ਧਕਾਲਾ ਨੇ ਕਿਹਾ ਕਿ ਆਲ ਇੰਡੀਆ ਕਿਸਾਨ ਮਹਾਂਸਭਾ ਵਲੋਂ 20 ਸਤੰਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਰੈਲੀ ਵਿਚ 800 ਦੇ ਕਰੀਬ ਕਿਸਾਨ ਮਜ਼ਦੂਰ ਸ਼ਾਮਿਲ ਹੋਣਗੇ ਤੇ ਇਸ ਇਜਲਾਸ ਵਿਚ ਦੇਸ਼ ਭਰ ’ਚੋਂ ਸ਼ਾਮਿਲ ਹੋ ਰਹੇ ਕਰੀਬ 1000 ਡੈਲੀਗੇਟਾਂ ਨੂੰ ਜੀ ਆਇਆਂ ਕਹਿਣ ਲਈ ਦਰਜਨਾਂ ਵਲੰਟੀਅਰ ਜਲੰਧਰ ਪਹੁੰਚਣਗੇ। ਉਨ੍ਹਾਂ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਸਮਝੌਤਿਆਂ ਨੂੰ ਅਸਾਵੇਂ ਸਮਝੌਤੇ ਦੱਸਦਿਆਂ ਕਿਹਾ ਕਿ ਅਮਰੀਕਨ ਸਾਮਰਾਜ ਖੁੱਲੇਆਮ ਭਾਰਤੀ ਵਸਤਾਂ ’ਤੇ 100 ਫੀਸਦੀ ਟੈਰਿਫ ਲਗਾਉਣ ਦੀਆਂ ਧਮਕੀਆ ਦੇ ਰਿਹਾ ਹੈ। ਜਦੋਂ ਕਿ ਅਮਰੀਕਨ ਵਸਤਾਂ ’ਤੇ ਸਧਾਰਨ ਟੈਰਿਫ ਦੇਣ ਦੀ ਗੱਲ ਕਰ ਰਿਹਾ ਹੈ। ਇਸ ਹਾਲਤ ਵਿਚ ਭਾਰਤ ਦੀ ਕਿਸਾਨੀ ਬਰਬਾਦ ਹੋ ਜਾਵੇਗੀ। ਆਗੂਆਂ ਨੇ ਮੋਦੀ ਸਰਕਾਰ ਵਲੋਂ ਤਿਉਹਾਰਾਂ ਦੇ ਸੀਜਨ ਵਿਚ ਖੰਡ ਦੀਆਂ ਕੀਮਤਾਂ ਵਿਚ ਕੀਤੇ ਅਥਾਹ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਖੀਰੇਬਾਜਾਂ ਨੂੰ ਲੁੱਟਣ ਦੀ ਪੂਰੀ ਖੁੱਲ੍ਹ ਦੇ ਰੱਖੀ ਹੈ, ਸਰਕਾਰ ਸਮੇਂ ਸਿਰ ਖੰਡ ਦਾ ਸਟਾਕ ਪੂਰਾ ਨਹੀਂ ਰੱਖ ਸਕੀ ਤੇ ਹੁਣ ਬ੍ਰਾਜੀਲ ਤੋਂ ਖੰਡ ਮੰਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਭਾਰਤ ਪੁੱਜਦਿਆਂ ਮਹੀਨੇ ਤੋਂ ਵਧੇਰੇ ਸਮਾਂ ਲੱਗ ਜਾਵੇਗਾ। ਇਸ ਮੌਕੇ ਵਕੀਲ ਹਰਵਿੰਦਰ ਸਿੰਘ ਮੱਲੀ, ਨਰਿੰਦਰ ਸਿੰਘ ਭਾਗੋਕਾਂਵਾ, ਅਮਰੀਕ ਸਿੰਘ ਜੀਵਨਚੱਕ, ਸੁਖਦੇਵ ਸਿੰਘ ਗੋਸਲ, ਪ੍ਰੀਤਮ ਸਿੰਘ ਉਚਾ ਧਕਾਲਾ, ਹਰਪ੍ਰੀਤ ਸਿੰਘ ਸਾਧੂਚੱਕ, ਸੁਖਬੀਰ ਸਿੰਘ ਧੂਤ ਅਤੇ ਦਲਜੀਤ ਸਿੰਘ ਰਣਜੀਤ ਬਾਗ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ ’ਚ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਐਸ.ਐਸ.ਐਮ ਕਾਲਜ ਵਿਖੇ ਵਰਕਸ਼ਾਪ ਲਗਾਈ
Ad Position 24