ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਦਾ ਅੰਤਿਮ ਸੰਸਕਾਰ
ਵੱਡੀ ਗਿਣਤੀ ’ਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਲੋਕਾਂ ਨੇ ਹਾਜ਼ਰੀ ਭਰੀ
ਫਤਹਿਗੜ੍ਹ ਚੂੜੀਆਂ, 20 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨੇੜਲੇ ਸਾਥੀ ਸੀਨੀਅਰ ਆਗੂ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਤੇ ਭੁਪਿੰਦਰ ਸਿੰਘ ਚੀਮਾ ਯੂ. ਐਸ.
ਫਤਹਿਗੜ੍ਹ ਚੂੜੀਆਂ, 20 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨੇੜਲੇ ਸਾਥੀ ਸੀਨੀਅਰ ਆਗੂ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਤੇ ਭੁਪਿੰਦਰ ਸਿੰਘ ਚੀਮਾ ਯੂ.ਐਸ.ਏ ਦੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ, ਜੋ ਬੀਤੇ ਦਿਨ ਸੰਖੇਪ ਬਿਮਾਰੀ ਪਿੱਛੋਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਵੱਡੀ ਗਿਣਤੀ ਵਿਚ ਪਹੁੰਚੇ ਧਾਰਮਿਕ, ਰਾਜਨੀਤਕ ਤੇ ਸਮਾਜਿਕ ਲੋਕਾਂ ਦੀ ਹਾਜ਼ਰੀ ਵਿਚ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ’ਚ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਭਾਈ ਜਸਬੀਰ ਸਿੰਘ ਬੱਚੜਾ, ਜਸਵਿੰਦਰ ਸਿੰਘ ਯੂਐਸਏ, ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਗੁਰਨਾਮ ਸਿੰਘ ਅਗਵਾਨ, ਬਲਵਿੰਦਰ ਸਿੰਘ ਅੰਮ੍ਰਿਤਸਰ, ਗੁਰਬਚਨ ਸਿੰਘ ਪਵਾਰ, ਲਵਪ੍ਰੀਤ ਸਿੰਘ ਤੂਫਾਨ, ਪ੍ਰੋਫੈਸਰ ਮਹਿੰਦਰ ਸਿੰਘ, ਐਡਵੋ. ਸਿਮਰਨਜੀਤ ਸਿੰਘ, ਹਰਪਾਲ ਸਿੰਘ ਬਲੇਰਾ, ਸੁਖਜਿੰਦਰ ਸਿੰਘ ਕਾਜਨਪੁਰ, ਭਾਈ ਜਤਿੰਦਰ ਸਿੰਘ, ਮਨਬੀਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਕਮਲਜੀਤ ਸਿੰਘ ਸ਼ਾਹ, ਨਰਿੰਦਰ ਸਿੰਘ ਯੂਐਸਏ, ਬਲਵਿੰਦਰ ਸਿੰਘ ਕਾਲਾ ਅਫਗਾਨਾ, ਪਰਮਜੀਤ ਸਿੰਘ ਵੜੈਚ, ਰਾਣਾ ਰਣਬੀਰ ਸਿੰਘ ਰੰਧਾਵਾ, ਮਾ. ਇਕਬਾਲ ਸਿੰਘ, ਰਾਣਾ ਰਣਜੀਤ ਸਿੰਘ ਪੰਨੂੰ, ਰਾਗੀ ਭਾਈ ਮਨਜਿੰਦਰ ਸਿੰਘ ਧਾਰੋਵਾਲੀ, ਦਵਿੰਦਰ ਸਿੰਘ ਬੋਪਾਰਾਏ, ਅਵਤਾਰ ਸਿੰਘ ਗੁਰਾਇਆ, ਸਰਬਜੀਤ ਸਿੰਘ ਗ੍ਰੰਥੀ, ਮਨਜੀਤ ਸਿੰਘ ਚੀਮਾ, ਮੰਗਲ ਸਿੰਘ ਕੋਹਲੀ, ਕੁਲਬੀਰ ਸਿੰਘ ਖਹਿਰਾ, ਨਰਿੰਦਰ ਸਿੰਘ ਚੀਮਾ, ਬਖਸ਼ੀਸ਼ ਸਿੰਘ ਰੰਧਾਵਾ, ਨਰਿੰਦਰ ਸਿੰਘ ਖਾਲਸਾ, ਮੇਜਰ ਸਿੰਘ ਰੰਧਾਵਾ, ਮਨਦੀਪ ਸਿੰਘ, ਹਰਜੀਤ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਹਰਿੰਦਰਜੀਤ ਸਿੰਘ ਕੋਚ, ਦਲਜੀਤ ਸਿੰਘ ਬਾਜਵਾ ਇੰਚਾਰਜ ਖਡੂਰ ਸਾਹਿਬ, ਸਤਨਾਮ ਸਿੰਘ ਗਿੱਲ ਫਤਹਿਗੜ੍ਹ ਚੂੜੀਆਂ, ਨਰਿੰਦਰ ਸਿੰਘ ਸੁਨਿਆਰਾ, ਗੁੱਡੂ ਸੇਠ ਬਟਾਲਾ, ਦਿਲਬਾਗ ਸਿੰਘ ਸ਼ੇਰੋਂ, ਜਤਿੰਦਰਬੀਰ ਸਿੰਘ ਪੰਨੂੰ, ਬਾਬਾ ਸਤਨਾਮ ਸਿੰਘ, ਧੀਰ ਸਿੰਘ, ਭਰਪੂਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੱਜਣ-ਸਨੇਹੀਆਂ ਦੇ ਨਾਅ ਸ਼ਾਮਿਲ ਹਨ।