ਭੋਗ ’ਤੇ ਵਿਸ਼ੇਸ਼ -ਐਡਵੋਕੇਟ ਸ਼ਿਵਜੋਤ ਐੱਸ. ਮੌਦਗਿੱਲ ਸੰਘੋਲ
ਖਮਾਣੋਂ-ਐਡਵੋਕੇਟ ਸ਼ਿਵਜੋਤ ਐੱਸ. ਮੋਦਗਿਲ ਦਾ ਜਨਮ 21 ਸਤੰਬਰ 1997 ਨੂੰ ਪਿਤਾ ਰਣਜੀਤ ਮੌਦਗਿੱਲ ਅਤੇ ਮਾਤਾ ਸ੍ਰੀਮਤੀ ਵੰਦਨਾ ਮੌਦਗਿੱਲ ਦੇ ਗ੍ਰਹਿ ਵਿਖੇ ਹੋਇਆ।
ਖਮਾਣੋਂ-ਐਡਵੋਕੇਟ ਸ਼ਿਵਜੋਤ ਐੱਸ. ਮੋਦਗਿਲ ਦਾ ਜਨਮ 21 ਸਤੰਬਰ 1997 ਨੂੰ ਪਿਤਾ ਰਣਜੀਤ ਮੌਦਗਿੱਲ ਅਤੇ ਮਾਤਾ ਸ੍ਰੀਮਤੀ ਵੰਦਨਾ ਮੌਦਗਿੱਲ ਦੇ ਗ੍ਰਹਿ ਵਿਖੇ ਹੋਇਆ। ਬਚਪਨ ਤੋਂ ਹੀ ਹੋਣਹਾਰ, ਮਿਲਾਪੜੇ ਅਤੇ ਧਾਰਮਿਕ ਵਿਚਾਰਾਂ ਵਾਲੇ ਸ਼ਿਵਜੋਤ ਮੌਦਗਿੱਲ ਨੇ ਆਪਣੀ ਮਿਹਨਤ, ਲਗਨ ਅਤੇ ਚੰਗੇ ਸੁਭਾਅ ਸਦਕਾ ਪਰਿਵਾਰ ਅਤੇ ਸਮਾਜ ਵਿਚ ਵਿਸ਼ੇਸ਼ ਪਛਾਣ ਬਣਾਈ। ਉਨ੍ਹਾਂ ਨੇ ਮੁੱਢਲੀ ਸਿੱਖਿਆ ਉਮਾ ਰਾਣਾ ਪਬਲਿਕ ਸਕੂਲ ਸੰਘੋਲ ਤੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਡੀ.ਏ.ਵੀ. ਕਾਲਜ, ਚੰਡੀਗੜ੍ਹ ਤੋਂ ਬੀ.ਐੱਸ.ਸੀ. (ਨਾਨ-ਮੈਡੀਕਲ), ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲ.ਐੱਲ.ਬੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ.ਐਲ.ਐਮ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਸਾਲ 2021 ਤੋਂ 2024 ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਵਕੀਲ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਨ੍ਹਾਂ ਪੰਜਾਬ ਪੁਲਿਸ ਦੇ ਕਾਨੂੰਨੀ ਵਿਭਾਗ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਵਿਦਿਆਰਥੀ ਜੀਵਨ ਦੌਰਾਨ ਸ਼ਿਵਜੋਤ ਮੋਦਗਿਲ ਖੇਡਾਂ ਵਿਚ ਸਰਗਰਮ ਰਹੇ ਅਤੇ ਸਕੂਲ ਤੇ ਯੂਨੀਵਰਸਿਟੀ ਪੱਧਰ ’ਤੇ ਖੇਡਾਂ ਪ੍ਰਤੀ ਵਿਸ਼ੇਸ਼ ਰੁਚੀ ਰੱਖਦੇ ਸਨ। ਇਸ ਦੇ ਨਾਲ ਹੀ ਉਹ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਅਤੇ ਵੱਖ-ਵੱਖ ਭਾਈਚਾਰਕ ਗਤੀਵਿਧੀਆਂ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ। ਰਾਜਨੀਤਿਕ ਅਤੇ ਸਮਾਜਿਕ ਮਸਲਿਆਂ ਬਾਰੇ ਜਾਣਕਾਰੀ ਰੱਖਣਾ ਅਤੇ ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਣਾ ਵੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਹਿਮ ਹਿੱਸਾ ਸੀ। ਧਾਰਮਿਕ ਬਿਰਤੀ ਅਤੇ ਉੱਚੇ ਨੈਤਿਕ ਮੁੱਲਾਂ ਨੇ ਉਨ੍ਹਾਂ ਦੇ ਜੀਵਨ ਨੂੰ ਵਿਸ਼ੇਸ਼ ਦਿਸ਼ਾ ਦਿੱਤੀ। ਸ਼ਿਵਜੋਤ ਮੌਦਗਿੱਲ 1 ਅਕਤੂਬਰ ਨੂੰ ਆਪਣੇ ਪਿੱਛੇ ਦਾਦੀ ਰਾਮ ਪਿਆਰੀ, ਪਿਤਾ ਲੈਕਚਰਾਰ ਰਣਜੀਤ ਮੋਦਗਿੱਲ, ਮਾਤਾ ਵੰਦਨਾ ਮੌਦਗਿੱਲ, ਪਤਨੀ ਕਨੂਪ੍ਰਿਆ, ਧੀ ਅਰਾਧਿਆ ਮੌਦਗਿੱਲ, ਭਰਾ ਐਡਵੋਕੇਟ ਭਵੇਸ਼ ਮੌਦਗਿੱਲ, ਸਹੁਰਾ ਸੰਜੀਵ ਕੁਮਾਰ ਸੱਦੀ ਤੇ ਸੱਸ ਮਨੀਸ਼ਾ ਸ਼ਰਮਾ ਸਮੇਤ ਪਰਿਵਾਰਕ ਮੈਂਬਰਾਂ ਨੂੰ ਸਦਾ ਲਈ ਛੱਡ ਗਏ ਹਨ। ਉਨ੍ਹਾਂ ਦੀ ਨਿੱਘੀ ਸ਼ਖ਼ਸੀਅਤ, ਮਿਲਣਸਾਰ ਸੁਭਾਅ ਅਤੇ ਸਮਾਜ ਪ੍ਰਤੀ ਲਗਾਅ ਕਾਰਨ ਹਰ ਉਮਰ ਦੇ ਲੋਕ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਦਿੰਦੇ ਸਨ। ਉਹ ਜਿਨ੍ਹਾਂ ਨੂੰ ਵੀ ਮਿਲੇ, ਆਪਣੀ ਸਾਦਗੀ ਅਤੇ ਚੰਗੇ ਵਿਹਾਰ ਦੀ ਅਮਿੱਟ ਛਾਪ ਛੱਡ ਗਏ। ਉਨ੍ਹਾਂ ਦੀ ਯਾਦ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਦੇ ਦਿਲਾਂ ਵਿਚ ਸਦਾ ਵੱਸਦੀ ਰਹੇਗੀ। ਐਡਵੋਕੇਟ ਸ਼ਿਵਜੋਤ ਐਸ. ਮੌਦਗਿੱਲ ਨਮਿਤ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅੱਜ ਮਟਾਂ ਵਾਲਾ ਮੰਦਰ ਨੇੜੇ ਕਟਾਣੀ ਸਵੀਟਸ ਨੇੜੇ ਉੱਚਾ ਪਿੰਡ ਸੰਘੋਲ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਦਰਮਿਆਨ ਪਵੇਗਾ ਜਿੱਥੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। - ਜੋਗਿੰਦਰ ਪਾਲ