ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਦੇ ਦੂਜੇ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ ਵਿਚ 45 ਲੋਕਾਂ ਦੀ ਕੀਤੀ ਜਾਂਚ
ਮੰਡੀ ਗੋਬਿੰਦਗੜ੍ਹ, 14 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਅੱਜ ਮਹਾਰਾਜਾ ਅਗਰਸੈਨ ਪਾਰਕ ਵਿਖੇ ਆਪਣਾ ਦੂਜਾ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਨਿਗਰਾਨੀ ਹੇਠ ਲਗਾ ਕੇ 45 ਲੋਕਾਂ ਦੇ ਮੁਫ਼ਤ ਬਲੱਡ ਸ਼ੂਗਰ ਟੈੱਸਟ ਕੀਤੇ ਗਏ। ਇਸ ਸੇਵਾ ਪ੍ਰੋਜੈਕਟ ਦੇ ਚੇਅਰਮੈਨ ਕਲੱਬ ਦੇ ਜਨਰਲ ਸਕੱਤਰ ਸੰਜੀਵ ਭਾਟੀਆ ਸਨ, ਅਤੇ ਸਹਿ-ਚੇਅਰਮੈਨ ਕਲੱਬ ਦੇ ਖ਼ਜ਼ਾਨਚੀ ਅੰਕੁਸ਼ ਗੋਇਲ ਸਨ।
ਮੰਡੀ ਗੋਬਿੰਦਗੜ੍ਹ, 14 ਨਵੰਬਰ (ਇਕਬਾਲਦੀਪ ਸੰਧੂ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਨੇ ਅੱਜ ਮਹਾਰਾਜਾ ਅਗਰਸੈਨ ਪਾਰਕ ਵਿਖੇ ਆਪਣਾ ਦੂਜਾ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਦੀ ਨਿਗਰਾਨੀ ਹੇਠ ਲਗਾ ਕੇ 45 ਲੋਕਾਂ ਦੇ ਮੁਫ਼ਤ ਬਲੱਡ ਸ਼ੂਗਰ ਟੈੱਸਟ ਕੀਤੇ ਗਏ। ਇਸ ਸੇਵਾ ਪ੍ਰੋਜੈਕਟ ਦੇ ਚੇਅਰਮੈਨ ਕਲੱਬ ਦੇ ਜਨਰਲ ਸਕੱਤਰ ਸੰਜੀਵ ਭਾਟੀਆ ਸਨ, ਅਤੇ ਸਹਿ-ਚੇਅਰਮੈਨ ਕਲੱਬ ਦੇ ਖ਼ਜ਼ਾਨਚੀ ਅੰਕੁਸ਼ ਗੋਇਲ ਸਨ। ਇਸ ਮੌਕੇ ’ਤੇ ਕਲੱਬ ਦੇ ਪ੍ਰਧਾਨ ਲਾਇਨ ਮਨੋਜ ਹਸੀਜਾ ਨੇ ਦੱਸਿਆ ਕਿ ਕਲੱਬ ਨੇ ਦੂਜਾ ਕੈਂਪ ਲਗਾਇਆ ਹੈ। ਇਸ ਸੇਵਾ ਪ੍ਰੋਜੈਕਟ ਦਾ ਮੁੱਖ ਉਦੇਸ਼ ਸ਼ੂਗਰ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਸਮੇਂ-ਸਮੇਂ ’ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ’ਤੇ ਲਾਇਨ ਪੁਨੀਤ ਮਹਾਵਰ, ਤਿਲਕ ਰਾਜ ਸੋਫਤ, ਦੀਪਕ ਮਿੱਤਲ, ਅਭਿਨਵ ਗੋਇਲ, ਨੀਰਜ ਜਿੰਦਲ, ਧਰਮਿੰਦਰ ਕੁਮਾਰ ਬੌਬੀ ਅਤੇ ਹੋਰ ਕਲੱਬ ਮੈਂਬਰ ਮੌਜੂਦ ਸਨ।