ਡੇਰਾ ਬਾਬਾ ਹਰੀ ਸਿੰਘ ਜਟਾਣਾ ਨੀਵਾਂ ਵਿਖੇ ਮੁਫ਼ਤ ਆਯੁਸ਼ ਕੈਂਪ
ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਸਰਕਾਰ ਦੇ ਆਯੂਸ਼ ਵਿਭਾਗ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਡੇਰਾ ਬਾਬਾ ਹਰੀ ਸਿੰਘ ਜਟਾਣਾ ਨੀਵਾਂ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ।
ਖਮਾਣੋਂ, 26 ਸਤੰਬਰ (ਮਨਮੋਹਣ ਸਿੰਘ ਕਲੇਰ)-ਸਰਕਾਰ ਦੇ ਆਯੂਸ਼ ਵਿਭਾਗ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਡੇਰਾ ਬਾਬਾ ਹਰੀ ਸਿੰਘ ਜਟਾਣਾ ਨੀਵਾਂ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਗੁਰਪ੍ਰੀਤ ਕੌਰ ਐੱਚ.ਐਮ. ਓ ਡਾ. ਤੀਨਾ ਏ. ਐਮ. ਓ ਡਾ. ਦੀਪਿਕਾ ਨੇ ਆਪਣੀ ਟੀਮ ਦੇ ਨਾਲ 810 ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਮੈਡੀਕਲ ਸਲਾਹ ਦੇਣ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੰਡੀਆਂ। ਇਸ ਕੈਂਪ ਵਿਚ ਹੋਮਿਓਪੈਥਿਕ ਪ੍ਰਣਾਲੀ ਰਾਹੀਂ 382 ਮਰੀਜ਼ਾਂ ਨੂੰ ਜਾਂਚ ਦੌਰਾਨ ਦਵਾਈਆਂ ਦਿੱਤੀਆਂ ਗਈਆਂ ਅਤੇ ਆਯੁਰਵੈਦਿਕ ਪ੍ਰਣਾਲੀ ਰਾਹੀ 428 ਮਰੀਜ਼ਾਂ ਨੂੰ ਜਾਂਚ ਦੌਰਾਨ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਿਸਪੈਂਸਰ ਗੁਰਵਿੰਦਰ ਕੌਰ ਅਤੇ ਸਰਬਜੀਤ ਸਿੰਘ ਦੇ ਨਾਲ ਹਰਪ੍ਰੀਤ ਸਿੰਘ ਉਪ ਵੈਦ ਰਾਜੀਵ ਕੁਮਾਰ ਆਦਿ ਹਜ਼ਾਰ ਸਨ।