ਇਨਰਵੀਲ ਕਲੱਬ ਵਲੋਂ ਖ਼ੂਨਦਾਨ ਕੈਂਪ ਅੱਜ
ਪਾਤੜਾਂ, 8 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਇਲਾਕੇ ਵਿਚ ਬਹੁਤ ਸਾਰੇ ਸਮਾਜਸੇਵੀ ਕੰਮ ਕਰ ਰਹੇ ਇਨਰਵੀਲ ਕਲੱਬ ਪਾਤੜਾਂ ਵਲੋਂ ਖ਼ੂਨਦਾਨ ਕੈਂਪ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ’ਚ ਸਵ. ਨਿਰਮਲ ਸਿੰਘ ਹਰਿਆਊ ਦੀ ਯਾਦ ਵਿਚ ਲਗਾਇਆ ਜਾ ਰਿਹਾ ਹੈ।
ਪਾਤੜਾਂ, 8 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਇਲਾਕੇ ਵਿਚ ਬਹੁਤ ਸਾਰੇ ਸਮਾਜਸੇਵੀ ਕੰਮ ਕਰ ਰਹੇ ਇਨਰਵੀਲ ਕਲੱਬ ਪਾਤੜਾਂ ਵਲੋਂ ਖ਼ੂਨਦਾਨ ਕੈਂਪ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ’ਚ ਸਵ. ਨਿਰਮਲ ਸਿੰਘ ਹਰਿਆਊ ਦੀ ਯਾਦ ਵਿਚ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਹੈ ਕਿ ਇਨਰਵੀਲ ਕਲੱਬ ਵਲੋਂ ਲੜਕੀਆਂ ਨੂੰ ਸਿੱਖਿਆ ਦੇਣ ਅਤੇ ਮੁਫਤ ਸਿਲਾਈ ਸਿਖਾਏ ਜਾਣ ਸਮੇਤ ਅਨੇਕਾਂ ਹੀ ਸਮਾਜ ਸੇਵਾ ਦੇ ਕੰਮ ਪਾਤੜਾਂ ਇਲਾਕੇ ਵਿਚ ਕੀਤੇ ਜਾ ਰਹੇ ਹਨ। ਇਨ੍ਹਾਂ ਸਮਾਜ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਦਿਆਂ ਖੂਨਦਾਨ ਕੈਂਪ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ 9 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਪਾਤੜਾਂ ਇਲਾਕੇ ’ਚ ਰਾਜਨੀਤੀ ਦੇ ਨਾਮਵਰ ਆਗੂ ਅਤੇ ਸਮਾਜ ਸੇਵਾ ਦਾ ਧੁਰਾ ਰਹੇ ਨਿਰਮਲ ਸਿੰਘ ਹਰਿਆਊ ਦੀ ਯਾਦ ਵਿਚ ਲਾਏ ਜਾ ਰਹੇ ਹਨ। ਇਸ ਵਿਸ਼ਾਲ ਖੂਨ ਕੈਂਪ ਵਿਚ ਖੂਨਦਾਨ ਕਰਨ ਲਈ ਇਲਾਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।