06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਿੰਡਾਂ ਅੰਦਰ ਉਗਰਾਹੀ ਕਰਦੇ ਸ਼ੱਕੀ ਨੌਜਵਾਨਾਂ ਤੋਂ ਲੋਕ ਦੁਖੀ * ਨਸ਼ੇ ਦੀ ਹਾਲਤ ’ਚ ਲੋਕਾਂ ਦੇ ਖੜਕਾਉਂਦੇ ਹਨ ਕੁੰਡੇ

ਗੁਰਦਾਸਪੁਰ, 5 ਅਗਸਤ (ਅਸ਼ੋਕ ਸ਼ਰਮਾ)-ਭਾਵੇਂ ਪੰਜਾਬ ਸਰਕਾਰ ਨੇ ਨਸ਼ਾ ਕਰਦੇ ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਪਰ ਕੁਝ ਕੁ ਨੌਜਵਾਨ ਅੱਜ ਵੀ ਪਿੰਡਾਂ ਅੰਦਰ ਨਵੇਂ ਢੰਗ ਤਰੀਕੇ ਵਰਤ ਕੇ ਬਾਬਿਆਂ, ਛਿੰਝ ਮੇਲਿਆਂ ਅਤੇ ਧਾਰਮਿਕ ਸਥਾਨਾਂ ਦੇ ਨਾਮ ’ਤੇ ਉਗਰਾਹੀ ਕਰਨ ਦੇ ਬਹਾਨੇ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਜਾਂਦੇ ਹਨ ਜਿਸ ਤੋਂ ਲੋਕ ਬੇਹੱਦ ਦੁੱਖੀ ਹੋਏ ਪਏ ਹਨ।

Ad Position 21
No active advertisement
ਉਗਰਾਹੀ ਦੇ ਨਾਮ ’ਤੇ ਪਿੰਡਾਂ ਵਿਚ ਫ਼ਿਰਦੇ ਸ਼ੱਕੀ ਨਸ਼ੇੜੀ ਨੌਜਵਾਨ। 06-08-2026
ਗੁਰਦਾਸਪੁਰ, 5 ਅਗਸਤ (ਅਸ਼ੋਕ ਸ਼ਰਮਾ)-ਭਾਵੇਂ ਪੰਜਾਬ ਸਰਕਾਰ ਨੇ ਨਸ਼ਾ ਕਰਦੇ ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਪਰ ਕੁਝ ਕੁ ਨੌਜਵਾਨ ਅੱਜ ਵੀ ਪਿੰਡਾਂ ਅੰਦਰ ਨਵੇਂ ਢੰਗ ਤਰੀਕੇ ਵਰਤ ਕੇ ਬਾਬਿਆਂ, ਛਿੰਝ ਮੇਲਿਆਂ ਅਤੇ ਧਾਰਮਿਕ ਸਥਾਨਾਂ ਦੇ ਨਾਮ ’ਤੇ ਉਗਰਾਹੀ ਕਰਨ ਦੇ ਬਹਾਨੇ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਜਾਂਦੇ ਹਨ ਜਿਸ ਤੋਂ ਲੋਕ ਬੇਹੱਦ ਦੁੱਖੀ ਹੋਏ ਪਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਗੀਤਾ ਸ਼ਰਮਾ, ਸੋਨੀਆ ਸ਼ਰਮਾ, ਪ੍ਰੇਮ ਲਤਾ, ਅਮਨਜੀਤ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਕਿਰਨਦੀਪ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ ਨੇ ਦੱਸਿਆ ਕਿ ਸਾਡੇ ਘਰ ਦੇ ਪਰਿਵਾਰਿਕ ਮੈਂਬਰ ਸਵੇਰੇ ਆਪਣੇ ਕੰਮਕਾਜ਼ ’ਤੇ ਚਲੇ ਜਾਂਦੇ ਹਨ ਅਤੇ ਦੁਪਹਿਰ ਵੇਲੇ ਔਰਤਾਂ ਛੋਟੇ ਬੱਚਿਆਂ ਸਮੇਤ ਇਕੱਲੀਆਂ ਹੀ ਘਰ ਹੁੰਦੀਆਂ ਹਨ। ਇਸ ਦੌਰਾਨ ਕੁਝ ਅਣਪਛਾਤੇ ਨੌਜਵਾਨ ਭੀਖ ਮੰਗਣ ਜਾਂ ਫ਼ਿਰ ਮੇਲਿਆਂ ਦੇ ਨਾਂਅ ’ਤੇ ਉਗਰਾਹੀ ਕਰਨ ਦੇ ਬਹਾਨੇ ਪਿੰਡਾਂ ਵਿਚ ਦਰਵਾਜ਼ੇ ਖੜਕਾਉਂਦੇ ਰਹਿੰਦੇ ਹਨ। ਇਹ ਸ਼ੱਕੀ ਨੌਜਵਾਨ ਦੇਖਣ ਵਿਚ ਨਸ਼ੇੜੀ ਲੱਗਦੇ ਹਨ ਅਤੇ ਇਹ ਟੋਲੀਆਂ ਬੰਨ ਕੇ ਪਿੰਡ-ਪਿੰਡ ਫਿਰਦੇ ਹਨ। ਉਨ੍ਹਾਂ ਕਿਹਾ ਔਰਤਾਂ ਵਲੋਂ ਦਰਵਾਜ਼ਾ ਨਾ ਖੋਲ੍ਹਣ ’ਤੇ ਇਹ ਜ਼ੋਰ ਨਾਲ ਦਰਵਾਜ਼ਾ ਖੜਕਾ ਕੇ ਜਬਰਸਤੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਅਜਿਹੇ ਨੌਜਵਾਨ ਹੀ ਸਾਰਾ ਦਿਨ ਪਿੰਡਾਂ ਵਿਚ ਫਿਰ-ਫਿਰ ਕੇ ਨਿਸ਼ਾਨਦੇਹੀ ਕਰ ਲੈਂਦੇ ਹਨ ਅਤੇ ਬਾਅਦ ਵਿਚ ਰਾਤ ਸਮੇਂ ਚੋਰੀਆਂ ਅਤੇ ਡਿਕੈਤੀਆਂ ਵਰਗੇ ਕਾਂਡ ਨੂੰ ਅੰਜ਼ਾਮ ਦਿੰਦੇ ਹਨ। ਉਨ੍ਹਾਂ ਕਿਹਾ ਪਿੰਡਾਂ ਅੰਦਰ ਅਜਿਹੇ ਨੌਜਵਾਨ ਇਕੱਲੀ ਅਰਤ ਘਰ ਵਿਚ ਦੇਖ ਕੇ ਉਸ ਨੂੰ ਕੋਈ ਪਦਾਰਥ ਸੁੰਘਾ ਦਿੰਦੇ ਹਨ ਅਤੇ ਬਾਅਦ ਵਿਚ ਘਰ ਅੰਦਰੋਂ ਲੁਟਖੋਹ ਕਰਕੇ ਔਰਤਾਂ ਦੀਆਂ ਕੰਨਾਂ ਵਿਚ ਪਾਈਆਂ ਵਾਲੀਆਂ ਖੋਹਣ ਤੋਂ ਇਲਾਵਾ ਜਾਨੀ ਨੁਕਸਾਨ ਵੀ ਕਰ ਜਾਂਦੇ ਹਨ। ਉਨ੍ਹਾਂ ਕਿਹਾ ਪਿੰਡਾਂ ਵਿਚੋਂ ਕਈ ਵਾਰ ਇਹੋ ਜਿਹੇ ਸ਼ਰਾਰਤੀ ਅਨਸਰ ਛੋਟੇ ਬੱਚਿਆਂ ਨੂੰ ਵੀ ਚੁੱਕ ਕੇ ਲੈ ਜਾਂਦੇ ਹਨ ਜਿਨ੍ਹਾਂ ਦਾ ਬਾਅਦ ਵਿਚ ਕੋਈ ਥਹੁ ਪਤਾ ਨਹੀਂ ਲੱਗਦਾ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪਿੰਡਾਂ ਵਿਚ ਮੰਗਣ ਵਾਲੇ ਹਰ ਵਿਅਕਤੀ ਨੂੰ ਪਿੰਡ ਦੇ ਸਰਪੰਚ ਕੋਲ ਪਹਿਲਾਂ ਆਪਣਾ ਪਹਿਚਾਣ ਪੱਤਰ ਤਸਦੀਕ ਕਰਵਾਉਣ ਤੋਂ ਬਾਅਦ ਹੀ ਉਗਰਾਹੀ ਕਰਨ ਦੀ ਇਜਾਜਤ ਦਿੱਤੀ ਜਾਵੇ ਤਾਂ ਜੋ ਅਜਿਹੇ ਸ਼ਰਾਰਤੀ ਅਨਸਰ ਪਿੰਡਾਂ ਅੰਦਰ ਗਲਤ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਨ੍ਹਾਂ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੇ ਘਰ ਆਉਣ ’ਤੇ ਇਕਦਮ ਆਪਣਾ ਦਰਵਾਜ਼ਾ ਨਾ ਖੋਲ੍ਹਣ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਮਾਹਲ ਨੇ ਜ਼ਿਲ੍ਹਾ ਪ੍ਰਧਾਨ ਕੰੰਵਲਜੀਤ ਕੌਰ ਚਾਹਲ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪਿੰਡ ਰਾਜਪੁਰਾ, ਕੋਟ ਖਾਂ ਮੁਹੰਮਦ ਡੇਰੇ ਵਿਖੇ ਨਵੀਂ ਇਕਾਈ ਦਾ ਗਠਨ
Ad Position 24
No active advertisement