ਬ੍ਰਾਹਮਣ ਮਾਜਰਾ ਵਿਚ ਮੁਫ਼ਤ ਆਯੁਸ਼ ਕੈਂਪ ਲਗਾਇਆ
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਤੇ ਆਯੂਸ਼ ਵਿਭਾਗ ਦੇ ਹੁਕਮਾਂ ਅਨੁਸਾਰ ਤੇ ਡਾ. ਮੰਜੂ ਜ਼ਿਲ੍ਹਾ ਅਯੁਰਵੇਦਾ ਅਫ਼ਸਰ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ.
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਤੇ ਆਯੂਸ਼ ਵਿਭਾਗ ਦੇ ਹੁਕਮਾਂ ਅਨੁਸਾਰ ਤੇ ਡਾ. ਮੰਜੂ ਜ਼ਿਲ੍ਹਾ ਅਯੁਰਵੇਦਾ ਅਫ਼ਸਰ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਵਿਚ ਬ੍ਰਾਹਮਣ ਮਾਜਰਾ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਗੁਰਲੀਨ ਕੌਰ ਏ. ਐਮ. ਓ., ਡਾ.ਨੀਲਮ ਚਾਵਲਾ ਏ. ਐਮ. ਓ., ਡਾ.ਮਨਮਿੰਦਰ ਕੌਰ ਐਚ. ਐਮ. ਓ. ਨੇ ਆਪਣੀ ਟੀਮ ਦੇ ਨਾਲ 805 ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਮੈਡੀਕਲ ਸਲਾਹ ਦੇਣ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਡਾ. ਮੰਜੂ ਨੇ ਕਿਹਾ ਕਿ ਆਯੁਰਵੇਦ ਅਤੇ ਹੋਮਿਉਪੈਥੀ ਪੁਰਾਤਨ ਇਲਾਜ ਪ੍ਰਣਾਲੀਆਂ ਹਨ, ਜਿਨ੍ਹਾਂ ਦੀ ਵਰਤੋਂ ਲੰਮੇ ਸਮੇਂ ਤੋਂ ਵੱਖ-ਵੱਖ ਸਿਹਤ ਸਮੱਸਿਆਵਾਂ ਦੇ ਇਲਾਜ ਅਤੇ ਸਿਹਤ ਸੰਭਾਲ ਲਈ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੁੰਦਿਆਂ ਆਯੁਰਵੈਦਿਕ ਅਤੇ ਹੋਮਿਓਪੈਥਿਕ ਇਲਾਜ ਵਿਧੀਆਂ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਡਾ. ਮੰਜੂ ਨੇ ਕਿਹਾ ਕਿ ਕਈ ਸਿਹਤ ਸਮੱਸਿਆਵਾਂ ਵਿਚ ਆਯੁਰਵੇਦ ਤੇ ਹੋਮਿਉਪੈਥੀ ਦੀ ਵਰਤੋਂ ਡਾਕਟਰੀ ਸਲਾਹ ਅਨੁਸਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਸੰਤੁਲਿਤ ਖ਼ੁਰਾਕ, ਨਿਯਮਤ ਕਸਰਤ ਅਤੇ ਸਿਹਤ ਪ੍ਰਤੀ ਜਾਗਰੂਕਤਾ ਵੀ ਬੇਹੱਦ ਜ਼ਰੂਰੀ ਹੈ। ਕੈਂਪ ਵਿਚ ਗੁਰਸੇਵਕ ਸਿੰਘ ਉਪਵੈਦ, ਯਸ਼ਪਾਲ ਉਪਵੈਦ, ਸਰਬਜੀਤ ਸਿੰਘ ਡਿਸਪੈਂਸਰ, ਗੁਰਵਿੰਦਰ ਕੌਰ ਡਿਸਪੈਂਸਰ ਅਤੇ ਜਤਿੰਦਰ ਸਿੰਘ ਨੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।