17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੰਘੋਲ ’ਚ ਡਰੱਗ ਇੰਸਪੈਕਟਰ ਨੇ ਕੀਤੀ ਮੈਡੀਕਲ ਸਟੋਰਾਂ ਦੀ ਜਾਂਚ

ਸੰਘੋਲ, 16 ਅਕਤੂਬਰ (ਪਰਮਵੀਰ ਧਨੋਆ)- ਕਸਬਾ ਸੰਘੋਲ ਵਿਚ ਜ਼ਿਲ੍ਹਾ ਡਰੱਗ ਇੰਸਪੈਕਟਰ ਨਵਦੀਪ ਕੌਰ ਨੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਸੰਬੰਧਿਤ ਥਾਣਾ ਖੇਤਰ ਦੀ ਪੁਲਸ ਪਾਰਟੀ ਵੀ ਮੌਜੂਦ ਰਹੀ।

Ad Position 21
No active advertisement
ਅਜੀਤ ਡੈਸਕ 17-10-2026
ਸੰਘੋਲ, 16 ਅਕਤੂਬਰ (ਪਰਮਵੀਰ ਧਨੋਆ)- ਕਸਬਾ ਸੰਘੋਲ ਵਿਚ ਜ਼ਿਲ੍ਹਾ ਡਰੱਗ ਇੰਸਪੈਕਟਰ ਨਵਦੀਪ ਕੌਰ ਨੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਸੰਬੰਧਿਤ ਥਾਣਾ ਖੇਤਰ ਦੀ ਪੁਲਸ ਪਾਰਟੀ ਵੀ ਮੌਜੂਦ ਰਹੀ। 3 ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਡਰੱਗ ਇੰਸਪੈਕਟਰ ਨੇ ਸਟੋਰ ’ਚ ਪਈਆਂ ਦਵਾਈਆਂ ਅਤੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ। ਗੱਲਬਾਤ ਮੌਕੇ ਅਧਿਕਾਰੀਆਂ ਆਖਿਆ ਕਿ ਇਨ੍ਹਾਂ ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਕਿਸੇ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਨਹੀਂ ਆਈ ਹੈ। ਅਧਿਕਾਰੀ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਹਦਾਇਤ ਕੀਤੀ ਕਿ ਵਿੱਕਰੀ ਦੌਰਾਨ ਵਿਭਾਗੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਅਧਿਕਾਰੀ ਨੇ ਕਿਹਾ ਕਿ ਜੇਕਰ ਮੈਡੀਕਲ ਸਟੋਰ ਮਾਲਕਾਂ ਨੂੰ ਉਨ੍ਹਾਂ ਕੋਲ ਆਉਣ ਵਾਲਾ ਕੋਈ ਨੌਜਵਾਨ ਨਸ਼ੇੜੀ ਪ੍ਰਤੀਤ ਹੁੰਦਾ ਹੈ, ਤਾਂ ਆਨੇ ਬਹਾਨੇ ਉਸ ਦਾ ਮੋਬਾਈਲ ਨੰਬਰ ਜਾਂ ਪਤਾ ਹਾਸਲ ਕਰਨ। ਅਜਿਹਾ ਕਰਨ ਨਾਲ ਨਸ਼ੇੜੀ ਦੇ ਪਰਿਵਾਰ ਨਾਲ ਸੰਪਰਕ ਸਾਧ ਕੇ ਨੌਜਵਾਨ ਨੂੰ ਇਲਾਜ ਲਈ ਦਾਖਲ ਕਰਵਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਤੋਂ ਕਿਸਾਨ ਨੂੰ ਰੋਕਣ ’ਤੇ ਹੋਇਆ ਹੰਗਾਮਾ, ਪੁਲਿਸ ਕੋਲ ਪਹੁੰਚਿਆ ਮਾਮਲਾ ਅਗਲੀ ਖ਼ਬਰ ਘਰ ਦੀ ਅਲਮਾਰੀ ’ਚੋਂ ਨਕਦੀ ਤੇ ਸੋਨਾ ਚੋਰੀ
Ad Position 24