27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਰਮਜੀਤ ਕੌਰ ਸਰਹਿੰਦ ਨੇ ਸਾਹਿਤਕਾਰ ਮੀਤ ਬਠਿੰਡਾ ਤੇ ਜਗਸੀਰ ਸਿੰਘ ਮੌੜ ਦਾ ਕੀਤਾ ਸਨਮਾਨ

ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਵਲੋਂ ਆਪਣੇ ਨਿਵਾਸ ਸਥਾਨ ਪ੍ਰੀਤ ਨਗਰ ਸਰਹਿੰਦ ਵਿਖੇ ਬਠਿੰਡਾ ਤੋਂ ਪਰਿਵਾਰਾਂ ਸਮੇਤ ਪੁੱਜੇ ਉੱਘੇ ਸ਼ਾਇਰ ਮੀਤ ਬਠਿੰਡਾ ਅਤੇ ਬਾਲ ਸਾਹਿੱਤਕਾਰ ਤੇ ਸਟੇਟ ਐਵਾਰਡੀ ਜਗਸੀਰ ਸਿੰਘ ਮੌੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਈ ਸਾਹਿੱਤਿਕ ਤੇ ਪਰਿਵਾਰਕ ਮਿਲਣੀ ਮੋਹ-ਮੁਹੱਬਤ ਅਤੇ ਸਾਹਿੱਤਿਕ ਸਾਂਝ ਦੀ ਯਾਦਗਾਰੀ ਘੜੀ ਬਣ ਗਈ।

Ad Position 21
No active advertisement
ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਆਪਣੇ ਨਿਵਾਸ ਸਥਾਨ ਪ੍ਰੀਤ ਨਗਰ ਵਿਖੇ ਬਠਿੰਡਾ ਤੋਂ ਪੁੱਜੇ ਸਹਿਤਕਾਰਾਂ ਦਾ ਸਨਮਾਨ ਕਰਦੇ ਹੋਏ। ਅਜੀਤ ਤਸਵੀਰ 27-09-2026
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਵਲੋਂ ਆਪਣੇ ਨਿਵਾਸ ਸਥਾਨ ਪ੍ਰੀਤ ਨਗਰ ਸਰਹਿੰਦ ਵਿਖੇ ਬਠਿੰਡਾ ਤੋਂ ਪਰਿਵਾਰਾਂ ਸਮੇਤ ਪੁੱਜੇ ਉੱਘੇ ਸ਼ਾਇਰ ਮੀਤ ਬਠਿੰਡਾ ਅਤੇ ਬਾਲ ਸਾਹਿੱਤਕਾਰ ਤੇ ਸਟੇਟ ਐਵਾਰਡੀ ਜਗਸੀਰ ਸਿੰਘ ਮੌੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਈ ਸਾਹਿੱਤਿਕ ਤੇ ਪਰਿਵਾਰਕ ਮਿਲਣੀ ਮੋਹ-ਮੁਹੱਬਤ ਅਤੇ ਸਾਹਿੱਤਿਕ ਸਾਂਝ ਦੀ ਯਾਦਗਾਰੀ ਘੜੀ ਬਣ ਗਈ। ਮੀਤ ਬਠਿੰਡਾ ਅਤੇ ਜਗਸੀਰ ਸਿੰਘ ਮੌੜ ਆਪਣੇ ਪਰਿਵਾਰਾਂ ਸਮੇਤ ਪਰਮਜੀਤ ਕੌਰ ਸਰਹਿੰਦ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਮੈਨੂੰ ਆਵਾਜ਼ ਨਾ ਦੇਵੋ’ ਦੀਆਂ ਕਾਪੀਆਂ ਭੇਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ। ਇਹ ਪੁਸਤਕ ‘ਸਾਹਿੱਤ ਸਿਰਜਣਾ ਮੰਚ, ਬਠਿੰਡਾ’ ਦੇ ਪ੍ਰਧਾਨ ਅਤੇ ਨਾਮਵਰ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਅਤੇ ਮੀਤ ਬਠਿੰਡਾ ਦੇ ਸਹਿਯੋਗ ਨਾਲ ‘ਸਾਦਿਕ ਪਬਲੀਕੇਸ਼ਨਜ਼, ਜੋਧਪੁਰ ਪਾਖਰ ਬਠਿੰਡਾ’ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ ਵੀ ਵਿਸ਼ੇਸ਼ ਤੌਰ ’ਤੇ ਆਪਣੇ ਸਹਿਯੋਗੀਆਂ ਨੂੰ ਮਿਲਣ ਪੁੱਜੇ। ਮੀਤ ਬਠਿੰਡਾ ਦੀ ਜੀਵਨ ਸਾਥਣ ਪੂਰਨਿਮਾ ਅਤੇ ਬੇਟੇ ਸਾਧਿਕ ਸਿੰਘ ਤੋਂ ਇਲਾਵਾ ਜਗਸੀਰ ਸਿੰਘ ਮੌੜ ਦੀ ਜੀਵਨ ਸਾਥਣ ਸੁਖਪਾਲ ਕੌਰ ਅਤੇ ਬੇਟੀਆਂ ਸਿਮਰਨ ਕੌਰ ਤੇ ਕੁਦਰਤ ਕੌਰ ਨੇ ਵੀ ਸ਼ਿਰਕਤ ਕੀਤੀ। ਨਿੱਕੀ ਉਮਰ ਵਿਚ ਹੀ ਕਲਮ ਨਾਲ ਸਾਂਝ ਪਾ ਚੁੱਕੀ ਕੁਦਰਤ ਕੌਰ ਦੀ ਸਾਹਿੱਤਿਕ ਰੁਚੀ ਵੀ ਇਸ ਮਿਲਣੀ ਦਾ ਵਿਸ਼ੇਸ਼ ਆਕਰਸ਼ਨ ਰਹੀ। ਪਰਮਜੀਤ ਕੌਰ ਸਰਹਿੰਦ ਨੇ ਸ਼ਾਇਰ ਮੀਤ ਬਠਿੰਡਾ ਨੂੰ ਦਸਤਾਰ ਅਤੇ ਸੁੰਦਰ ਪੈੱਨ ਭੇਟ ਕਰਕੇ, ਜਦਕਿ ਉਨ੍ਹਾਂ ਦੀ ਜੀਵਨ ਸਾਥਣ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ। ­ਇਸੇ ਤਰ੍ਹਾਂ ਬਾਲ ਸਾਹਿੱਤਕਾਰ ਜਗਸੀਰ ਸਿੰਘ ਮੌੜ ਨੂੰ ਦਸਤਾਰ ਤੇ ਪੈੱਨ ਅਤੇ ਉਨ੍ਹਾਂ ਦੀ ਜੀਵਨ ਸਾਥਣ ਸੁਖਪਾਲ ਕੌਰ ਨੂੰ ਫੁਲਕਾਰੀ ਭੇਟ ਕਰਕੇ ਸਨਮਾਨ ਦਿੱਤਾ ਗਿਆ। ਬੱਚਿਆਂ ਨੂੰ ਵੀ ਤੌਹਫੇ ਦਿੱਤੇ ਗਏ। ਜਦਕਿ ਨੰਨ੍ਹੀ ਕਲਮਕਾਰਾ ਕੁਦਰਤ ਕੌਰ ਨੂੰ ਖੰਭ-ਨੁਮਾ ਪੈੱਨ ਦੇ ਕੇ ਲਗਾਤਾਰ ਲਿਖਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਵਿਲੱਖਣ ਅਤੇ ਸਾਦਗੀ ਭਰੀ ਸਾਹਿੱਤਿਕ ਮਿਲਣੀ ਦੀ ਸਮੁੱਚੀ ਵਿਵਸਥਾ ਪਰਮਜੀਤ ਕੌਰ ਸਰਹਿੰਦ ਦੀ ਨੂੰਹ ਰੁਪਿੰਦਰਜੀਤ ਕੌਰ ਰਵੀ ਨੇ ਸੰਭਾਲੀ। ਉਨ੍ਹਾਂ ਨੇ ਮਹਿਮਾਨਾਂ ਦਾ ਘਰ ਪੁੱਜਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਮਿਲਣੀਆਂ ਸਾਹਿੱਤਿਕ ਸਾਂਝਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਵਿਚ ਵੀ ਨਿੱਘ ਭਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਅਮਰਇੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਛਪਾਰ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਵਰਕਰ ਹੋਏ ਰਵਾਨਾ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਜਿੱਤਿਆ ਗਤਕਾ ਗੋਲਡ ਕੱਪ-2026
Ad Position 24