18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

. ਫਤਹਿਗੜ੍ਹ ਸਾਹਿਬ, 18 ਸਤੰਬਰ (ਰਾਜਿੰਦਰ ਸਿੰਘ)- ਜਨਗਣਨਾ-2027 ਦੇ ਫੇਜ਼-99 (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 17 ਤੋਂ 18 ਸਤੰਬਰ 2026 ਤੱਕ ਬੱਚਤ ਭਵਨ, .

Ad Position 21
No active advertisement
ਅਜੀਤ ਡੈਸਕ 19-09-2026
. ਫਤਹਿਗੜ੍ਹ ਸਾਹਿਬ, 18 ਸਤੰਬਰ (ਰਾਜਿੰਦਰ ਸਿੰਘ)- ਜਨਗਣਨਾ-2027 ਦੇ ਫੇਜ਼-99 (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 17 ਤੋਂ 18 ਸਤੰਬਰ 2026 ਤੱਕ ਬੱਚਤ ਭਵਨ, .ਫਤਹਿਗੜ੍ਹ ਸਾਹਿਬ ਵਿਖੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ ਅਫ਼ਸਰ ਡਾ. ਸੋਨਾ ਥਿੰਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਟਰੇਨਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਵਧੀਕ ਜ਼ਿਲ੍ਹਾ ਸੈਂਸਜ ਅਫ਼ਸਰ ਅਮਰਬੀਰ ਕੌਰ ਭੁੱਲਰ ਦੀ ਹਾਜ਼ਰੀ ਵਿਚ ਜਨਗਣਨਾ ਵਿਭਾਗ, ਪੰਜਾਬ ਤੋਂ ਸਹਾਇਕ ਡਾਇਰੈਕਟਰ ਰੇਨੂੰ ਅਤੇ ਜ਼ਿਲ੍ਹਾ ਕੋਆਰਡੀਨੇਟਰ ਚੰਨਪ੍ਰੀਤ ਸਿੰਘ ਵਲੋਂ ਸਬੰਧਿਤ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਜਨਗਣਨਾ-2027 ਦੇ ਫ਼ੇਜ਼99 ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਸਹਾਇਕ ਡਾਇਰੈਕਟਰ ਰੇਨੂੰ ਨੇ ਦੱਸਿਆ ਕਿ ਇਹ ਜਨਗਣਨਾ ਪਹਿਲੀ ਵਾਰ ਡਿਜੀਟਲ ਮੋਡ ਵਿਚ ਕੀਤੀ ਜਾ ਰਹੀ ਹੈ।ਇਸ ਜਨਗਣਨਾ ਵਿਚ ‘ਸੈੱਲਫ਼ ਇਨੁਮੀਰੇਸ਼ਨ’ ਦੇ ਕੰਮ ਵਜੋਂ ਪਹਿਲ ਕੀਤੀ ਗਈ, ਜਿਸ ਵਿਚ ਕੋਈ ਵੀ ਨਾਗਰਿਕ ਆਪਣੇ ਘਰ ਦੀ ਗਿਣਤੀ ਮਿਤੀ 16 ਨਵੰਬਰ 2026 ਤੋਂ 30 ਨਵੰਬਰ 2026 ਤੱਕ ਆਪ ਕਰ ਸਕਦਾ ਹੈ। ਇਸ ਉਪਰੰਤ ਜਨਗਣਨਾ ਦੇ ਦੂਜੇ ਪੜਾਣ ਤਹਿਤ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਨਗਣਨਾ ਕੀਤੀ ਜਾਣੀ ਹੈ, ਜਿਸ ਵਿਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 40 ਸਵਾਲ ਪੁੱਛੇ ਜਾਣਗੇ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ। ਇਸ ਟਰੇਨਿੰਗ ਵਿਚ ਦਫ਼ਤਰ ਉਪ ਅਰਥ ਅਤੇ ਅੰਕੜਾ ਸਲਾਹਕਾਰ ਵਲੋਂ ਸਹਾਇਕ ਖੋਜ ਅਫ਼ਸਰ ਹਰਮਨਦੀਪ ਕੌਰ, ਇਕਬਾਲ ਸਿੰਘ, ਅਮਨਿੰਦਰ ਸਿੰਘ, ਮਨੀਸ਼ ਕੁਮਾਰ ਅਤੇ ਸਮੂਹ ਚਾਰਜ ਅਫ਼ਸਰਾਂ ਤਹਿਸੀਲਦਾਰਾਂ, ਨਗਰ ਕੌਂਸਲਾਂ / ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਸਬੰਧਿਤ ਚਾਰਜ ਅਫ਼ਸਰਾਂ ਦੇ ਕਲਰਕ ਤੇ ਤਕਨੀਕੀ ਸਹਾਇਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ ’ਚ ‘ਦੋਸਤਾਨਾ ਬੈਡਮਿੰਟਨ ਮੈਚ 2026’ ਕਰਵਾਇਆ ਅਗਲੀ ਖ਼ਬਰ ਕਰਮਜੀਤ ਸਿੰਘ ਜੱਲ੍ਹਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰਾ ਨਿਯੁਕਤ
Ad Position 24