18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪਨੇਸਰ ਨਿਵਾਸ ਵਿਖੇ ਸ੍ਰੀ ਗਣੇਸ਼ ਜੀ ਦੀ ਸਥਾਪਨਾ ਹੋਈ

ਮੰਡੀ ਗੋਬਿੰਦਗੜ੍ਹ, 17 ਸਤੰਬਰ (ਰਾਜੇਸ਼ ਸ਼ਰਮਾ)- ਸਨਸਿਟੀ ਕਾਲੋਨੀ ਸਥਿਤ ਪਨੇਸਰ ਨਿਵਾਸ ਵਿਖੇ ਸ਼੍ਰੀ ਗਣੇਸ਼ ਉਤਸਵ ਦੇ ਮੌਕੇ ’ਤੇ ਗਣਪਤੀ ਦੀ ਰੀਤੀ-ਰਿਵਾਜ਼ਾਂ ਅਨੁਸਾਰ ਪੂਜਾ ਅਰਚਨਾ ਉਪਰੰਤ ਸ੍ਰੀ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-09-2026
ਮੰਡੀ ਗੋਬਿੰਦਗੜ੍ਹ, 17 ਸਤੰਬਰ (ਰਾਜੇਸ਼ ਸ਼ਰਮਾ)- ਸਨਸਿਟੀ ਕਾਲੋਨੀ ਸਥਿਤ ਪਨੇਸਰ ਨਿਵਾਸ ਵਿਖੇ ਸ਼੍ਰੀ ਗਣੇਸ਼ ਉਤਸਵ ਦੇ ਮੌਕੇ ’ਤੇ ਗਣਪਤੀ ਦੀ ਰੀਤੀ-ਰਿਵਾਜ਼ਾਂ ਅਨੁਸਾਰ ਪੂਜਾ ਅਰਚਨਾ ਉਪਰੰਤ ਸ੍ਰੀ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸਨਸਿਟੀ ਕਾਲੋਨੀ ਦੇ ਸਾਬਕਾ ਪ੍ਰਧਾਨ ਆਨੰਦ ਪਨੇਸਰ ਅਤੇ ਵਰਿੰਦਰ ਪਨੇਸਰ ਗੋਲਡੀ ਨੇ ਕਿਹਾ ਕਿ ਰਿੱਧੀ-ਸਿੱਧੀ ਦੇ ਦਾਤੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਉਤਸਵ ਦੇਸ਼ ਭਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪਨੇਸਰ ਪਰਿਵਾਰ ਨੂੰ ਗਣਪਤੀ ਜੀ ਦੀ ਸਥਾਪਨਾ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਸ ਵਾਰ ਵੀ ਪਰਿਵਾਰ ਵਲੋਂ 10 ਦਿਨਾਂ ਲਈ ਸਥਾਪਨਾ ਕੀਤੀ ਗਈ ਹੈ ਅਤੇ ਰੋਜ਼ਾਨਾ ਵਿਧੀਵਤ ਪੂਜਾ ਅਰਚਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ’ਤੇ ਵਿਸ਼ਵਾਸ ਰੱਖਦਿਆਂ ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਇਸ ਮੌਕੇ ਅਭੈ ਪਨੇਸਰ, ਰਾਜਵੀਰ ਪਨੇਸਰ, ਰੌਬਿਨ ਪਨੇਸਰ, ਰਾਣੀ ਪਨੇਸਰ, ਅਨੂ ਪਨੇਸਰ, ਬਲਵਿੰਦਰ ਕੌਰ, ਪਰਮਜੀਤ ਕੌਰ, ਦੀਪਿਕਾ, ਆਂਚਲ ਪਨੇਸਰ, ਰਸ਼ਮੀ ਪਨੇਸਰ, ਸੌਮਿਆ ਪਨੇਸਰ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਸਾਇੰਸ ਵਿਭਾਗ ਵਲੋਂ ਰਚਨਾਤਮਿਕਤਾ ਤੇ ਨਵੀਨਤਾ ਨਾਲ ਇੰਜੀਨੀਅਰਜ਼ ਦਿਵਸ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਪੋਸਟਰ ਮੇਕਿੰਗ ਤੇ ਕੈਲੀਗ੍ਰਾਫੀ ਮੁਕਾਬਲਾ ਕਰਵਾਇਆ
Ad Position 24