11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਵਿਵਾਨ ਜੋਰਜ ਪੰਜਾਬ ਕਿ੍ਸਚਨ ਫਰੰਟ ਦੇ ਪਾਸਟਰ ਵਿੰਗ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 20-02-2026
ਧਾਰੀਵਾਲ, 19 ਫਰਵਰੀ (ਜੇਮਸ ਨਾਹਰ)-ਸਮਾਜ 'ਚ ਹਰ ਵੇਲੇ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪਾਸਟਰ ਵਿਵਾਨ ਜੋਰਜ ਦਿੱਲੀ ਨੂੰ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਕਿ੍ਸ਼ਚਨ ਫਰੰਟ ਦੇ ਫਾਊਾਡਰ ਤੇ ਪ੍ਰਧਾਨ ਵਿਕਟਰ ਮਸੀਹ ਵਲੋਂ ਪਾਸਟਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਨਿਯੁਕਤੀ ਪੱਤਰ ਦਿੰਦੇ ਹੋਏ ਵਿਕਟਰ ਮਸੀਹ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਾਸਟਰ ਵਿਵਾਨ ਆਪਣੀਆਂ ਪ੍ਰਭਾਵਸ਼ਾਲੀ ਸੇਵਾਵਾਂ ਨਿਭਾਉਂਦੇ ਹੋਏ ਪਾਸਟਰਾਂ ਦੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ੍ਹ ਰਹਿਣਗੇ, ਜਿਸ 'ਤੇ ਨਵ-ਨਿਯੁਕਤ ਪ੍ਰਧਾਨ ਨੇ ਉਨ੍ਹਾਂ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਹ ਮਿਲੀ ਇਸ ਨਿਯੁਕਤੀ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਹਰ ਵੇਲੇ ਪਾਸਟਰਾਂ ਦੇ ਨਾਲ ਚੱਟਾਨ ਵਾਂਗ ਖੜੇ ਰਹਿਣਗੇ | ਇਸ ਮੌਕੇ ਪੰਜਾਬ ਕਿ੍ਸਚਨ ਫਰੰਟ ਦੇ ਜਨਰਲ ਸਕੱਤਰ ਫਰਾਂਸਿਸ ਤਾਲਿਬ, ਸੈਕਟਰੀ ਐਂਥਨੀ, ਤਰਸੇਮ ਮਸੀਹ, ਅਜੇ ਮਸੀਹ, ਰਾਜ ਕੁਮਾਰ ਅੰਮਿ੍ਤਸਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਸੱਤਾ ਦੌਰਾਨ ਪੰਜਾਬ ਨੇ ਹਰ ਖੇਤਰ 'ਚ ਤਰੱਕੀ ਕੀਤੀ- ਬਲਦੇਵ ਮਹਿਤਾ ਅਗਲੀ ਖ਼ਬਰ ਐਨ.ਪੀ.ਐਸ ਕਰਮਚਾਰੀਆਂ ਨੇ ਮੁੱਖ ਮੰਤਰੀ ਦਾ ਅਰਥੀ ਫ਼ੂਕ ਕੀਤਾ ਮੁਜ਼ਾਹਰਾ
Ad Position 24