18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪੀਟੈਲਿਟੀ ਮੈਨੇਜਮੈਂਟ ਵਲੋਂ ‘ਕਿਚਨ ਚੈਂਪੀਅਨ ਸੀਜ਼ਨ 14’ ਦਾ ਸਫ਼ਲ ਆਯੋਜਨ

ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਮਨਪ੍ਰੀਤ ਸਿੰਘ)-ਪੋਸ਼ਣ ਨੂੰ ਅਪਣਾਉਣਾ ਹੈ, ਭਾਰਤ ਨੂੰ ਸਿਹਤਮੰਦ ਬਣਾਉਣਾ ਹੈ, ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ‘ਰਿਚ ਐਂਡ ਨਿਊਟਰੀਸ਼ਨ ਖਾਨਾ ਖ਼ਜ਼ਾਨਾ’ ਤੇ ‘ਹੰਬਲ ਟੂ ਬੀ ਚੰਡੀਗੜ੍ਹੀਅਨਜ਼ ਨੇ ਰਿਮਟ ਯੂਨੀਵਰਸਿਟੀ, ਵਿਖੇ ‘ਕਿਚਨ ਚੈਂਪੀਅਨ-ਸੀਜ਼ਨ 14’ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਸਮਾਗਮ ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਵਿਖੇ ਉੱਘੇ ਪੋਸ਼ਣ ਮਾਹਿਰ ਭੋਜਨ ਲੇਖਕ ਤੇ ਸਰਿਤਾ ਖੁਰਾਣਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-09-2026
ਫ਼ਤਹਿਗੜ੍ਹ ਸਾਹਿਬ, 17 ਸਤੰਬਰ (ਮਨਪ੍ਰੀਤ ਸਿੰਘ)-ਪੋਸ਼ਣ ਨੂੰ ਅਪਣਾਉਣਾ ਹੈ, ਭਾਰਤ ਨੂੰ ਸਿਹਤਮੰਦ ਬਣਾਉਣਾ ਹੈ, ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ‘ਰਿਚ ਐਂਡ ਨਿਊਟਰੀਸ਼ਨ ਖਾਨਾ ਖ਼ਜ਼ਾਨਾ’ ਤੇ ‘ਹੰਬਲ ਟੂ ਬੀ ਚੰਡੀਗੜ੍ਹੀਅਨਜ਼ ਨੇ ਰਿਮਟ ਯੂਨੀਵਰਸਿਟੀ, ਵਿਖੇ ‘ਕਿਚਨ ਚੈਂਪੀਅਨ-ਸੀਜ਼ਨ 14’ ਦਾ ਸਫਲਤਾਪੂਰਵਕ ਆਯੋਜਨ ਕੀਤਾ। ਇਹ ਸਮਾਗਮ ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਵਿਖੇ ਉੱਘੇ ਪੋਸ਼ਣ ਮਾਹਿਰ ਭੋਜਨ ਲੇਖਕ ਤੇ ਸਰਿਤਾ ਖੁਰਾਣਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਵੱਖ-ਵੱਖ ਨਵੀਨਤਾਕਾਰੀ ਪਕਵਾਨ ਪੇਸ਼ ਕੀਤੇ, ਜਿਨ੍ਹਾਂ ਵਿਚ ਸਵਾਦ ਦੇ ਨਾਲ-ਨਾਲ ਪੋਸ਼ਣ, ਰਚਨਾਤਮਿਕਤਾ ਅਤੇ ਆਧੁਨਿਕ ਪੇਸ਼ਕਾਰੀ ਦੇ ਨਾਲ ਰਵਾਇਤੀ ਸੁਆਦਾਂ ਦਾ ਸੁਮੇਲ ਦੇਖਣ ਨੂੰ ਮਿਲਿਆ। ਇਸ ਸਮਾਗਮ ਵਿਚ ਜੱਜ ਵਜੋਂ ਸਰਿਤਾ ਖੁਰਾਣਾ ਦੇ ਨਾਲ-ਨਾਲ ਰਿਮਟ ਯੂਨੀਵਰਸਿਟੀ ਦੇ ਡੀਨ (ਵਿਦਿਆਰਥੀ ਭਲਾਈ) ਅਤੇ ਪ੍ਰੋ-ਵਾਈਸ ਚਾਂਸਲਰ ਡਾ. ਐਸ.ਸੀ. ਸ਼ਰਮਾ ਸ਼ਾਮਿਲ ਸਨ। ਜੱਜਾਂ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਪਕਵਾਨਾਂ ਦੀ ਨਵੀਨਤਾ, ਪੌਸ਼ਟਿਕ ਮੁੱਲ, ਸਵਾਦ ਤੇ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਸੰਤੁਲਿਤ ਖ਼ੁਰਾਕ ਅਤੇ ਸਿਹਤਮੰਦ ਢੰਗ ਨਾਲ ਖਾਣਾ ਪਕਾਉਣ ਬਾਰੇ ਕੀਮਤੀ ਸੁਝਾਅ ਸਾਂਝੇ ਕੀਤੇ। ਸਰਿਤਾ ਖੁਰਾਣਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਕ ਸਿਹਤਮੰਦ ਭਾਰਤ ਲਈ ਪੌਸ਼ਟਿਕ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਰਿਮਟ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਸਕੂਲ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਦੇ ਫੈਕਲਟੀ ਮੈਂਬਰਾਂ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੀਜ਼ਨ 14 ਨੂੰ ਸ਼ਾਨਦਾਰ ਸਫਲਤਾ ਬਣਾਉਣ ਲਈ ਸਤਿਕਾਰਤ ਜੱਜਾਂ ਅਤੇ ’ਰਿਚ ਐਂਡ ਨਿਊਟਰੀਸ਼ਨ ਖਾਨਾ ਖ਼ਜ਼ਾਨਾ’ ਦੀ ਆਯੋਜਕ ਟੀਮ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਡੇਰਾ ਬਾਬਾ ਬੁੱਧਦਾਸ ਵਿਖੇ ਸੰਗਰਾਂਦ ਦਿਹਾੜੇ ’ਤੇ ਧਾਰਮਿਕ ਸਮਾਗਮ ਕਰਵਾਇਆ
Ad Position 24