ਪੰਜਾਬ ਬਚਾਓ ਰੈਲੀਆਂ ’ਚ ਹੋ ਰਹੇ ਇਕੱਠਾਂ ਨੇ ਅਕਾਲੀ ਵਰਕਰਾਂ ਵਿਚ ਭਰਿਆ ਜੋਸ਼- ਪਰਦੀਪ ਸਿੰਘ ਖੱਟੜਾ
ਖਮਾਣੋਂ, 16 ਸਤੰਬਰ (ਮਨਮੋਹਣ ਸਿੰਘ ਕਲੇਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੀਤੀਆਂ ਜਾ ਰਹੀਆਂ ‘ਪੰਜਾਬ ਬਚਾਓ’ ਰੈਲੀਆਂ ਵਿਚ ਹੋ ਰਹੇ ਲੋਕਾਂ ਦੇ ਭਰਵੇਂ ਇਕੱਠਾਂ ਨੇ ਅਕਾਲੀ ਵਰਕਰਾਂ ਵਿਚ ਇਕ ਨਵਾਂ ਜੋਸ਼ ਭਰ ਦਿੱਤਾ ਹੈ ਤੇ ਇਥੋਂ ਲੱਗ ਰਿਹਾ ਹੈ ਕਿ ਅਕਾਲੀ ਦਲ 2027 ਵਿਚ ਸਰਕਾਰ ਬਣਾਉਣ ਲਈ ਪੂਰੇ ਜੋਸ਼ ਨਾਲ ਅੱਗੇ ਵੱਧ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਦਲ ਦੇ ਆਗੂ ਪਰਦੀਪ ਸਿੰਘ ਖੱਟੜਾ ਆਸਟੇ੍ਰਲੀਆ ਨੇ ਕੀਤਾ।
ਖਮਾਣੋਂ, 16 ਸਤੰਬਰ (ਮਨਮੋਹਣ ਸਿੰਘ ਕਲੇਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੀਤੀਆਂ ਜਾ ਰਹੀਆਂ ‘ਪੰਜਾਬ ਬਚਾਓ’ ਰੈਲੀਆਂ ਵਿਚ ਹੋ ਰਹੇ ਲੋਕਾਂ ਦੇ ਭਰਵੇਂ ਇਕੱਠਾਂ ਨੇ ਅਕਾਲੀ ਵਰਕਰਾਂ ਵਿਚ ਇਕ ਨਵਾਂ ਜੋਸ਼ ਭਰ ਦਿੱਤਾ ਹੈ ਤੇ ਇਥੋਂ ਲੱਗ ਰਿਹਾ ਹੈ ਕਿ ਅਕਾਲੀ ਦਲ 2027 ਵਿਚ ਸਰਕਾਰ ਬਣਾਉਣ ਲਈ ਪੂਰੇ ਜੋਸ਼ ਨਾਲ ਅੱਗੇ ਵੱਧ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਅਕਾਲੀ ਦਲ ਦੇ ਆਗੂ ਪਰਦੀਪ ਸਿੰਘ ਖੱਟੜਾ ਆਸਟੇ੍ਰਲੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਨੇ ਪੰਜਾਬ ਦੇ ਸਿਰ ਕਰਜ਼ੇ ਨੂੰ ਪੰਜ ਸਾਲ ਵਿਚ ਦੁੱਗਣਾ ਕਰ ਦਿੱਤਾ ਹੈ ਜਿਸ ਕਰਕੇ ਹਰ ਵਰਗ ਸਰਕਾਰ ਤੋਂ ਦੁਖੀ ਹੈ ਤੇ ਜਗ੍ਹਾ-ਜਗ੍ਹਾ ਤੇ ਲਗ ਰਹੇ ਧਰਨੇ ਇਸ ਗੱਲ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਦਾ ਜ਼ੋਰ ਜਬਰ ਨਾਲ ਤਾਨਾਸ਼ਾਹੀ ਦਿਖਾ ਕੇ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਯੁੱਧ ਨਸ਼ਿਆਂ ਵਿਰੁੱਧ ਮਹਿਜ਼ ਇਕ ਨਾਅਰਾ ਬਣਕੇ ਰਹਿ ਗਿਆ ਜਦਕਿ ਨਸ਼ਾ ਘਰ - ਘਰ ਪਹੁੰਚ ਚੁੱਕਾ ਹੈ। ਲੋਕ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਯਾਦ ਕਰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ।