20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦੁਰਗਾ ਪੂਜਾ ਦੇ ਪਾਵਨ ਸਮਾਗਮ ’ਚ ਰਾਜੂ ਖੰਨਾ ਨੇ ਭਰੀ ਹਾਜ਼ਰੀ ਮਾਂ ਦੁਰਗਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕੀਤੀ ਕਾਮਨਾ

ਮੰਡੀ ਗੋਬਿੰਦਗੜ੍ਹ, 20 ਅਕਤੂਬਰ (ਇਕਬਾਲਦੀਪ ਸੰਧੂ)- ਇੱਥੋਂ ਦੇ ਮੁਹੱਲਾ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਦੁਰਗਾ ਪੂਜਾ ਦੇ ਪਾਵਨ ਮੌਕੇ ’ਤੇ ਪੰਡਿਤ ਨਵਿੰਦਰ ਝਾਅ ਤੇ ਸਮੂਹ ਮੈਂਬਰਾਂ ਦੀ ਮੌਜੂਦਗੀ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮਾਂ ਦੁਰਗਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 21-10-2026
ਮੰਡੀ ਗੋਬਿੰਦਗੜ੍ਹ, 20 ਅਕਤੂਬਰ (ਇਕਬਾਲਦੀਪ ਸੰਧੂ)- ਇੱਥੋਂ ਦੇ ਮੁਹੱਲਾ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਦੁਰਗਾ ਪੂਜਾ ਦੇ ਪਾਵਨ ਮੌਕੇ ’ਤੇ ਪੰਡਿਤ ਨਵਿੰਦਰ ਝਾਅ ਤੇ ਸਮੂਹ ਮੈਂਬਰਾਂ ਦੀ ਮੌਜੂਦਗੀ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਮਾਂ ਦੁਰਗਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੇ ਧਰਮ, ਸੰਸਕਾਰਾਂ ਨਾਲ ਜੋੜਨ ਦੇ ਨਾਲ-ਨਾਲ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਏਕਤਾ ਨਾਲ ਮਿਲਜੁਲ ਕੇ ਰਹਿਣ ਦੀ ਪੇ੍ਰਰਨਾ ਦਿੰਦੇ ਹਨ। ਉਨ੍ਹਾਂ ਸਮਾਗਮ ਦੇ ਆਯੋਜਨ ਲਈ ਪੰਡਿਤ ਨਵਿੰਦਰ ਝਾਅ ਅਤੇ ਸਮੂਹ ਪ੍ਰਬੰਧਕ ਮੈਂਬਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜੋਗਿੰਦਰ ਸਿੰਘ ਮੈਣੀ, ਸਿਮਰਨਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਭੰਗੂ ਦਾ ਜਿੱਥੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਉੱਥੇ ਇਸ ਧਾਰਮਿਕ ਸਮਾਗਮ ਸਮੇਂ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਸਿਮਰਨਜੀਤ ਸਿੰਘ ਧਾਲੀਵਾਲ, ਹਰਸ਼ ਮੰਡੀ, ਗੋਲੂ ਮੰਡੀ, ਨਵੀਨ ਮੰਡੀ, ਸੋਨੂੰ ਮੰਡੀ, ਅਤੁੱਲ ਕੁਮਾਰ, ਵਿਜੇ ਕੁਮਾਰ, ਰੋਹਿਤ ਸ਼ਰਮਾ, ਆਕਾਸ਼ ਸ਼ਰਮਾ, ਸੁਨੀਲ ਕੁਮਾਰ, ਮੁਨਿੰਦਰ ਸਿੰਘ, ਰਾਜੇਸ਼ ਕੁਮਾਰ ਸ਼ਾਹੀ, ਅਮਰਜੀਤ ਸਿੰਘ ਭੰਗੂ ਅਤੇ ਗੁਰਜੀਤ ਕੋਟਲਾ ਸਮੇਤ ਸਮੂਹ ਮੈਂਬਰ ਤੇ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।
Ad Position 22
No active advertisement
ਪਿਛਲੀ ਖ਼ਬਰ ਐਗਰੀਸਟੈਕ ਸਕੀਮ ਤਹਿਤ ਅਨਾਜ ਮੰਡੀਆਂ ’ਚ ਕਿਸਾਨਾਂ ਦੀ ਫਾਰਮਰ ਰਜਿਸਟਰੀ ਬਣਾਉਣ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ ਅਗਲੀ ਖ਼ਬਰ ਰਾਮ ਲੀਲ੍ਹਾ ਤੋਂ ਮਿਲਦੀ ਹੈ ਹੱਕ-ਸੱਚ ਲਈ ਲੜਨ ਦੀ ਪ੍ਰੇਰਨਾ- ਕੁਲਜੀਤ ਨਾਗਰਾ 165 ਵੀਂ ਰਾਮ ਲੀਲ੍ਹਾ ਦੇ 9ਵੇਂ ਦਿਨ ਸਾਬਕ...
Ad Position 24