28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕਾਲੇਵਾਲ-ਭਾਦਲਾ ਸੜਕ ਦੀ ਬਦਹਾਲੀ ਲੋਕਾਂ ਲਈ ਬਣੀ ਪਰੇਸ਼ਾਨੀ ਦਾ ਸਬੱਬ

ਸੰਘੋਲ, 28 ਸਤੰਬਰ (ਪਰਮਵੀਰ ਸਿੰਘ ਧਨੋਆ)- ਕਾਲੇਵਾਲ ਤੋਂ ਵਾਇਆ ਭਾਦਲਾ ਮੰਡੀ ਗੋਬਿੰਦਗੜ੍ਹ ਨੂੰ ਮਿਲਾਉਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਸੜਕ ਵਿਚ ਪਏ ਵੱਡੇ ਟੋਇਆਂ ਕਾਰਨ ਅਕਸਰ ਇੱਥੇ ਹਾਦਸੇ ਵਾਪਰਦੇ ਹਨ।

Ad Position 21
No active advertisement
ਅਜੀਤ ਡੈਸਕ 29-09-2026
ਸੰਘੋਲ, 28 ਸਤੰਬਰ (ਪਰਮਵੀਰ ਸਿੰਘ ਧਨੋਆ)- ਕਾਲੇਵਾਲ ਤੋਂ ਵਾਇਆ ਭਾਦਲਾ ਮੰਡੀ ਗੋਬਿੰਦਗੜ੍ਹ ਨੂੰ ਮਿਲਾਉਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਸੜਕ ਵਿਚ ਪਏ ਵੱਡੇ ਟੋਇਆਂ ਕਾਰਨ ਅਕਸਰ ਇੱਥੇ ਹਾਦਸੇ ਵਾਪਰਦੇ ਹਨ। ਦੱਸਣਯੋਗ ਹੈ ਕਿ ਇਹ ਸੜਕ ਇਲਾਕੇ ਦੇ ਕਈ ਦਰਜਨ ਪਿੰਡਾਂ ਨੂੰ ਮੰਡੀ ਗੋਬਿੰਦਗੜ੍ਹ ਨਾਲ ਜੋੜਦੀ ਹੈ। ਇਸ ਸੜਕ ਰਾਹੀਂ ਆਲੇ ਦੁਆਲੇ ਦੇ ਵੱਡੀ ਗਿਣਤੀ ਵਿਚ ਲੋਕ ਮੰਡੀ ਗੋਬਿੰਦਗੜ੍ਹ ਦੀਆਂ ਉਦਯੋਗਾਂ ਵਿਚ ਰੋਜ਼ੀ ਰੋਟੀ ਕਮਾਉਣ ਲਈ ਅਕਸਰ ਆਉਂਦੇ ਜਾਂਦੇ ਹਨ। ਸੜਕ ਦੀ ਹਾਲਤ ਖਸਤਾ ਹੋਣ ਕਰਕੇ ਇਸ ’ਤੇ ਵਾਹਨ ਚਲਾਉਣਾ ਤਾਂ ਦੂਰ ਪੈਦਲ ਚੱਲਣਾ ਵੀ ਰਾਹਗੀਰਾਂ ਲਈ ਦੁੱਭਰ ਹੋਇਆ ਪਿਆ ਹੈ। ਸੜਕ ਦੀ ਤਰਸਯੋਗ ਹਾਲਤ ਕਾਰਨ ਆਉਣ ਜਾਣ ਵਾਲੇ ਰਾਹਗੀਰ ਹਨੇਰੇ ਵਿਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਬਾਰਸ਼ ਦੇ ਦਿਨਾਂ ਵਿਚ ਇਹ ਸੜਕ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਲੈਂਦੀ ਹੈ ਕਿਉਂਕਿ ਟੋਇਆਂ ਵਿਚ ਪਾਣੀ ਭਰਨ ਕਾਰਨ ਸੜਕ ਦਾ ਪਤਾ ਹੀ ਨਹੀਂ ਲੱਗਦਾ। ਇਸ ਸੜਕ ’ਤੇ ਪੈਂਦੇ ਕਈ ਪਿੰਡਾਂ ਵਿਚ ਉਦਯੋਗਿਕ ਇਕਾਈਆਂ ਸਥਾਪਿਤ ਹੋਣ ਕਰਕੇ ਭਾਰੀ ਵਾਹਨਾਂ ਦੀ ਅਕਸਰ ਆਵਾਜਾਈ ਜ਼ਿਆਦਾ ਹੋਣ ਕਰ ਕੇ ਇਸ ਸੜਕ ਦੀ ਹਾਲਤ ਰੋਜ਼ਾਨਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲੋਕ ਨਿਰਮਾਣ ਵਿਭਾਗ ਅਤੇ ਪ੍ਰਸ਼ਾਸਨ ਇਸ ਸੜਕ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਕਰਕੇ ਇਲਾਕੇ ਦੇ ਲੋਕ ਪਰੇਸ਼ਾਨੀ ਦੇ ਆਲਮ ਵਿਚ ਹਨ। ਇਲਾਕਾ ਵਾਸੀ ਸ਼ਿੰਗਾਰਾ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਸ਼ੁਭਮ ਭਟਨਾਗਰ, ਗੁਰਪ੍ਰੀਤ ਸਿੰਘ, ਸਸ਼ੀ ਰਾਜ, ਗਿਆਨ ਚੰਦ, ਹਰਕੀਰਤ ਸਿੰਘ, ਮਨਤੇਜ ਸਿੰਘ ਆਦਿ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਸੜਕ ਵੱਲ ਉਚੇਚੇ ਤੌਰ ’ਤੇ ਧਿਆਨ ਦੇ ਕੇ ਇਸ ਨੂੰ ਬਣਾਇਆ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਦਰਪੇਸ਼ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਵੋਟਾਂ ਦੀ ਕਥਿਤ ਹੇਰਾਫੇਰੀ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਦਾ ਭਾਜਪਾ ’ਤੇ ਤਿੱਖਾ ਹਮਲਾ ਅਗਲੀ ਖ਼ਬਰ ਅਮਲੋਹ ਦੇ ਮੇਨ ਬਾਜ਼ਾਰ ’ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਕੱਪੜਾ ਸੜ ਕੇ ਸੁਆਹ
Ad Position 24