ਜਥੇ. ਜੌਲੀ ਦੇ ਪਿਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਜਥੇਦਾਰ ਬਾਜਵਾ ਸਮੇਤ ਹੋਰ ਲੋਕ ਪਹੁੰਚੇ
ਫਤਹਿਗੜ੍ਹ ਚੂੜੀਆਂ, 26 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਅਤੇ ਭੁਪਿੰਦਰ ਸਿੰਘ ਯੂ. ਐਸ.
ਫਤਹਿਗੜ੍ਹ ਚੂੜੀਆਂ, 26 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਅਤੇ ਭੁਪਿੰਦਰ ਸਿੰਘ ਯੂ.ਐਸ.ਏ. ਦੇ ਪਿਤਾ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ, ਜੋ ਕੁਝ ਦਿਨ ਪਹਿਲਾਂ ਪ੍ਰਮਾਤਮਾ ਵਲੋਂ ਦਿੱਤੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਇਸ ਦੁੱਖ ਦੀ ਘੜੀ ਵਿਚ ਡੂੰਘੇ ਅਫਸੋਸ ਦਾ ਇਜ਼ਹਾਰ ਕਰਨ ਲਈ ਵੱਖ-ਵੱਖ ਥਾਵਾਂ ਤੋਂ ਪਹੁੰਚੇ ਲੋਕਾਂ ਵਿਚ ਜਥੇ. ਸੁੱਚਾ ਸਿੰਘ ਛੋਟੇਪੁਰ, ਕੌਮੀ ਇਨਸਾਫ ਮੋਰਚੇ ਦੇ ਆਗੂ ਜਥੇ. ਗੁਰਿੰਦਰ ਸਿੰਘ ਬਾਜਵਾ, ਬਾਬਾ ਗੁਰਮੇਜ ਸਿੰਘ, ਪਰਮਸੁਨੀਲ ਸਿੰਘ ਲੱਡੂ ਧਿਆਨਪੁਰ, ਨਰਿੰਦਰ ਸਿੰਘ ਚੀਮਾ ਪਠਾਨਕੋਟ, ਜੇ.ਈ. ਸੁਰਿੰਦਰ ਸ਼ਰਮਾ ਉਦੋਵਾਲੀ, ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਜਸਵਿੰਦਰਬੀਰ ਸਿੰਘ ਲਾਲੀ, ਹਰਦਿਆਲ ਸਿੰਘ ਖੋਖਰ, ਨਰਿੰਦਰ ਸਿੰਘ ਮੁਰੀਦਕੇ, ਰਜਿੰਦਰ ਸਿੰਘ ਚੀਮਾ, ਇੰਸ. ਨਿਰਮਲ ਸਿੰਘ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਪਟਵਾਰੀ ਕੁਲਦੀਪ ਸਿੰਘ ਕਾਹਲੋਂ ਆਦਿ ਵੱਡੀ ਗਿਣਤੀ ਵਿਚ ਨਾਂਅ ਸ਼ਾਮਿਲ ਹਨ।