15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਯਾਦਗਾਰੀ ਹੋ ਨਿੱਬੜੀ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਬਟਾਲਾ ਦੀ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 02-03-2026
ਬਟਾਲਾ, 1 ਮਾਰਚ (ਸਤਿੰਦਰ ਸਿੰਘ)-ਡਾ. ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਕਿਲਾ ਮੰਡੀ ਬਟਾਲਾ ਵਿਖੇ 9ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 10ਵੀਂ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ | 9ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਨ੍ਹਾਂ ਵਿਚ ਗੀਤ, ਨਾਚ ਤੇ ਮਨੋਰੰਜਕ ਨਾਟਕ ਸ਼ਾਮਲ ਸਨ | ਇਨ੍ਹਾਂ ਪ੍ਰਸਤੁਤੀਆਂ ਨੇ ਪੂਰੇ ਮਾਹੌਲ ਨੂੰ ਖੁਸ਼ੀ ਤੇ ਭਾਵੁਕਤਾ ਨਾਲ ਭਰ ਦਿੱਤਾ | ਪ੍ਰੋਗਰਾਮ ਦੌਰਾਨ ਕਈ ਖੇਡਾਂ ਵੀ ਕਰਵਾਈਆਂ ਗਈਆਂ | ਸਮਾਗਮ ਦੌਰਾਨ ਮਿਸ ਤੇ ਮਿਸਟਰ ਫ਼ੇਅਰਵੈਲ, ਮਿਸ ਡੀ.ਏ.ਵੀ., ਮਿਸਟਰ ਡੀ.ਏ.ਵੀ. ਆਦਿ ਖਿਤਾਬ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿਚ ਮਿਸ ਆਰਟਿਸਟ ਮਾਨਿਆ, ਮਿਸ ਮਿਊਜ਼ਿਕ ਆਰਟਿਸਟ ਪ੍ਰਗਤੀ, ਮਿਸ ਆਰਟਿਸਟ ਮੰਨਤ, ਮਿਸ ਫੇਅਰਵੈੱਲ ਜੈਸਿਕਾ, ਮਿਸਟਰ ਫੇਅਰਵੈੱਲ ਵਰਦਾਨ, ਮਿਸ ਡੀ.ਏ.ਵੀ. ਭਾਵਨਾ, ਮਿਸਟਰ ਡੀ.ਏ.ਵੀ. ਭਾਰਤ, ਮਿਸ ਚਾਰਮਿੰਗ ਆਸ਼ੀਮਾ ਤੇ ਮਿਸ ਸਿੰਸੀਅਰ ਪ੍ਰਤਿਗਿਆ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨਾਲ ਸਮਾਗਮ ਹੋਰ ਵੀ ਰੌਣਕਮਈ ਬਣ ਗਿਆ | ਪਿ੍ੰਸੀਪਲ ਸ਼੍ਰੀਮਤੀ ਰਿਚਾ ਮਹਾਜਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਸਕੂਲ ਤੇ ਸਮਾਜ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਸਟਾਫ਼ ਹਾਜ਼ਰ ਸੀ |


Ad Position 22
No active advertisement
ਪਿਛਲੀ ਖ਼ਬਰ ਆਸ਼ਾ ਅਤੇ ਮਿਡ-ਡੇਅ-ਮੀਲ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਰੋਸ ਰੈਲੀ <br/> ਅਗਲੀ ਖ਼ਬਰ ਗੋਲੀ ਲੱਗਣ ਨਾਲ ਮਰੇ ਨੌਜਵਾਨ ਦੇ ਕਾਹਲੀ 'ਚ ਕੀਤੇ ਜਾ ਰਹੇ ਸਸਕਾਰ ਨੂੰ ਪੁਲਿਸ ਨੇ ਰੋਕਿਆ
Ad Position 24