ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ
ਹਰਿਗੋਬਿੰਦਪੁਰ, 26 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਰਾਮਪੁਰ ਤਲਵਾੜਾ ਵਾਰਡ ’ਚ ਸ੍ਰੀ ਹਰਿਗੋਬਿੰਦਪੁਰ ਦੇ ਸਾਰੇ ਸ਼ਹਿਰ ਵਿਚ ਪਾਏ ਗਏ ਜ਼ਮੀਨਦੋਜ਼ ਸੀਵਰੇਜ ਪਾਇਪ ਲਾਇਨ ਦੀ ਸਫ਼ਾਈ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂੋਂ ਕੌਂਸਲਰਾਂ ਤੇ ਆਪਣੇ ਸਾਥੀਆਂ ਨਾਲ ਸੀਵਰੇਜ਼ ਦੀ ਸਫ਼ਾਈ ਸ਼ੁਰੂ ਕਰਵਾਉਣ ਤੋਂ ਪਹਿਲਾਂ ਰੀਬਨ ਕੱਟਿਆ ਗਿਆ।
ਹਰਿਗੋਬਿੰਦਪੁਰ, 26 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਰਾਮਪੁਰ ਤਲਵਾੜਾ ਵਾਰਡ ’ਚ ਸ੍ਰੀ ਹਰਿਗੋਬਿੰਦਪੁਰ ਦੇ ਸਾਰੇ ਸ਼ਹਿਰ ਵਿਚ ਪਾਏ ਗਏ ਜ਼ਮੀਨਦੋਜ਼ ਸੀਵਰੇਜ ਪਾਇਪ ਲਾਇਨ ਦੀ ਸਫ਼ਾਈ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂੋਂ ਕੌਂਸਲਰਾਂ ਤੇ ਆਪਣੇ ਸਾਥੀਆਂ ਨਾਲ ਸੀਵਰੇਜ਼ ਦੀ ਸਫ਼ਾਈ ਸ਼ੁਰੂ ਕਰਵਾਉਣ ਤੋਂ ਪਹਿਲਾਂ ਰੀਬਨ ਕੱਟਿਆ ਗਿਆ। ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਦੇ ਪੂਰੇ ਸ਼ਹਿਰ ਵਿਚ ਜੋ ਦਸ ਪੰਦਰਾਂ ਸਾਲ ਪਹਿਲਾਂ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਜੋ ਜ਼ਮੀਨਦੋਜ ਸੀਵਰੇਜ਼ ਪਾਇਆ ਗਿਆ ਸੀ ਉਸ ਨੂੰ ਪਾਉਣ ਤੋਂ ਬਾਅਦ ਕਿਸੇ ਵਲੋਂੋਂ ਵੀਸਫ਼ਾਈ ਕਰਵਾਉਣ ਵਲ ਧਿਆਨ ਨਾ ਦੇਣ ਕਾਰਨ ਸੀਵਰੇਜ ਪਾਇਪ ਲਾਇਨ ਬਹੁਤ ਥਾਂਵਾਂ ਤੋਂ ਬੰਦ ਹੋਣ ਕਾਰਨ ਪਾਣੀ ਓਵਰ ਫਲੋਅ ਹੋ ਰਿਹਾ ਸੀ। ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮਿਸ਼ਨਰੀ ਮੰਗਵਾਈ ਗਈ ਹੈ ਅਤੇ ਗੱਡੀਆਂ ਜ਼ਰੀਏ ਪਾਇਪ ਲਾਇਪ ਵਿਚੋਂ ਨਿਕਲਣ ਵਾਲੀ ਗਾਰ ਨੂੰ ਬਾਹਰ ਕੱਢ ਕਿ ਸੁੱਟਿਆ ਜਾਵੇਗਾ ਤਾਂ ਕਿ ਸੀਵਰੇਜ਼ ਮੁੜ ਚਾਲੂ ਹੋ ਸਕੇ। ਇਸ ਸਮੇਂ ਕੌਂਸਲਰ ਕੁਲਵੰਤ ਸਿੰਘ, ਗੁਰਮੁੱਖ ਸਿੰਘ, ਐੱਮ.ਸੀ. ਅਨੂਪ ਸਿੰਘ ਬੱਗੋ, ਗੁਰਪ੍ਰੀਤ ਸਿੰਘ ਸੈਣੀ, ਸਤਨਾਮ ਸਿੰਘ ਦਿਓਲ ,ਤਰਸੇਮ ਸਿੰਘ, ਮਨਜੀਤ ਸਿੰਘ ਪੀਟਾ, ਰਤਨ ਸਿੰਘ, ਜੱਸਾ ਸਿੰਘ ਆਦਿ ਹਾਜ਼ਰ ਸਨ।