30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੁਲਿਸ ਜਬਰੀਆ ਕਾਰਵਾਈ ਦੌਰਾਨ ਸਿੱਖ ਦੀ ਪੱਗ ਲਾਉਣਾ ਸਮੁੱਚੀ ਸਿੱਖ ਜਗਤ ਲਈ ਸ਼ਰਮਨਾਕ- ਨਾਨੋਵਾਲ

ਖਮਾਣੋਂ, 29 ਅਕਤੂਬਰ (ਮਨਮੋਹਨ ਸਿੰਘ ਕਲੇਰ)- ਲੰਘੇ ਦਿਨ ਮਾਨਸਾ ਦੇ ਪਿੰਡ ਭੰਮਾਂ ਕਲਾਂ ਵਿਖੇ ਨਸ਼ੇ ਨਾਲ ਮੌਤ ਹੋਣ ’ਤੇ ਇਕ ਨੌਜਵਾਨ ਦੀ ਲਾਸ਼ ਨੂੰ ਲੈ ਕੇ ਮਾਨਸਾ ਵਿਖੇ ਪਹੁੰਚ ਰਹੇ ਲੋਕਾਂ ਤੇ ਪੰਜਾਬ ਪੁਲਿਸ ਵਲੋਂ ਧੱਕੇਸ਼ਾਹੀ ਕਰਦਿਆਂ ਜਿੱਥੇ ਹੋਰ ਕਈ ਪ੍ਰਕਾਰ ਦੇ ਸਰਕਾਰੀ ਜ਼ੁਲਮ ਕੀਤੇ ਗਏ ਹਨ, ਉੱਥੇ ਹੀ ਇਕ ਸਿੱਖ ਦੀ ਪੱਗ ਲਾਉਂਦਿਆਂ ਦੀ ਵੀਡੀਓ ਵਾਇਰਲ ਹੋਣ ਨਾਲ ਸਿੱਖ ਹਿਰਦਿਆਂ ਨੂੰ ਵੱਡੀ ਠੇਸ ਪਹੁੰਚੀ ਹੈ ਅਤੇ ਇਸ ਘਟਨਾ ਦੀ ਦੁਨੀਆ ਭਰ ’ਚ ਨਿਖੇਧੀ ਵੀ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਨਾਨੋਵਾਲ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਜੋ ਕਿ ਧਰਨੇ ਮੁਜ਼ਾਰਿਆਂ ਵਿਚੋਂ ਆਪਣੀ ਉਪਜ ਦਰਸਾਉਂਦੀ ਰਹੀ ਹੈ।

Ad Position 21
No active advertisement
ਅਜੀਤ ਡੈਸਕ 30-10-2026
ਖਮਾਣੋਂ, 29 ਅਕਤੂਬਰ (ਮਨਮੋਹਨ ਸਿੰਘ ਕਲੇਰ)- ਲੰਘੇ ਦਿਨ ਮਾਨਸਾ ਦੇ ਪਿੰਡ ਭੰਮਾਂ ਕਲਾਂ ਵਿਖੇ ਨਸ਼ੇ ਨਾਲ ਮੌਤ ਹੋਣ ’ਤੇ ਇਕ ਨੌਜਵਾਨ ਦੀ ਲਾਸ਼ ਨੂੰ ਲੈ ਕੇ ਮਾਨਸਾ ਵਿਖੇ ਪਹੁੰਚ ਰਹੇ ਲੋਕਾਂ ਤੇ ਪੰਜਾਬ ਪੁਲਿਸ ਵਲੋਂ ਧੱਕੇਸ਼ਾਹੀ ਕਰਦਿਆਂ ਜਿੱਥੇ ਹੋਰ ਕਈ ਪ੍ਰਕਾਰ ਦੇ ਸਰਕਾਰੀ ਜ਼ੁਲਮ ਕੀਤੇ ਗਏ ਹਨ, ਉੱਥੇ ਹੀ ਇਕ ਸਿੱਖ ਦੀ ਪੱਗ ਲਾਉਂਦਿਆਂ ਦੀ ਵੀਡੀਓ ਵਾਇਰਲ ਹੋਣ ਨਾਲ ਸਿੱਖ ਹਿਰਦਿਆਂ ਨੂੰ ਵੱਡੀ ਠੇਸ ਪਹੁੰਚੀ ਹੈ ਅਤੇ ਇਸ ਘਟਨਾ ਦੀ ਦੁਨੀਆ ਭਰ ’ਚ ਨਿਖੇਧੀ ਵੀ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਨਾਨੋਵਾਲ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਜੋ ਕਿ ਧਰਨੇ ਮੁਜ਼ਾਰਿਆਂ ਵਿਚੋਂ ਆਪਣੀ ਉਪਜ ਦਰਸਾਉਂਦੀ ਰਹੀ ਹੈ। ਜਦੋਂ ਕਿ ਆਪਣੀਆਂ ਨਾਲਾਇਕੀਆਂ ਨੂੰ ਲੁਕਾਉਂਦਿਆਂ ਹੁਣ ਧਰਨਿਆਂ ਮੁਜ਼ਾਰਿਆਂ ਤੋਂ ਘਬਰਾਈ ਸਰਕਾਰ ਪੀੜਤਾਂ ਨੂੰ ਇਨਸਾਫ਼ ਦੇਣ ਲਈ ਅਜਿਹੇ ਕਾਰਨਾਮਿਆਂ ਅੰਜਾਮ ਰਹੀ ਦੇ ਰਹੀ ਹੈ, ਜਿਸ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਉਕਤ ਘਟਨਾਵਾਂ ਨੂੰ ਲੈ ਕੇ ਹਰੇਕ ਵਿਅਕਤੀ ਦਾ ਹਿਰਦਾ ਬਲੂੰਧਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕਾਰਨਾਮਿਆਂ ਦੀ ਵੀਡੀਓ ਵਾਇਰਲ ਹੋਣ ਨਾਲ ਸਮੁੱਚੇ ਸਿੱਖ ਜਗਤ ਦੀ ਜਿੱਥੇ ਹੇਠੀ ਹੁੰਦੀ ਹੈ, ਉੱਥੇ ਹੀ ਕਿਸੇ ਪਗੜੀਧਾਰੀ ਨਾਲ ਨੂੰ ਕੇਸਾਂ ਤੋਂ ਖਿੱਚ ਕੇ ਹੇਠਾਂ ਕੁੱਟਮਾਰ ਕਰਨਾ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਸ਼ਰਮਨਾਕ ਕਾਰਨਾਮਾ ਹੈ, ਜਿਸ ਦੀ ਉਹ ਤੇ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਅਜਿਹੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਭਾਰਤ ਕੋ ਜਾਨੋ’ ਮੁਕਾਬਲੇ ’ਚ ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਪਿੰਡ ਜੱਲੋਵਾਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ, ਆਪ੍ਰੇਸ਼ਨ ਤੇ ਖ਼ੂਨਦਾਨ ਕੈਂਪ 30 ਨੂੰ
Ad Position 24