ਪੰਜਾਬ ਧਰਨਿਆਂ ਵਾਲੀ ਸਟੇਟ ਬਣ ਕੇ ਰਹਿ ਗਿਆ ਹੈ- ਕੁਲਦੀਪ ਸਿੰਘ ਸਿੱਧੂਪੁਰ
ਸੰਘੋਲ, 2 ਸਤੰਬਰ (ਗੁਰਨਾਮ ਸਿੰਘ ਚੀਨਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਜਦੋਂ ਦੀ ਭਗਵੰਤ ਮਾਨ ਦੀ ਅਗਵਾਈ ਵਿਚ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਅੰਦਰ ਧਰਨੇ, ਪ੍ਰਦਰਸ਼ਨ ਹੋ ਰਹੇ ਹਨ। ਭਾਵੇਂ ਉਹ ਕਿਸਾਨਾਂ, ਮੁਲਾਜ਼ਮ ਵਰਗ, ਨੌਜਵਾਨਾਂ ਜਾਂ ਫਿਰ ਨਰੇਗਾ ਮਜ਼ਦੂਰ ਹੋਣ, ਰੋਜ਼ਾਨਾਂ ਪੰਜਾਬ ਦੇ ਅੰਦਰ ਧਰਨੇ ਲੱਗ ਰਹੇ ਹਨ।
ਸੰਘੋਲ, 2 ਸਤੰਬਰ (ਗੁਰਨਾਮ ਸਿੰਘ ਚੀਨਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਜਦੋਂ ਦੀ ਭਗਵੰਤ ਮਾਨ ਦੀ ਅਗਵਾਈ ਵਿਚ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਅੰਦਰ ਧਰਨੇ, ਪ੍ਰਦਰਸ਼ਨ ਹੋ ਰਹੇ ਹਨ। ਭਾਵੇਂ ਉਹ ਕਿਸਾਨਾਂ, ਮੁਲਾਜ਼ਮ ਵਰਗ, ਨੌਜਵਾਨਾਂ ਜਾਂ ਫਿਰ ਨਰੇਗਾ ਮਜ਼ਦੂਰ ਹੋਣ, ਰੋਜ਼ਾਨਾਂ ਪੰਜਾਬ ਦੇ ਅੰਦਰ ਧਰਨੇ ਲੱਗ ਰਹੇ ਹਨ। ਕਿਸਾਨਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਪੱਕਾ ਮੋਰਚਾ ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਸਰਕਾਰ ਵਲੋਂ ਦਿੱਤੀਆਂ ਨਾ ਪੂਰੀਆਂ ਹੋਣ ਵਾਲੀਆਂ ਗਰੰਟੀਆਂ ਦੇ ਖ਼ਿਲਾਫ਼ ਵੀ ਧਰਨਾ ਪ੍ਰਦਰਸ਼ਨ ਹੋ ਰਹੇ ਹਨ। ਮੁਲਾਜ਼ਮ ਵਰਗ ਨੂੰ ਸਮੇਂ ਸਿਰ ਤਨਖ਼ਾਹਾਂ ਤੇ ਉਨ੍ਹਾਂ ਦਾ ਕਈ ਸਾਲਾਂ ਦਾ ਰਹਿੰਦਾ ਬਕਾਇਆ ਵੀ ਪੰਜਾਬ ਸਰਕਾਰ ਵਲੋਂ ਨਹੀਂ ਦਿੱਤਾ ਜਾ ਰਿਹਾ ਹੈ। ਭਾਜਪਾ ਆਗੂ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਕਰਜ਼ਾ ਚੁੱਕ ਕੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਤਾਂ ਹੀ ਭਲਾ ਹੋ ਸਕਦਾ ਹੈ, ਜਦੋਂ ਪੰਜਾਬ ਅੰਦਰ ਭਾਜਪਾ ਦੀ ਅਗਵਾਈ ਵਿਚ ਡਬਲ ਇੰਜਨ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਾਸੀ ਭਾਰਤੀ ਜਨਤਾ ਪਾਰਟੀ ਉੱਤੇ ਭਰੋਸਾ ਜ਼ਰੂਰ ਕਰਨ, ਕਿਉਂਕਿ ਭਾਜਪਾ ਦੀ ਸਰਕਾਰ ਅੰਦਰ ਹੀ ਬੱਚਿਆਂ ਦਾ ਭਵਿੱਖ ਨਸ਼ਾ ਮੁਕਤ ਹੋ ਸਕੇਗਾ ਤੇ ਪੰਜਾਬ ਨੂੰ ਗੈਂਗਵਾਰ ਮੁਕਤ ਕਰਨ ਤੋਂ ਇਲਾਵਾ ਪੰਜਾਬ ਅੰਦਰ ਨਵੇਂ-ਨਵੇਂ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਟੋਡਰਪੁਰ, ਜਸਪਾਲ ਸਿੰਘ, ਅਮਨਿੰਦਰ ਸਿੰਘ, ਗੁਰਸੇਵਕ ਸਿੰਘ, ਸ਼ੇਰ ਸਿੰਘ, ਮਹਿੰਦਰ ਸਿੰਘ ਸਮੇਤ ਭਾਜਪਾ ਦੇ ਵਰਕਰ ਤੇ ਆਗੂ ਵੀ ਹਾਜ਼ਰ ਸਨ।