10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਖਮਾਣੋਂ ਵਿਖੇ ਕਾਂਗਰਸੀ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦਾ ਫੂਕਿਆ ਪੁਤਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗਿਆਨੇਸ਼ ਦੇ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ

ਖਮਾਣੋਂ, 10 ਅਕਤੂਬਰ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦੇ ਖ਼ਿਲਾਫ਼ ਅਨਾਜ ਮੰਡੀ ਖਮਾਣੋਂ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਅਨਾਜ ਮੰਡੀ ਖਮਾਣੋਂ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇ ਲਗਾਉਂਦੇ ਹੋਏ ਮੁੱਖ ਬਾਜ਼ਾਰ ’ਚ ਪਹੁੰਚੇ ਜਿੱਥੇ ਉਨ੍ਹਾਂ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ।

Ad Position 21
No active advertisement
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦਾ ਪੁਤਲਾ ਫੂਕਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਕਾਂਗਰਸੀ ਆਗੂ ਤੇ ਵਰਕਰ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ ਜੋਗਿੰਦਰ ਪਾਲ 11-10-2026
ਖਮਾਣੋਂ, 10 ਅਕਤੂਬਰ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦੇ ਖ਼ਿਲਾਫ਼ ਅਨਾਜ ਮੰਡੀ ਖਮਾਣੋਂ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਅਨਾਜ ਮੰਡੀ ਖਮਾਣੋਂ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇ ਲਗਾਉਂਦੇ ਹੋਏ ਮੁੱਖ ਬਾਜ਼ਾਰ ’ਚ ਪਹੁੰਚੇ ਜਿੱਥੇ ਉਨ੍ਹਾਂ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ। ਇਸ ਮੌਕੇ ਸੁਰਿੰਦਰ ਸਿੰਘ ਰਾਮਗੜ੍ਹ, ਸਾਬਕਾ ਐਸ.ਐਮ.ਓ ਜਸਵੰਤ ਸਿੰਘ, ਡਾ. ਨਰੇਸ਼ ਚੌਹਾਨ, ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ, ਨੌਜਵਾਨ ਯੂਥ ਆਗੂ ਗੁਰਜੀਤ ਸਿੰਘ ਮਾਰਵਾ ਤੇ ਰਣਜੀਤ ਸਿੰਘ ਤਰਖਾਣ ਮਾਜਰਾ ਨੇ ਸਾਂਝੇ ਰੂਪ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਲੋਂ ਤਿਆਰ ਕੀਤੇ ਸੰਵਿਧਾਨ ਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਅਤੇ ਕੇਂਦਰੀ ਹਕੂਮਤ ਦੁਆਰਾ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰ ਲੋਕਾਂ ਦੇ ਹੱਕਾਂ ਦਾ ਘਾਣ ਕਰਦੀ ਹੈ ਤਾਂ ਲੋਕਾਂ ਕੋਲ ਹੱਕ ਹੁੰਦਾ ਹੈ ਕਿ ਉਹ ਆਪਣੇ ਲੋਕਤੰਤਰ ਤਰੀਕੇ ਨਾਲ ਵੋਟ ਦੇ ਅਧਿਕਾਰ ਦੇ ਜਰੀਏ ਆਪਣਾ ਹੱਕ ਲੈਣ ਦੀ ਖਾਤਰ ਕਿਸੇ ਵੀ ਸ਼ਕਤੀਸ਼ਾਲੀ ਬੰਦੇ ਨੂੰ ਕਿਸੇ ਵਕਤ ਵੀ ਗੱਦੀ ਤੋਂ ਉਤਾਰ ਕੇ ਸੱਤਾ ਤੋਂ ਲਾਂਭੇ ਕਰ ਸਕਦੇ ਹਨ। ਇਹ ਵੋਟ ਦਾ ਹੱਕ ਸਾਡੇ ਕੋਲ ਲੋਕਤੰਤਰ ਅੰਦਰ ਸਭ ਤੋਂ ਸ਼ਕਤੀਸ਼ਾਲੀ ਤੇ ਵੱਡਾ ਅਧਿਕਾਰ ਹੈ, ਜਿਸ ਦਾ ਘਾਣ ਹੁੰਦਾ ਦੇਸ਼ ਦਾ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦੇ ਨਾਲ ਨਹੀਂ ਵੇਖ ਸਕਦਾ ਅਤੇ ਸਰਕਾਰ ਲੋਕਾਂ ਦਾ ਸੰਵਿਧਾਨਿਕ ਹੱਕ ਖੋਹ ਰਹੀ ਹੈ। ਇਸ ਮੌਕੇ ਨਾਜ਼ਰ ਸਿੰਘ ਰੱਤੋਂ, ਅੰਮੀ ਚੰਦ ਭਟੇੜੀ, ਬਲਜੀਤ ਕੌਰ ਪ੍ਰਧਾਨ ਮਹਿਲਾ ਐਸ.ਸੀ ਵਿੰਗ, ਜ਼ਿਲ੍ਹਾ ਪਰਿਸ਼ਦ ਮੈਂਬਰ ਜਸਪ੍ਰੀਤ ਕੌਰ ਰੱਤੋਂ, ਸੰਮਤੀ ਮੈਂਬਰ ਮਨਪ੍ਰੀਤ ਕੌਰ ਖੰਟ, ਕੁਲਵੰਤ ਸਿੰਘ ਨੰਦਪੁਰ ਪ੍ਰਧਾਨ ਐਸ.ਸੀ ਵਿੰਗ, ਸੁਖਵਿੰਦਰ ਸਿੰਘ, ਸਾਬਕਾ ਕੌਂਸਲਰ ਬੂਟਾ ਸਿੰਘ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਮੇਵਾ ਸਿੰਘ ਧਨੌਲਾ, ਸੰਮਤੀ ਮੈਂਬਰ ਨੰਬਰਦਾਰ ਧਰਮ ਸਿੰਘ ਲਖਨਪੁਰ, ਜਗਜੀਤ ਸਿੰਘ ਜੱਗੀ ਰਾਏਪੁਰ ਰਾਈਆਂ, ਡਾ.ਰਾਮਪਾਲ, ਸ਼ਸ਼ੀ ਰਾਜ ਸੰਘੋਲ, ਗੋਬਿੰਦ ਰਾਮ ਭਟੇੜੀ, ਗੁਰਿੰਦਰ ਸਿੰਘ ਬਿੱਟੂ ਰਾਮਗੜ੍ਹ, ਹਰਮਨ ਸਿੰਘ ਬਰਵਾਲੀ, ਨੱਥੂ ਰਾਮ ਨੰਗਲਾਂ, ਨੰਬਰਦਾਰ ਅਵਤਾਰ ਸਿੰਘ, ਪੰਕਜ ਕਾਲੜਾ, ਐਸ.ਸੀ ਵਿੰਗ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ, ਜਰਨੈਲ ਸਿੰਘ ਬੁਰਜ, ਸੇਵਾ ਦਲ ਕਾਂਗਰਸ ਦੇ ਪ੍ਰਧਾਨ ਹਰਪਿੰਦਰ ਸਿੰਘ ਸੋਨੀ, ਲਖਵਿੰਦਰ ਸਿੰਘ ਸੰਧਾਰੀ ਮਾਜਰਾ, ਨਾਹਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਗੁਆਂਢੀ ਖੇਤਰ ਅਤੇ ਵਿਸ਼ਵ ਸੁਰੱਖਿਆ ਨਾਲ ਜੁੜੇ ਘਟਨਾਕ੍ਰਮਾਂ ’ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ - ਰਾਜਨਾਥ ਸਿੰਘ ਅਗਲੀ ਖ਼ਬਰ ਆਲੀਸ਼ਾਨ ਕੋਠੀਆਂ ਵਿਚ ਰਹਿੰਦੇ ਪਰਲ ਕਾਲੋਨੀ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
Ad Position 24