24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬੀ. ਐੱਸ. ਐੱਨ. ਐੱਲ. ਦੇ ਮੈਗਾ ਮੇਲੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ

ਦੇਵੀਗੜ੍ਹ 23 ਸਤੰਬਰ (ਰਾਜਿੰਦਰ ਸਿੰਘ ਮੌਜੀ)- ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ.

Ad Position 21
No active advertisement
ਅਜੀਤ ਡੈਸਕ 24-09-2026
ਦੇਵੀਗੜ੍ਹ 23 ਸਤੰਬਰ (ਰਾਜਿੰਦਰ ਸਿੰਘ ਮੌਜੀ)- ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦੀ ਸਮੁੱਚੀ ਟੀਮ ਵਲੋਂ ਦੇਵੀਗੜ੍ਹ ਦੇ ਮੁੱਖ ਬੱਸ ਅੱਡੇ ਵਿਖੇ ਵਿਸ਼ਾਲ ਮੈਗਾ ਮੇਲਾ ਲਗਾਇਆ ਗਿਆ। ਇਹ ਮੇਲਾ ਪ੍ਰਿੰਸੀਪਲ ਜਨਰਲ ਮੈਨੇਜਰ ਸੁਖਬੀਰ ਸਿੰਘ ਦੀ ਯੋਗ ਅਗਵਾਈ, ਮਨਪ੍ਰੀਤ ਸਿੰਘ ਜੇ.ਟੀ.ਓ., ਨਿਰਮਲ ਸਿੰਘ ਭੁੱਲਰ ਏ.ਜੀ.ਐਮ. ਤੇ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਗਿਆ, ਜਿਸ ਵਿਚ ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਦੇ ਨਾਲ ਕੌਂਸਲਰ ਪ੍ਰੇਮ ਸਿੰਘ ਖਨੇਜਾ, ਕੌਂਸਲਰ ਕਰਮਜੀਤ ਸਿੰਘ ਅਤੇ ਰਾਜਾ ਧੰਜੂ ਵੀ ਹਾਜ਼ਰ ਸਨ। ਮੇਲੇ ਦੌਰਾਨ ਬੀ.ਐੱਸ.ਐੱਨ.ਐੱਲ. ਦੀ ਤਕਨੀਕੀ ਟੀਮ ਵਲੋਂ ਗਾਹਕਾਂ ਨੂੰ ਕੰਪਨੀ ਦੇ ਅਤਿ-ਆਧੁਨਿਕ ਫਾਈਬਰ ਕੁਨੈਕਸ਼ਨ ਐਫ. ਟੀ. ਟੀ. ਐਚ. ਵਾਈ-ਫਾਈ ਸੇਵਾਵਾਂ ਤੇ ਨਵੀਆਂ ਮੋਬਾਈਲ ਸਿੱਮ ਕਾਰਡ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਜਨਰਲ ਮੈਨੇਜਰ ਸੁਖਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀ. ਐੱਸ. ਐੱਨ. ਐੱਲ. ਹਮੇਸ਼ਾ ਤੋਂ ਹੀ ਦੇਸ਼ ਦੇ ਹਰ ਕੋਨੇ ਤੱਕ ਭਰੋਸੇਮੰਦ ਦੂਰਸੰਚਾਰ ਸੇਵਾਵਾਂ ਪਹੁੰਚਾਉਣ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਪੰਜਾਬ ਦੇ ਹਰ ਨਾਗਰਿਕ ਤੱਕ ਉੱਚ-ਪੱਧਰੀ ਫਾਈਬਰ ਤੇ ਵਾਈ-ਫਾਈ ਸੇਵਾਵਾਂ ਬਹੁਤ ਹੀ ਵਾਜਬ ਰੇਟਾਂ ’ਤੇ ਮੁਹੱਈਆ ਕਰਵਾਉਣਾ ਹੈ। ਮੇਲੇ ਦੇ ਅੰਤ ਵਿਚ ਬੀ.ਐੱਸ.ਐੱਨ.ਐੱਲ. ਦੀ ਪ੍ਰਬੰਧਕੀ ਟੀਮ ਨੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਏ.ਜੀ.ਐਮ., ਜਸਮਿੰਦਰ ਪਾਲ ਸਿੰਘ ਐਸ.ਡੀ.ਓ., ਅਮਨਦੀਪ ਸਿੰਘ ਜੇ.ਟੀ.ਓ., ਅਮਰਦੀਪ ਕੌਰ ਜੇ.ਟੀ.ਓ., ਰੂਚੀ ਧੀਰ ਜੇ.ਟੀ.ਓ., ਸਤਿੰਦਰਪਾਲ ਕੌਰ ਜੇ.ਟੀ.ਓ. ਅਤੇ ਅਮਰਿੰਦਰ ਸਿੰਘ ਜੇ.ਟੀ.ਓ. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੈਵਨਿਊ ਪਟਵਾਰ ਯੂਨੀਅਨ ਵਲੋਂ ਪ੍ਰਧਾਨ ਗੌਰਵ ਕੁਮਾਰ ਦੀ ਅਗਵਾਈ ਹੇਠ ਧਰਨਾ ਅਗਲੀ ਖ਼ਬਰ ਸਨੌਰ ਵਿਧਾਨ ਸਭਾ ਸੀਟ ਨਿਰਮਲ ਸਿੰਘ ਭੱਟੀਆ ਹੀ ਜਿੱਤ ਸਕਦੇ ਹਨ- ਕੁਲਦੀਪ ਸਿੰਘ
Ad Position 24