21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੱਤਾਧਾਰੀ ਧਿਰ ਦੀ ਪੰਚਾਇਤ ਦੇ ਨੁਮਾਇਦਿਆਂ ਨਾਲ ਬਦਸਲੂਕੀ ਦੇ ਚੱਲਦਿਆਂ ਥਾਣੇ ਦਾ ਘਿਰਾਓ ਏ ਐਸ ਆਈ ਵਲੋਂ ਮੁਆਫ਼ੀ ਮੰਗਣ ਤੋਂ ਬਾਅਦ ਘਿਰਾਓ ਸਮਾਪਤ

ਬਟਾਲਾ, 21 ਅਗਸਤ (ਸਤਿੰਦਰ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ’ਚ ਚੁਣੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵਲੋਂ ਪੁਲਿਸ ਨੁਮਾਇੰਦੇ ਵਲੋਂ ਥਾਣੇ ਵਿੱਚ ਬਦਸਲੂਕੀ ਦੇ ਚਲਦਿਆਂ ਕਲਾਨੌਰ ਪੁਲਿਸ ਥਾਣੇ ਦਾ ਘਰਾਓ ਕੀਤਾ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਮੁਹਤਬਰ, ਜਮਹੂਰੀ ਕਿਸਾਨ ਸਭਾ ਤੇ ਆਮ ਲੋਕ ਹਾਜਰ ਹਨ।

Ad Position 21
No active advertisement
ਅਜੀਤ ਡੈਸਕ 22-08-2026
ਬਟਾਲਾ, 21 ਅਗਸਤ (ਸਤਿੰਦਰ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ’ਚ ਚੁਣੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵਲੋਂ ਪੁਲਿਸ ਨੁਮਾਇੰਦੇ ਵਲੋਂ ਥਾਣੇ ਵਿੱਚ ਬਦਸਲੂਕੀ ਦੇ ਚਲਦਿਆਂ ਕਲਾਨੌਰ ਪੁਲਿਸ ਥਾਣੇ ਦਾ ਘਰਾਓ ਕੀਤਾ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਮੁਹਤਬਰ, ਜਮਹੂਰੀ ਕਿਸਾਨ ਸਭਾ ਤੇ ਆਮ ਲੋਕ ਹਾਜਰ ਹਨ। ਇਸ ਦੌਰਾਨ ਇਕੱਤਰ ਵਲੋਂ ਪੁਲਿਸ ਥਾਣੇ ਦੇ ਬਾਹਰ ਘਿਰਾਓ ਦੌਰਾਨ ਪੁਲਿਸ ਤੇ ਸਰਕਾਰ ਖ਼ਲਾਫ ਨਾਅਰੇਬਾਜ਼ੀ ਕਰਦਿਆਂ ਹੋਇਆਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸ ਮੌਕੇ ’ਤੇ ਸਰਪੰਚ ਪਲਵਿੰਦਰ ਸਿੰਘ ਮੱਲੀ, ਸਰਪੰਚ ਹਰਜੀਤ ਸਿੰਘ ਗੁਰਾਇਆ, ਸਰਪੰਚ ਹਰਦੀਪ ਸਿੰਘ ਮਠਾਰੂ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਸ਼ਿੰਦਰਪਾਲ ਸਿੰਘ ਬਿਸ਼ਨਕੋਟ, ਇਸਤਰੀ ਆਗੂ ਸਰਬਜੀਤ ਕੌਰ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੁਲਿਸ ਵਲੋਂ ਸਮਾਜ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਨੁਮਾਇੰਦੇ ਜੇਕਰ ਸਮਾਜ ਸੁਧਾਰਨ ਲਈ ਪੁਲਿਸ ਦਾ ਸਾਥ ਦਿੰਦੇ ਹਨ। ਤਾਂ ਉਨ੍ਹਾਂ ਨੂੰ ਪੁਲਿਸ ਥਾਣਿਆਂ ਵਿੱਚ ਬਦਸਲੂਕੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਅੱਜ ਪੁਲਿਸ ਥਾਣੇ ਦਾ ਘਿਰਾਓ ਕਰਨਾ ਪੈ ਰਿਹਾ ਹੈ ਅਤੇ ਜੇਕਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਪੁਲਿਸ ਥਾਣੇ ਵਿੱਚ ਬਦਸਲੂਕੀ ਕਰਨ ਵਾਲੇ ਵਲੋਂ ਮੁਆਫੀ ਨਾ ਮੰਗੀ ਗਈ ਤਾਂ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਉਧਰ ਮੌਕੇ ’ਤੇ ਪਹੁੰਚੇ ਐਸ.ਐਚ.ਓ. ਜਤਿੰਦਰ ਪਾਲ ਸਿੰਘ ਵਲੋਂ ਘਿਰਾਓ ਕਰਨ ਵਾਲਿਆਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਗਿਆ ਜਦਕਿ ਘਿਰਾਓ ਕਰਨ ਵਾਲੇ ਇਸ ਜਿੱਦ ’ਤੇ ਅੜੇ ਰਹੇ ਕਿ ਚੁਣੇ ਹੋਏ ਨੁਮਾਇੰਦਿਆਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਇਸ ਮੌਕੇ ’ਤੇ ਡੀ.ਐਸ.ਪੀ. ਅਮੋਲਕ ਸਿੰਘ ਕਾਹਲੋਂ ਦੀ ਹਾਜ਼ਰੀ ਵਿੱਚ ਸਬੰਧਤ ਪੁਲਿਸ ਕਰਮੀ ਏ ਐਸ ਆਈ ਵਲੋਂ ਘਿਰਾਓ ਕਰਨ ਵਾਲਿਆਂ ਕੋਲੋਂ ਮੁਆਫ਼ੀ ਮੰਗੀ ਗਈ।
Ad Position 22
No active advertisement
ਪਿਛਲੀ ਖ਼ਬਰ ਕੰਵਲਪ੍ਰੀਤ ਸਿੰਘ ਕਾਕੀ ਨਾਲ ਧਾਰਮਿਕ, ਸਮਾਜਿਕ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪਤੰਗ ਨੂੰ ਲੈ ਕੇ ਦੋ ਬੱਚੇ ਆਪਸ ’ਚ ਭਿੜੇ ਬੱਚਾ ਸਿਵਲ ਹਸਪਤਾਲ ਵਿਖੇ ਦਾਖ਼ਲ, ਪਰਿਵਾਰ ਨੇ ਲਗਾਏ ਬੱਚੇ ਦੇ ਕੇਸਾਂ ਅਤੇ ਕਕ...
Ad Position 24