ਜੀ.ਪੀ.ਸੀ. ਦੇ ਵਿਦਿਆਰਥੀਆਂ ਨੇ ਕਾਲਜ ਦਾ ਨਾਂਅ ਰੌਸ਼ਨ ਕੀਤਾ
ਮੰਡੀ ਗੋਬਿੰਦਗੜ੍ਹ, 3 ਅਕਤੂਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਮਈ 2026 ਵਿਚ ਲਈਆਂ ਗਈਆਂ ਬੀ. ਏ.
ਮੰਡੀ ਗੋਬਿੰਦਗੜ੍ਹ, 3 ਅਕਤੂਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਮਈ 2026 ਵਿਚ ਲਈਆਂ ਗਈਆਂ ਬੀ.ਏ. ਅਤੇ ਬੀ.ਸੀ.ਏ.-ਦੂਜਾ ਸਮੈਸਟਰ ਦੀਆਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਬੀ.ਏ.-ਦੂਜਾ ਸਮੈਸਟਰ ਵਿੱਚ ਅੰਕਿਤਾ ਨੇ 8.17 ਐਸ.ਜੀ.ਪੀ. ਏ ਨਾਲ ਕਾਲਜ ਵਿਚ ਪਹਿਲਾ, ਰਾਧਿਕਾ ਵਰਮਾ ਨੇ 7.92 ਐਸ.ਜੀ.ਪੀ.ਏ ਨਾਲ ਦੂਜਾ ਅਤੇ ਲਵਪ੍ਰੀਤ ਕੌਰ ਨੇ 7.75 ਐਸ.ਜੀ.ਪੀ.ਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੀਖਿਆ ਵਿਚ 4 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਨਾਲ ਪ੍ਰੀਖਿਆ ਪਾਸ ਕੀਤੀ। ਬੀ.ਸੀ.ਏ.- ਦੂਜਾ ਸਮੈਸਟਰ ਵਿਚ ਭਾਵਲੀਨ ਧੀਮਾਨ ਨੇ 7.83 ਐਸ.ਜੀ.ਪੀ.ਏ ਨਾਲ ਪਹਿਲਾ, ਸਹਿਜਲੀਨ ਕੌਰ ਨੇ 7.58 ਐਸ.ਜੀ.ਪੀ. ਏ ਅਤੇ ਵੇਦਾਂਤ ਨੇ 7.25 ਐਸ.ਜੀ.ਪੀ.ਏ ਨਾਲ ਕ੍ਰਮਵਾਰ ਕਾਲਜ ਵਿਚ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੀਖਿਆ ਵਿਚ ਦੋ ਵਿਦਿਆਰਥੀਆਂ ਨੇ ਡਿਸਟਿੰਕਸ਼ਨ ਨਾਲ ਪ੍ਰੀਖਿਆ ਪਾਸ ਕੀਤੀ। ਜਦਕਿ ਇਨ੍ਹਾਂ ਸਾਰੀਆਂ ਕਲਾਸਾਂ ਦਾ ਸਮੁੱਚਾ ਨਤੀਜਾ ਸੌ ਫ਼ੀਸਦੀ ਰਿਹਾ। ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਅਤੇ ਨਿਤਿਨ ਸੱਗੜ ਚੇਅਰਮੈਨ ਜੀ.ਪੀ.ਸੀ.ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।