ਦੋ ਰੋਜ਼ਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ
ਤਿੱਬੜ, 26 ਅਗਸਤ (ਸੋਹਨ ਮਲਿਕ)-ਪਿੰਡ ਤਲਵੰਡੀ ਵਿਰਕ ਵਿਖੇ ਮਸੀਹੀ ਈਮਾਨ ਦੇ 31 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਸੀਹ ਸੰਗਤਾਂ ਵਲੋਂ ਦੋ ਰੋਜਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ ਗਈ। ਇਹ ਕਨਵੈਨਸ਼ਨ ਇਲਾਕੇ ਦੇ ਡੀਨ ਤੇ ਪ੍ਰੋਹਿਤ ਫਾਦਰ ਜੌਨ ਜਾਰਜ ਧਾਰੀਵਾਲ ਦੀ ਰਹਿਨੁਮਾਈ ਹੇਠ ਕੀਤੀ ਗਈ।
ਤਿੱਬੜ, 26 ਅਗਸਤ (ਸੋਹਨ ਮਲਿਕ)-ਪਿੰਡ ਤਲਵੰਡੀ ਵਿਰਕ ਵਿਖੇ ਮਸੀਹੀ ਈਮਾਨ ਦੇ 31 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਮਸੀਹ ਸੰਗਤਾਂ ਵਲੋਂ ਦੋ ਰੋਜਾ ਪਵਿੱਤਰ ਬਾਈਬਲ ਕਨਵੈਨਸ਼ਨ ਕਰਵਾਈ ਗਈ। ਇਹ ਕਨਵੈਨਸ਼ਨ ਇਲਾਕੇ ਦੇ ਡੀਨ ਤੇ ਪ੍ਰੋਹਿਤ ਫਾਦਰ ਜੌਨ ਜਾਰਜ ਧਾਰੀਵਾਲ ਦੀ ਰਹਿਨੁਮਾਈ ਹੇਠ ਕੀਤੀ ਗਈ। ਇਸ ਦੌਰਾਨ ਮੁੱਖ ਪ੍ਰਚਾਰਕ ਬਾਬੂ ਨਿਸ਼ਾਨ ਮੱਟੂ ਨੇ ਸੰਗਤਾਂ ਨੂੰ ਪ੍ਰਭੂ ਦੇ ਪਵਿੱਤਰ ਵਚਨਾਂ ਨਾਲ ਨਿਹਾਲ ਕੀਤਾ, ਇਮਾਨ ਵਿਚ ਟਿਕੇ ਰਹਿਣ ਅਤੇ ਬੁਰਿਆਈਆਂ ਨੂੰ ਤਿਆਗ ਕੇ ਧਰਤੀ ’ਤੇ ਨੇਕ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡੀਕਨ ਅਨਮੋਲ ਐਂਥਨੀ, ਬਾਬੂ ਵਾਰਸ਼ ਚੀਦਾ, ਬਾਬੂ ਦਾਨਿਸ਼, ਬਾਬੂ ਬੰਟੀ, ਬਾਬੂ ਪਤਰਸ, ਬਾਬੂ ਕਰਮਾ, ਬਾਬੂ ਮਣੀ, ਬਾਬੂ ਅਬਦੁਲ, ਪ੍ਰਧਾਨ ਰਾਜੇਸ਼ ਖੋਖਰ, ਪ੍ਰਧਾਨ ਸੰਨੀ ਤੇਜਾ, ਪ੍ਰਧਾਨ ਸੰਜੂ ਮਸੀਹ ਸਮੇਤ ਪਿੰਡ ਰੱਤੋਵਾਲ ਅਤੇ ਮੁਸਤਫਾਬਾਦ ਜੱਟਾਂ ਦੀ ਕਲੀਸਿਆ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ ਅਤੇ ਪਿੰਡ ਵਾਸੀਆਂ ਨੂੰ 31 ਸਾਲ ਈਮਾਨ ਵਿਚ ਟਿਕੇ ਰਹਿਣ ਦੀਆਂ ਮੁਬਾਰਕਾਂ ਦਿੱਤੀਆਂ। ਇਲਾਕੇ ਦੇ ਮੁਨਾਦ ਬਾਬੂ ਵਾਰਸ ਵਲੋਂ ਸਭ ਦਾਧੰਨਵਾਦ ਕੀਤਾ ਗਿਆ।