30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵਲੋਂ ‘ਫ਼ਿਊਜ਼ਲ ਫ਼ਿਸਟਾ’ ਪ੍ਰੋਗਰਾਮ

ਫ਼ਤਹਿਗੜ੍ਹ ਸਾਹਿਬ, 29 ਸਤੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਐਸੋਸੀਏਸ਼ਨ ਵਲੋਂ ’ਫਿਊਜ਼ਨ ਫਿਸਟਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮਹਿੰਦੀ ਤੇ ਮੀਢੀਆਂ ਗੁੰਦਣ ਮੁਕਾਬਲੇ ਅਤੇ ਟੈਲੇਂਟ ਹੰਟ ਮੁਕਾਬਲੇ ਵਿਚ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ.

Ad Position 21
No active advertisement
ਕੈਮਿਸਟਰੀ ਵਿਭਾਗ ਵਲੋਂ ਕਰਵਾਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨਾਲ ਅਧਿਆਪਕ ਸਾਹਿਬਾਨ। ਅਜੀਤ ਤਸਵੀਰ 30-09-2026
ਫ਼ਤਹਿਗੜ੍ਹ ਸਾਹਿਬ, 29 ਸਤੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਐਸੋਸੀਏਸ਼ਨ ਵਲੋਂ ’ਫਿਊਜ਼ਨ ਫਿਸਟਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮਹਿੰਦੀ ਤੇ ਮੀਢੀਆਂ ਗੁੰਦਣ ਮੁਕਾਬਲੇ ਅਤੇ ਟੈਲੇਂਟ ਹੰਟ ਮੁਕਾਬਲੇ ਵਿਚ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਵੀ ਅਜਿਹੀਆਂ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਹਿੱਸਾ ਲੈਣ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ। ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਅਜਿਹੇ ਕਲਾਤਮਿਕ ਅਤੇ ਰਚਨਾਤਮਿਕ ਮੁਕਾਬਲੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਵਿਕਾਸ ਵਿਚ ਵਾਧਾ ਕਰਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਕਨਵੀਨਰ ਡਾ. ਮਨਪ੍ਰੀਤ ਕੌਰ ਅਧਿਆਪਕ-ਇੰਚਾਰਜ ਪ੍ਰੋ. ਗੁਰਲੀਨ ਕੌਰ ਅਤੇ ਕੈਮੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅਗਵਾਈ ਵਿਚ ਸਫਲਤਾਪੂਰਵਕ ਕਰਵਾਇਆ ਗਿਆ। ਮਹਿੰਦੀ ਤੇ ਮੀਢੀਆਂ ਗੁੰਦਣ ਮੁਕਾਬਲਿਆਂ ਦੌਰਾਨ ਕਾਲਜ ਦੇ ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅਵਨੀਤ ਕੌਰ ਤੇ ਫਿਜ਼ਿਕਸ ਵਿਭਾਗ ਦੇ ਡਾ. ਨਵਜੀਤ ਕੌਰ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ, ਜਦਕਿ ਟੈਲੇਂਟ ਹੰਟ ਮੁਕਾਬਲੇ ਦਾ ਮੁਲਾਂਕਣ ਸੰਗੀਤ ਵਿਭਾਗ ਦੇ ਮੁਖੀ ਡਾ. ਸੀਮਾ ਦੁਆਰਾ ਕੀਤਾ ਗਿਆ। ਮਹਿੰਦੀ ਮੁਕਾਬਲੇ ਵਿਚ ਬੀ. ਐਸ. ਸੀ. ਲਾਈਫ਼ ਸਾਇੰਸਜ਼ ਭਾਗ ਦੂਸਰਾ ਦੀ ਮਹਿਕ ਨੇ ਪਹਿਲਾ, ਬੀ.ਐਸ.ਸੀ. ਆਨਰਜ਼ ਕੈਮਿਸਟਰੀ ਭਾਗ ਤੀਸਰਾ ਦੀ ਰਮਨਦੀਪ ਕੌਰ ਨੇ ਦੂਸਰਾ ਅਤੇ ਬੀ.ਐਸ.ਸੀ. ਫਿਜ਼ੀਕਲ ਸਾਇੰਸ ਭਾਗ ਤੀਸਰਾ ਦੀ ਇੰਦਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਬੀ. ਐਸ. ਸੀ. ਲਾਈਫ਼ ਸਾਇੰਸਜ਼ ਭਾਗ ਦੂਸਰਾ ਦੀ ਆਇਸ਼ਾ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੀਢੀਆਂ ਗੁੰਦਣ ਮੁਕਾਬਲੇ ਵਿਚ ਬੀ.ਐਸ.ਸੀ. ਫਿਜ਼ੀਕਲ ਸਾਇੰਸ ਭਾਗ ਦੂਸਰਾ ਦੀ ਜਸਪ੍ਰੀਤ ਕੌਰ ਨੇ ਪਹਿਲਾ, ਬੀ.ਐਸ.ਸੀ. ਫਿਜ਼ੀਕਲ ਸਾਇੰਸ ਭਾਗ ਦੂਸਰਾ ਦੀ ਅਮਨਦੀਪ ਕੌਰ ਨੇ ਦੂਸਰਾ, ਫਿਜ਼ੀਕਲ ਸਾਇੰਸ ਭਾਗ ਤੀਸਰਾ ਦੀ ਇੰਦਰਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਬੀ.ਐਸ.ਸੀ ਫਿਜ਼ੀਕਲ ਸਾਇੰਸ ਭਾਗ ਪਹਿਲਾ ਦੀ ਅਰਸ਼ਦੀਪ ਕੌਰ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ, ਇਸੇ ਤਰ੍ਹਾਂ ਟੈਲੇਂਟ ਹੰਟ ਮੁਕਾਬਲੇ ਵਿਚ ਬੀ. ਐਸ. ਸੀ. ਫਿਜ਼ੀਕਲ ਸਾਇੰਸ ਭਾਗ ਪਹਿਲਾ ਦੀ ਹਰਮਨਦੀਪ ਕੌਰ ਨੇ ਪਹਿਲਾ, ਬੀ.ਐਸ.ਸੀ. ਫਿਜ਼ੀਕਲ ਸਾਇੰਸ ਭਾਗ ਦੂਸਰਾ ਦੀ ਪਰਵਿੰਦਰ ਕੌਰ ਨੇ ਦੂਸਰਾ, ਬੀ. ਐਸ. ਸੀ. ਆਨਰਜ਼ ਕੈਮਿਸਟਰੀ ਭਾਗ ਦੂਸਰਾ ਦੀ ਸੁਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਬੀ.ਐਸ.ਸੀ. ਆਨਰਜ਼ ਕੈਮਿਸਟਰੀ ਭਾਗ ਪਹਿਲਾ ਦੀ ਹਰਲੀਨ ਕੌਰ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਕੈਮਿਸਟਰੀ ਵਿਭਾਗ ਦੇ ਪ੍ਰੋ. ਸਿਮਰਤ ਕੌਰ, ਡਾ. ਕਿਰਨ, ਡਾ. ਕੁਲਦੀਪ ਕੌਰ, ਪ੍ਰੋ. ਸੀਮਾ ਮਹੇਸ਼ਵਰੀ, ਡਾ.ਪ੍ਰੀਤੀ ਕੁੱਕੜ ਅਤੇ ਪ੍ਰੋ.ਸ਼ੋਏਬ ਰਸ਼ੀਦ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੋਂ ਸੰਗਤਾਂ ਦੇ ਮਨਾਂ ਨੂੰ ਮਿਲ ਰਹੀ ਅਲੌਕਿਕ ਆਤਮਿਕ ਸ਼ਾਂਤੀ- ਗੈਰੀ ਬੜਿੰਗ ਅਗਲੀ ਖ਼ਬਰ ਦਿਨ ਦਿਹਾੜੇ ਲੁਟੇਰਾ ਮਹਿਲਾ ਡਾਕਟਰ ਤੋਂ ਪਰਸ ਖੋਹ ਕੇ ਫ਼ਰਾਰ
Ad Position 24