16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜ਼ਿਲ੍ਹਾ ਲਿਖਾਰੀ ਸਭਾ ਵਲੋਂ ਅਮਰਬੀਰ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਲੋਕ ਅਰਪਣ ਸਾਹਿਤ ਦੀ ਸਭ ਤੋਂ ਔਖੀ ਵਿਧੀ ਸਫ਼ਰਨਾਮਾ ਤੇ ਸਵੈਜੀਵਨੀ ਲਿਖਣ ਲਈ ਲੇਖਕ ਵਧਾਈ ਦਾ ਪਾਤਰ-ਜਗਤਾਰ ਭੁੱਲਰ

ਫ਼ਤਹਿਗੜ੍ਹ ਸਾਹਿਬ, 16 ਨਵੰਬਰ (ਸੁਰਜੀਤ ਸਿੰਘ ਸਾਹੀ)-ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਵਲੋਂ ਕਰਵਾਏ ਸਮਾਗਮ ਦੌਰਾਨ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਲੋਕ ਅਰਪਣ ਕੀਤੀ ਗਈ। ਇਸ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਨਾਮਵਰ ਪੱਤਰਕਾਰ ਤੇ ਲੇਖਕ ਜਗਤਾਰ ਭੁੱਲਰ ਨੇ ਕੀਤੀ, ਜਦਕਿ ਮਿੳਂੂਸੀਪਲ ਕਮੇਟੀ ਸਰਹਿੰਦ ਦੇ ਪ੍ਰਧਾਨ ਆਸ਼ਾ ਰਾਣੀ ਮੁੱਖ ਮਹਿਮਾਨ ਵਜੋਂ, ਉੱਘੇ ਕਹਾਣੀਕਾਰ ਸਨੇਹ ਇੰਦਰ ਮੀਲੂ ਫਰੌਰ ਵਿਸ਼ੇਸ਼ ਮਹਿਮਾਨ ਤੇ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ।

Ad Position 21
No active advertisement
ਜ਼ਿਲ੍ਹਾ ਲਿਖਾਰੀ ਸਭਾ ਵਲੋਂ ਅਮਰਬੀਰ ਚੀਮਾ ਦੀ ਪਲੇਠੀ ਪੁਸਤਕ ਲੋਕ ਅਰਪਣ ਕਰਨ ਮੌਕੇ। ਤਸਵੀਰ: ਕਰਨ 17-11-2026
ਫ਼ਤਹਿਗੜ੍ਹ ਸਾਹਿਬ, 16 ਨਵੰਬਰ (ਸੁਰਜੀਤ ਸਿੰਘ ਸਾਹੀ)-ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਵਲੋਂ ਕਰਵਾਏ ਸਮਾਗਮ ਦੌਰਾਨ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਲੋਕ ਅਰਪਣ ਕੀਤੀ ਗਈ। ਇਸ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਨਾਮਵਰ ਪੱਤਰਕਾਰ ਤੇ ਲੇਖਕ ਜਗਤਾਰ ਭੁੱਲਰ ਨੇ ਕੀਤੀ, ਜਦਕਿ ਮਿੳਂੂਸੀਪਲ ਕਮੇਟੀ ਸਰਹਿੰਦ ਦੇ ਪ੍ਰਧਾਨ ਆਸ਼ਾ ਰਾਣੀ ਮੁੱਖ ਮਹਿਮਾਨ ਵਜੋਂ, ਉੱਘੇ ਕਹਾਣੀਕਾਰ ਸਨੇਹ ਇੰਦਰ ਮੀਲੂ ਫਰੌਰ ਵਿਸ਼ੇਸ਼ ਮਹਿਮਾਨ ਤੇ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਮੰਚ ਸੰਚਾਲਨ ਐਡ. ਗਗਨਦੀਪ ਸਿੰਘ ਗੁਰਾਇਆ ਤੇ ਬੀਬੀ ਸਰਹਿੰਦ ਨੇ ਸਾਂਝੇ ਤੌਰ ’ਤੇ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸਾਧੂ ਸਿੰਘ ਪਨਾਗ ਨੇ ਆਏ ਮਹਿਮਾਨਾਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਤੇ ਬੀਬੀ ਸਰਹਿੰਦ ਨੇ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਦਾ ਪਰਚਾ ਪੜ੍ਹਿਆ। ਉਪਰੰਤ ਲੇਖਕ ਦੇ ਮਾਤਾ ਪਰਮਿੰਦਰ ਕੌਰ, ਬੇਟੀ ਰਸ਼ਮੀਤ ਕੌਰ, ਦੀਪਕੰਵਲ ਸਿੰਘ ਚੀਮਾ, ਭੂਸ਼ਨ ਸੂਦ, ਜਸਬੀਰ ਸਿੰਘ ਖਰੌੜ ਤੇ ਸਰਪ੍ਰਸਤ ਲਾਲ ਮਿਸਤਰੀ ਨੇ ਪੁਸਤਕ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਆਏ ਕਵੀਆਂ ਰਾਮ ਸਿੰਘ ਅਲਬੇਲਾ, ਮਿਹਰ ਸਿੰਘ ਰਈਏਵਾਲ, ਜ਼ੋਰਾਵਰ ਸਿੰਘ ਪੰਛੀ, ਭੁਪਿੰਦਰ ਭੂਰੀ, ਬੇਅੰਤ ਸਿੰਘ ਭਾਂਬਰੀ, ਰਵਿੰਦਰ ਰੁਪਾਲ ਕੌਲਗੜ੍ਹ, ਜਗਜੀਤ ਸਿੰਘ ਗੁਰਮ, ਹਰਜਿੰਦਰ ਸਿੰਘ ਗੋਪਾਲੋਂ, ਬਲਤੇਜ ਸਿੰਘ ਬਠਿੰਡਾ ਤੇ ਤਰਵਿੰਦਰ ਚੱਢਾ ਨੇ ਕਵਿਤਾਵਾਂ ਪੜ੍ਹੀਆਂ। ਉਪਰੰਤ ‘ਸਫ਼ਰਾਂ ਦਾ ਸਰਮਾਇਆ’ ਦੇ ਰਚੇਤਾ ਅਮਰਬੀਰ ਚੀਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਵੇਂ ਨਵੇਂ ਲੇਖਕਾਂ ਲਈ ਘੁੰਮਣਾ ਤੇ ਲਿਖਣਾ ਘਰ ਫ਼ੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ, ਪਰ ਫਿਰ ਵੀ ਉਨ੍ਹਾਂ ਨੇ ਇਹ ਹੌਸਲਾ ਤਾਂ ਕੀਤਾ ਹੈ ਕਿ ਉਨ੍ਹਾਂ ਦੀ ਲਿਖੀ ਪੁਸਤਕ ਉਨ੍ਹਾਂ ਤੋਂ ਬਾਅਦ ਵੀ ਕਿਸੇ ਕਾਲਜ ਦੀ ਲਾਇਬੇ੍ਰਰੀ, ਕਿਸੇ ਸਕੂਲ ’ਚ ਕਿਸੇ ਧਾਰਮਿਕ ਸਥਾਨ ਜਾਂ ਕਿਸੇ ਦੇ ਘਰ ਕਿਸੇ ਕੋਨੇ ਵਿਚ ਪਈ ਹੋਵੇਗੀ, ਜਿਸ ਰਾਹੀਂ ਉਹ ਚਿਰਾਂ ਤੀਕਰ ਜਿਉਂਦਾ ਰਹੇਗਾ। ਇਸ ਮੌਕੇ ਬੀਬੀ ਸਰਹਿੰਦ ਨੇ ਸਮਾਗਮ ਦੇ ਵਿਸ਼ੇਸ਼ ਮਹਿਮਾਨ, ਮੁੱਖ ਮਹਿਮਾਨ ਤੇ ਪ੍ਰਧਾਨਗੀ ਕਰਨ ਵਾਲੇ ਪਤਵੰਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਮਰਬੀਰ ਚੀਮਾ ਨੂੰ ਸਾਹਿਤ ਦੀ ਗੁੜ੍ਹਤੀ ਉਨ੍ਹਾਂ ਦੇ ਪਰਿਵਾਰ ਵਿਚੋਂ ਮਿਲੀ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਵੀ ਲੇਖਕ ਸਨ ਤੇ ਮਾਤਾ ਸਮੇਤ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਾਹਿਤ ਦੀ ਚੇਟਕ ਹੈ। ਪੁਸਤਕ ਲੋਕ ਅਰਪਣ ਕਰਨ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਆਸ਼ਾ ਰਾਣੀ ਨੇ ਕਿਹਾ ਕਿ ਅਮਰਬੀਰ ਚੀਮਾ ਦੀ ਬੇਟੀ ਉਨ੍ਹਾਂ ਦੀ ਵਿਦਿਆਰਥਣ ਰਹੀ ਹੈ ਤੇ ਇਸ ਮੌਕੇ ਉੱਤੇ ਉਹ ਅਮਰਬੀਰ ਚੀਮਾ ਨੂੰ ਵਧਾਈ ਦਿੰਦੇ ਹੋਏ ਮਾਣ ਮਹਿਸੂਸ ਕਰਦੇ ਹਨ। ਵਿਸ਼ੇਸ਼ ਮਹਿਮਾਨ ਸਨੇਹ ਇੰਦਰ ਮੀਲੂ ਫਰੌਰ ਨੇ ਕਿਹਾ ਕਿ ਸਭਾ ਨਾਲ ਜੁੜੇ ਨਵੇਂ ਲੇਖਕ ਵਧੀਆ ਸਾਹਿਤਕਾਰ ਬਣ ਰਹੇ ਹਨ, ਕਿਉਂਕਿ ਇਹਨਾਂ ਨੂੰ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਸਰਪ੍ਰਸਤੀ ਹਾਸਿਲ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਜਗਤਾਰ ਭੁੱਲਰ ਨੇ ਪੁਸਤਕ ਬਾਰੇ ਵਿਸਥਾਰ ਨਾਲ ਵਿਆਖਿਆ ਕਰਦਿਆਂ ਕਿਹਾ ਕਿ ’ਸਫ਼ਰਾਂ ਦਾ ਸਰਮਾਇਆ’ ਦਾ ਲੇਖਕ ਸਿਰਫ਼ ਇੱਕ ਘੁਮੱਕੜ ਹੀ ਨਹੀਂ, ਬਲਕਿ ਉਸ ਨੇ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਇਸ ਪੁਸਤਕ ਨੂੰ ਇੱਕ ਦਸਤਾਵੇਜ਼ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਫ਼ਰਨਾਮਾ ਤੇ ਸਵੈਜੀਵਨੀ ਲਿਖਣੀ ਸਭ ਤੋਂ ਔਖਾ ਕਾਰਜ ਹੈ ਤੇ ਲੇਖਕ ਵਧਾਈ ਦਾ ਪਾਤਰ ਹੈ। ਇਸ ਮੌਕੇ ਸਾਰੇ ਮੁੱਖ ਬੁਲਾਰਿਆਂ ਤੇ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿਚ ਬੀਬੀ ਪਰਮਜੀਤ ਕੌਰ ਸਰਹਿੰਦ ਤੇ ਐਡ. ਗਗਨਦੀਪ ਸਿੰਘ ਗੁਰਾਇਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜੀਤ ਕੌਰ, ਰਾਜਦੀਪ ਸਿੰਘ ਚੀਮਾ, ਕੁਲਦੀਪ ਕੌਰ, ਕਮਲਜੀਤ ਸਿੰਘ, ਹਰਪ੍ਰੀਤ ਕੌਰ, ਕਰਮਜੀਤ ਕੌਰ, ਪ੍ਰਬਲਪ੍ਰੀਤ ਕੌਰ, ਐਸ.ਡੀ.ਓ. ਅਮਨਵੀਰ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਜੇ.ਈ. ਅਮਰਜੀਤ ਸਿੰਘ, ਪਰਮਜੀਤ ਕੌਰ, ਗੁਰਜੋਤ ਸਿੰਘ, ਭਗਤ ਸਿੰਘ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਪੁਲਿਸ ਅੜਿੱਕੇ, ਮੁਕੱਦਮਾ ਦਰਜ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਹੋਇਆ 8ਵਾਂ ਨਾਭਾ ਕਬੱਡੀ ਕੱਪ
Ad Position 24