30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਵਿਆਹੁਤਾ ਔਰਤਾਂ ਨੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਮੰਦਰਾਂ ’ਚ ਮੱਥਾ ਟੇਕ ਕੇ ਕਰਵਾ ਚੌਥ ਦੀ ਸੁਣੀ ਕਥਾ

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਦੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਵਲੋਂ ਆਪਣੇ ਪਤੀਆਂ ਦੀ ਲੰਬੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਤਹਿਤ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਵਿਆਹੀਆਂ ਔਰਤਾਂ ਨੇ ਮੰਦਰਾਂ ਵਿਚ ਜਾ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਭਗਵਾਨ ਅੱਗੇ ਕਾਮਨਾ ਕੀਤੀ, ਉੱਥੇ ਹੀ ਅਣਵਿਆਹੀਆਂ ਲੜਕੀਆਂ ਨੇ ਮਾਂ ਗ਼ੌਰੀ ਦੀ ਪੂਜਾ ਕੀਤੀ ਅਤੇ ਸੁੰਦਰ ਪਤੀ ਦੀ ਕਾਮਨਾ ਕੀਤੀ। ਇਸ ਮੌਕੇ ਔਰਤਾਂ ਨੇ ਮੰਦਰਾਂ ਵਿਚ ਮੱਥਾ ਟੇਕਿਆ ਅਤੇ ਕਰਵਾ ਚੌਥ ਦੀ ਕਥਾ ਵੀ ਸੁਣੀ।

Ad Position 21
No active advertisement
ਅਜੀਤ ਡੈਸਕ 30-10-2026
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਦੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਵਲੋਂ ਆਪਣੇ ਪਤੀਆਂ ਦੀ ਲੰਬੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਤਹਿਤ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਵਿਆਹੀਆਂ ਔਰਤਾਂ ਨੇ ਮੰਦਰਾਂ ਵਿਚ ਜਾ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਭਗਵਾਨ ਅੱਗੇ ਕਾਮਨਾ ਕੀਤੀ, ਉੱਥੇ ਹੀ ਅਣਵਿਆਹੀਆਂ ਲੜਕੀਆਂ ਨੇ ਮਾਂ ਗ਼ੌਰੀ ਦੀ ਪੂਜਾ ਕੀਤੀ ਅਤੇ ਸੁੰਦਰ ਪਤੀ ਦੀ ਕਾਮਨਾ ਕੀਤੀ। ਇਸ ਮੌਕੇ ਔਰਤਾਂ ਨੇ ਮੰਦਰਾਂ ਵਿਚ ਮੱਥਾ ਟੇਕਿਆ ਅਤੇ ਕਰਵਾ ਚੌਥ ਦੀ ਕਥਾ ਵੀ ਸੁਣੀ। ਸ਼ਾਮ ਨੂੰ ਕਥਾ ਸੁਣਾਉਂਦੇ ਹੋਏ ਸ੍ਰੀ ਸਨਾਤਨ ਧਰਮ ਮੰਦਿਰ ਦੇ ਮੁੱਖ ਪੁਜਾਰੀ ਅਚਾਰੀਆ ਯੋਗਰਾਜ ਸ਼ਾਸਤਰੀ ਨੇ ਕਿਹਾ ਕਿ ਕਰਵਾ ਚੌਥ ਦਾ ਵਰਤ ਕਠਿਨ ਮੰਨਿਆ ਜਾਂਦਾ ਹੈ, ਪਰ ਔਰਤਾਂ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਤੇ ਮਰਯਾਦਾ ਨਾਲ ਮਨਾਉਂਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਅਰਦਾਸ ਕਰਦੀਆਂ ਹਨ। ਕਥਾ ਦੌਰਾਨ ਮਹਿਲਾਵਾਂ ਨੇ ਆਪਣੇ ਕਰਵੇ ਵੀ ਵੰਡੇ। ਅੱਜ ਸਵੇਰੇ ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਔਰਤਾਂ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਭੋਜਨ ਛਕਿਆ ਅਤੇ ਦਿਨ ਭਰ ਆਪਣੇ ਆਪ ਨੂੰ ਵਿਅਸਤ ਰੱਖਿਆ। ਸਮਾਂ ਲੰਘਾਉਣ ਲਈ ਔਰਤਾਂ ਨੇ ਗਰੁੱਪ ਬਣਾ ਕੇ ਤੰਬੋਲਾ ਸਮੇਤ ਹੋਰ ਮਨੋਰੰਜਨ ਖੇਡਾਂ ਵਿਚ ਹਿੱਸਾ ਲਿਆ ਅਤੇ ਟੀ.ਵੀ. ’ਤੇ ਧਾਰਮਿਕ ਕਹਾਣੀਆਂ ਸੁਣੀਆਂ ਅਤੇ ਰਾਤ ਵੇਲੇ ਚੰਦਰਮਾ ਨੂੰ ਅਰਗ ਦੇ ਕੇ ਆਪਣਾ ਵਰਤ ਖੋਲ੍ਹਿਆ।
Ad Position 22
No active advertisement
ਪਿਛਲੀ ਖ਼ਬਰ 202 ਗਰਾਮ ਹੈਰੋਇਨ ਤੇੇ 3600 ਨਸ਼ੀਲੇ ਕੈਪਸੂਲ ਸਮੇਤ ਚਾਰ ਕਾਬੂ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਖੇ ‘ਸਮਕਾਲੀ ਵਿਸ਼ਵ ਰਾਜਨੀਤੀ ਤੇ ਪੰਜਾਬ ਦੀ ਸਥਿਤੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ
Ad Position 24