18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੁਰੇਸ਼ ਕੁਮਾਰ ਦੀ ਸ਼ਾਸਨ ਸੰਬੰਧੀ ਅਨੁਭਵਾਂ ’ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ

ਅਮਲੋਹ, 18 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਦੇ ਉਦਾਰ ਕਲਾ ਵਿਭਾਗ ਵਲੋਂ ਸੇਵਾਮੁਕਤ ਆਈ. ਏ.

Ad Position 21
No active advertisement
ਦੇਸ਼ ਭਗਤ ਯੂਨੀਵਰਸਿਟੀ ਵਿਖੇ ਆਈ.ਏ.ਐਸ ਅਧਿਕਾਰੀ ਸੁਰੇਸ਼ ਕੁਮਾਰ ਦੀ ਸ਼ਾਸਨ ਸੰਬੰਧੀ ਅਨੁਭਵਾਂ ਉੱਤੇ ਆਧਾਰਿਤ ਪੁਸਤਕ ਲੋਕ ਅਰਪਣ ਕਰਨ ਸਮੇਂ ਯੂਨੀਵਰਸਿਟੀ ਦੇ ਪ੍ਰਬੰਧਕ। ਅਜੀਤ ਤਸਵੀਰ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 19-09-2026
ਅਮਲੋਹ, 18 ਸਤੰਬਰ (ਕੇਵਲ ਸਿੰਘ)- ਦੇਸ਼ ਭਗਤ ਯੂਨੀਵਰਸਿਟੀ ਦੇ ਉਦਾਰ ਕਲਾ ਵਿਭਾਗ ਵਲੋਂ ਸੇਵਾਮੁਕਤ ਆਈ. ਏ. ਐਸ. ਅਧਿਕਾਰੀ ਸੁਰੇਸ਼ ਕੁਮਾਰ ਵਲੋਂ ਲਿਖੀ ਪੁਸਤਕ ‘ਇਨਸਾਈਟਸ ਫਰੌਮ ਦਿ ਫਰੰਟਲਾਈਨਜ਼ ਆਫ਼ ਗਵਰਨੈਂਸ, ਰਿਫਲੈਕਸ਼ਨਜ਼ ਆਫ਼ ਏ ਸਿਵਲ ਸਰਵੈਂਟ’ ਦੇ ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਵਿਚ ਚਾਂਸਲਰ ਡਾ. ਜ਼ੋਰਾ ਸਿੰਘ ਨੇ ਮੁੱਖ ਮਹਿਮਾਨ ਅਤੇ ਪ੍ਰੋ.ਚਾਂਸਲਰ ਡਾ.ਤਜਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. (ਇੰਜੀ) ਸੰਦੀਪ ਸਿੰਘ, ਕੁਲਪਤੀ ਡਾ. ਹਰਸ਼ ਸਦਾਵਰਤੀ ਅਤੇ ਖੋਜ ਤੇ ਵਿਕਾਸ ਕੇਂਦਰ ਦੇ ਡੀਨ ਡਾ. ਅਜੋਏ ਬੱਤਾ ਵੀ ਇਸ ਮੌਕੇ ਮੌਜੂਦ ਸਨ। ਉਦਾਰ ਕਲਾ ਵਿਭਾਗ ਦੀ ਇੰਚਾਰਜ ਡਾ. ਰੇਨੂ ਸ਼ਰਮਾ ਨੇ ਮਹਿਮਾਨਾਂ, ਅਧਿਆਪਕ ਵਰਗ, ਵਿਦਿਆਰਥੀਆਂ ਤੇ ਹੋਰ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਜ਼ੋਰਾ ਸਿੰਘ ਨੇ ਪ੍ਰਸਿੱਧ ਲੋਕ ਸੇਵਕਾਂ ਦੇ ਤਜਰਬਿਆਂ ਤੋਂ ਸਾਰਥਿਕ ਸਿੱਖਿਆ ਪ੍ਰਾਪਤ ਕਰਨ ਤੇ ਗਿਆਨ ਦੇ ਆਦਾਨ-ਪ੍ਰਦਾਨ ਤੇ ਬੌਧਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਮੰਚ ਸਿਰਜਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਡਾ. ਤਜਿੰਦਰ ਕੌਰ ਨੇ ਵਿਦਿਆਰਥੀਆਂ ਤੇ ਅਕਾਦਮਿਕ ਜਗਤ ਨੂੰ ਸ਼ਾਸਨ ਅਤੇ ਲੋਕ ਸੇਵਾ ਦੇ ਵਿਹਾਰਕ ਤਜਰਬਿਆਂ ਨਾਲ ਜੋੜਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਆਰ.ਡੀ.ਸੀ ਦੇ ਡੀਨ ਡਾ. ਅਜੋਏ ਬੱਤਾ ਨੇ ਕਿਹਾ ਕਿ ਇਹ ਪੁਸਤਕ ਲੇਖਕ ਦੇ ਵਿਸ਼ਾਲ ਪ੍ਰਸ਼ਾਸਨਿਕ ਤਜਰਬੇ ਦੇ ਆਧਾਰ ’ਤੇ ਸ਼ਾਸਨ-ਪ੍ਰਬੰਧ ਬਾਰੇ ਕੀਮਤੀ ਅੰਦਰੂਨੀ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਤੇ ਅਕਾਦਮਿਕ ਵਿਦਵਾਨਾਂ ਨੂੰ ਲੋਕ ਪ੍ਰਸ਼ਾਸਨ ਅਤੇ ਲੋਕ ਸੇਵਾ ਨਾਲ ਜੁੜੇ ਅਸਲ ਜੀਵਨ ਦੇ ਦ੍ਰਿਸ਼ਟੀ ਕੋਣਾਂ ਨਾਲ ਜਾਣੂ ਹੋਣ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਦਿੰਦੀ ਹੈ। ਪ੍ਰੋਗਰਾਮ ਦਾ ਮੁੱਖ ਆਕਰਸ਼ਨ ਪੁਸਤਕ ਉੱਤੇ ਕਰਵਾਈ ਗਈ ਵਿਸਤਰਿਤ ਵਿਚਾਰ-ਚਰਚਾ ਰਹੀ, ਜਿਸ ਵਿਚ ਸੇਵਾਮੁਕਤ ਆਈ.ਏ.ਐਸ ਅਧਿਕਾਰੀ ਸੁਰੇਸ਼ ਕੁਮਾਰ ਅਤੇ ਡੀ. ਬੀ. ਯੂ. ਪ੍ਰਕਾਸ਼ਨ ਬਿਊਰੋ ਦੇ ਸਹਾਇਕ ਨਿਰਦੇਸ਼ਕ ਡਾ. ਧਰਮਿੰਦਰ ਸਿੰਘ ਨੇ ਭਾਗ ਲਿਆ। ਵਿਚਾਰ-ਚਰਚਾ ਦੌਰਾਨ ਪੁਸਤਕ ਵਿਚ ਦਰਸਾਏ ਗਏ ਤਜਰਬਿਆਂ, ਚੁਨੌਤੀਆਂ ਤੇ ਵਿਚਾਰਾਂ ਬਾਰੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ। ਖ਼ਾਸ ਤੌਰ ’ਤੇ ਸ਼ਾਸਨ-ਪ੍ਰਬੰਧ, ਲੋਕ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਫ਼ੈਸਲਾ-ਲੈਣ ਨਾਲ ਸਬੰਧਿਤ ਪੱਖਾਂ ਉੱਤੇ ਚਰਚਾ ਕੀਤੀ ਗਈ। ਆਪਣੇ ਵਿਲੱਖਣ ਪ੍ਰਸ਼ਾਸਨਿਕ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰਸ਼ਾਸਨਿਕ ਤਜਰਬਿਆਂ ਨੇ ਪੁਸਤਕ ਵਿਚ ਪੇਸ਼ ਕੀਤੀਆਂ ਟਿੱਪਣੀਆਂ, ਵਿਚਾਰਾਂ ਅਤੇ ਬਿਰਤਾਂਤਾਂ ਨੂੰ ਕਿਸ ਤਰ੍ਹਾਂ ਰੂਪ ਦਿੱਤਾ। ਇਸ ਸੰਵਾਦ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੇਖਕ ਨਾਲ ਸਿੱਧਾ ਸੰਵਾਦ ਕਰਨ ਅਤੇ ਸ਼ਾਸਨ ਤੇ ਲੋਕ ਸੇਵਾ ਸਬੰਧੀ ਉਨ੍ਹਾਂ ਦੇ ਪ੍ਰਤੱਖ ਤਜਰਬਿਆਂ ਨੂੰ ਸਮਝਣ ਦਾ ਮੌਕਾ ਵੀ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਮੋਦੀ ਦੇ ਜਨਮ ਦਿਨ ’ਤੇ ਭਾਜਪਾ ਵਰਕਰਾਂ ਨੇ ਵੰਡੀ ਮਠਿਆਈ
Ad Position 24