02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

‘ ਆਪ’ ਦੀ ਸਰਕਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਸੁਹਿਰਦ-ਵਿਧਾਇਕ ਰਾਏ

ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਮਨਪ੍ਰੀਤ ਸਿੰਘ)-ਗੁਰੂ ਨਾਨਕ ਕਾਲੋਨੀ ਰੇਲਵੇ ਰੋਡ ਸਰਹਿੰਦ ਦੇ ਸਮੁੱਚੇ ਨਿਵਾਸੀਆਂ ਵਲੋਂ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕੀਤਾ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਮਹੱਲੇ ਦੀ ਸਮੁੱਚੀ ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ।

Ad Position 21
No active advertisement
ਗੁਰੂ ਨਾਨਕ ਕਾਲੋਨੀ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਤੇ ਵਾਰਡ ਨਿਵਾਸੀ ਦਿਖਾਈ ਦਿੰਦੇ ਹੋਏ। ਤਸਵੀਰ: ਕਰਨ 02-11-2026
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਮਨਪ੍ਰੀਤ ਸਿੰਘ)-ਗੁਰੂ ਨਾਨਕ ਕਾਲੋਨੀ ਰੇਲਵੇ ਰੋਡ ਸਰਹਿੰਦ ਦੇ ਸਮੁੱਚੇ ਨਿਵਾਸੀਆਂ ਵਲੋਂ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕੀਤਾ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਮਹੱਲੇ ਦੀ ਸਮੁੱਚੀ ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ। ਇਸ ਧਾਰਮਿਕ ਸਮਾਗਮ ਵਿਚ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਮਹੱਲਾ ਨਿਵਾਸੀਆਂ ਨੂੰ ਗੁਰਪੁਰਬ ਦੀ ਅਗਾਊਂ ਵਧਾਈ ਦਿੱਤੀ। ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਏ ਨੇ ਇਲਾਕੇ ਦੇ ਬੁਨਿਆਦੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਲਗਾਤਾਰ ਵਧ ਰਹੀ ਆਬਾਦੀ ਅਤੇ ਨਵੀਆਂ ਵੱਸ ਰਹੀਆਂ ਕਾਲੋਨੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਵਿਚ ਜਲਦੀ ਹੀ ਇਕ ਆਧੁਨਿਕ ਅਤੇ ਸੁਵਿਧਾਜਨਕ ਕਮਿਊਨਿਟੀ ਸੈਂਟਰ ਤਿਆਰ ਕੀਤਾ ਜਾਵੇਗਾ। ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਸਥਾਨਕ ਲੋਕਾਂ ਨੂੰ ਆਪਣੇ ਪਰਿਵਾਰਿਕ ਤੇ ਸਮਾਜਿਕ ਸਮਾਗਮ, ਜਿਵੇਂ ਕਿ ਵਿਆਹ-ਸ਼ਾਦੀਆਂ, ਭੋਗ ਅਤੇ ਹੋਰ ਪ੍ਰੋਗਰਾਮ ਆਸਾਨੀ ਨਾਲ ਅਤੇ ਘੱਟ ਖ਼ਰਚੇ ’ਤੇ ਕਰਨ ਦੀ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਕੌਂਸਲਰ ਪਾਵੇਲ ਹਾਂਡਾ, ਬਲਾਕ ਪ੍ਰਧਾਨ ਰਮੇਸ਼ ਕੁਮਾਰ ਸੋਨੂੰ, ਸੰਦੀਪ ਸਿੰਘ ਭੱਲ ਮਾਜਰਾ, ਬਲਵੀਰ ਸਿੰਘ ਸੋਢੀ, ਗੁਰੂ ਨਾਨਕ ਕਾਲੋਨੀ ਦੇ ਪ੍ਰਧਾਨ ਕਾਕਾ, ਭੁਪਿੰਦਰ ਸਿੰਘ ਰਾਜਾ, ਕੁਲਦੀਪ ਧੀਮਾਨ, ਤਰਲੋਕ ਸਿੰਘ, ਰਵੀ ਕੁਮਾਰ, ਬੂਗਿੰਦਰ ਦਾਸ, ਮਨੀਸ਼ ਕੁਮਾਰ ਮਨੀ, ਦੀਪਕ ਕੁਮਾਰ ਸ਼ਨੀ, ਮਨਜੀਤ ਧੀਮਾਨ, ਗੁਰਮੀਤ ਸਿੰਘ ਕਾਲਾ, ਹਰਵਿੰਦਰ ਸਿੰਘ ਬੇਦੀ, ਵੀਰ ਸਿੰਘ ਬੱਬਰ, ਗੁਰਮੀਤ ਸਿੰਘ, ਮੋਤੀ ਲਾਲ, ਬਹਾਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਸਰਹਿੰਦ, ਰਣਬੀਰ ਕੁਮਾਰ, ਅਭਿਸ਼ੇਕ ਬਿੱਥਰ, ਦਿਵਾਂਸ਼ੂ ਬਿੱਥਰ, ਟਿੰਕੂ ਕੁਮਾਰ, ਮੋਂਟੂ ਯਾਦਵ, ਬਹਾਦਰ ਜਲਾਲ, ਸੰਦੀਪ ਕੁਮਾਰ, ਦਰਸ਼ਨ ਕੁਮਾਰ, ਸ਼ਨੀ ਅਰੋੜਾ, ਪਦਮ ਕੁਮਾਰ, ਹਿਮਾਂਸ਼ੂ, ਨੀਰਜ ਚੌਧਰੀ, ਤਜਿੰਦਰ ਸਿੰਘ ਵਿਰਕ, ਬਲਵੀਰ ਸਿੰਘ, ਮਨਪ੍ਰੀਤ ਰਾਜੂ, ਲਾਡੀ, ਬਬਲੂ ਦਾਸ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਸਿੰਘ ਬੱਲ ਨੇ ਅਮ੍ਰਿੰਤਵੀਰ ਔਜਲਾ ਦਾ ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਸਨਮਾਨ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਅਜਨਾਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24