ਦੋ ਮਹੀਨੇ ਪਹਿਲਾਂ ਬਣੀ ਝਲੋਆ ਮੰਡੀ ਬੋਰਡ ਦੀ ਟਾਈਲਾਂ ਵਾਲੀ ਸੜਕ ਕਈ ਥਾਵਾਂ ਤੋਂ ਧੱਸੀ
* ਲੋਕਾਂ ਨੇ ਨਿਰਮਾਣ ਦੀ ਗੁਣਵੱਤਾ ‘ਤੇ ਚੁੱਕੇ ਸਵਾਲ
ਘਰੋਟਾ, 5 ਅਗਸਤ (ਸੰਜੀਵ ਗੁਪਤਾ)-ਕਰੀਬ ਦੋ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਬਣਾਈ ਗਈ ਝਲੋਆ ਦੀ ਟਾਈਲਾਂ ਵਾਲੀ ਸੜਕ ਹੁਣ ਕਈ ਥਾਵਾਂ ਤੋਂ ਧੱਸਣ ਲੱਗ ਪਈ ਹੈ । ਇਸ ਕਾਰਨ ਰਾਹਗੀਰਾਂ, ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ ।
ਘਰੋਟਾ, 5 ਅਗਸਤ (ਸੰਜੀਵ ਗੁਪਤਾ)-ਕਰੀਬ ਦੋ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਬਣਾਈ ਗਈ ਝਲੋਆ ਦੀ ਟਾਈਲਾਂ ਵਾਲੀ ਸੜਕ ਹੁਣ ਕਈ ਥਾਵਾਂ ਤੋਂ ਧੱਸਣ ਲੱਗ ਪਈ ਹੈ । ਇਸ ਕਾਰਨ ਰਾਹਗੀਰਾਂ, ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ । ਪਿੰਡ ਵਾਸੀਆਂ ਰਾਜਿੰਦਰ ਸਿੰਘ, ਧਰਮਿੰਦਰ ਸਿੰਘ, ਐਸ. ਸਿੰਘ, ਟਹਿਲ ਸਿੰਘ ਅਤੇ ਬਿਹਾਰੀ ਲਾਲ ਨੇ ਦੱਸਿਆ ਕਿ ਸੜਕ ਬਣੇ ਹਾਲੇ ਸਿਰਫ਼ ਦੋ ਮਹੀਨੇ ਹੀ ਹੋਏ ਹਨ, ਪਰ ਇਸ ਦੇ ਬਾਵਜੂਦ ਕਈ ਥਾਵਾਂ ‘ਤੇ ਆਈ ਖਰਾਬੀ ਨੇ ਨਿਰਮਾਣ ਕਾਰਜ ਦੀ ਗੁਣਵੱਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ । ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸੜਕ ਦੀ ਮੁਰੰਮਤ ਨਾ ਕੀਤੀ ਗਈ ਤਾਂ ਬਰਸਾਤ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ । ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਸੜਕ ਦੇ ਨਿਰਮਾਣ ਦੌਰਾਨ ਗੁਣਵੱਤਾ ਦੇ ਮਿਆਰਾਂ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਨਵੀਂ ਬਣੀ ਸੜਕ ਇੰਨ੍ਹੀ ਜਲਦੀ ਨੁਕਸਾਨਗ੍ਰਸਤ ਹੋ ਗਈ । ਉਨ੍ਹਾਂ ਸਬੰਧਿਤ ਵਿਭਾਗ ਅਤੇ ਮੰਡੀ ਬੋਰਡ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਉਂਦੇ ਹੋਏ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ । ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਧੱਸੇ ਹੋਏ ਹਿੱਸਿਆਂ ਤੇ ਬੈਠ ਚੁੱਕੀਆਂ ਟਾਈਲਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਨਿਰਮਾਣ ਕਾਰਜ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ।