03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਨੇ ਪੋਸਟਰ ਬਣਾਉਣ ਤੇ ਸਲੋਗਨ ਲੇਖਣ ਮੁਕਾਬਲਾ ਕਰਵਾਇਆ

ਫ਼ਤਹਿਗੜ੍ਹ ਸਾਹਿਬ, 2 ਸਤੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਐਸੋਸੀਏਸ਼ਨ ਵਲੋਂ ਰੈਗਿੰਗ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਬਣਾਉਣ ਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ, ਕੈਂਪਸ ਵਿਚ ਸੁਰੱਖਿਅਤ, ਸਤਿਕਾਰਯੋਗ ਅਤੇ ਰੈਗਿੰਗ-ਮੁਕਤ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਸੀ।

Ad Position 21
repet_subhas-goyals [Copy P29]
ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਵਲੋਂ ਕਰਵਾਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨਾਲ ਅਧਿਆਪਕ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 03-09-2026
ਫ਼ਤਹਿਗੜ੍ਹ ਸਾਹਿਬ, 2 ਸਤੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਐਸੋਸੀਏਸ਼ਨ ਵਲੋਂ ਰੈਗਿੰਗ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਪੋਸਟਰ ਬਣਾਉਣ ਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ, ਕੈਂਪਸ ਵਿਚ ਸੁਰੱਖਿਅਤ, ਸਤਿਕਾਰਯੋਗ ਅਤੇ ਰੈਗਿੰਗ-ਮੁਕਤ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਰੈਗਿੰਗ ਵਿਰੋਧੀ ਜਾਗਰੂਕਤਾ ਫ਼ਿਲਮ ਦੀ ਸਕਰੀਨਿੰਗ ਵੀ ਕੀਤੀ ਗਈ ਜਿਸ ਰਾਹੀਂ ਰੈਗਿੰਗ ਦੇ ਗੰਭੀਰ ਨਤੀਜਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਿਕਤਾ ਅਤੇ ਸਰਬਪੱਖੀ ਵਿਕਾਸ ਵਿਚ ਵੀ ਸਹਾਇਕ ਹੁੰਦੀਆਂ ਹਨ। ਪੋਸਟਰ ਬਣਾਉਣ ਮੁਕਾਬਲੇ ਵਿਚ ਬੀ.ਐੱਸ.ਸੀ. (ਆਨਰਜ਼) ਕੈਮਿਸਟਰੀ ਭਾਗ ਦੂਸਰਾ ਦੀ ਨੰਦਿਨੀ ਨੇ ਪਹਿਲਾ, ਬੀ. ਐੱਸ. ਸੀ. (ਆਨਰਜ਼) ਕੈਮਿਸਟਰੀ ਭਾਗ ਦੂਸਰਾ ਦੀ ਲਵਜੋਤ ਕੌਰ ਨੇ ਦੂਸਰਾ ਅਤੇ ਬੀ.ਐੱਸ.ਸੀ. ਫਿਜ਼ੀਕਲ ਸਾਇੰਸਜ਼ ਭਾਗ ਪਹਿਲਾ ਦੇ ਹਰਬਖਸ਼ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਬੀ. ਐੱਸ. ਸੀ. ਫਿਜ਼ੀਕਲ ਸਾਇੰਸਜ਼ ਭਾਗ ਪਹਿਲਾ ਦੀ ਹਰਮਨਦੀਪ ਕੌਰ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਇਸੇ ਪ੍ਰਕਾਰ ਸਲੋਗਨ ਲੇਖਣ ਮੁਕਾਬਲੇ ਵਿਚ ਬੀ.ਐੱਸ.ਸੀ. ਫਿਜ਼ੀਕਲ ਸਾਇੰਸਜ਼ ਭਾਗ ਤੀਸਰਾ ਦੀ ਜਗਜੀਤ ਕੌਰ ਨੇ ਪਹਿਲਾ, ਬੀ. ਐੱਸ. ਸੀ. ਲਾਈਫ਼ ਸਾਇੰਸਜ਼ ਭਾਗ ਪਹਿਲਾ ਦੀ ਗੁਰਸਿਮਰਨ ਕੌਰ ਨੇ ਦੂਸਰਾ ਅਤੇ ਬੀ.ਐੱਸ.ਸੀ. (ਆਨਰਜ਼) ਕੈਮਿਸਟਰੀ ਭਾਗ ਪਹਿਲਾ ਦੀ ਜਸਵੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬੀ.ਐੱਸ.ਸੀ. ਫਿਜ਼ੀਕਲ ਸਾਇੰਸਜ਼ ਭਾਗ ਪਹਿਲਾ ਦੀ ਜਸਲੀਨ ਕੌਰ ਨੇ ਕੰਸੋਲੇਸ਼ਨ ਇਨਾਮ ਹਾਸਲ ਕੀਤਾ। ਇਸ ਮੌਕੇ ਕੈਮਿਸਟਰੀ ਵਿਭਾਗ ਦੇ ਪ੍ਰੋ. ਸਿਮਰਤ ਕੌਰ, ਡਾ. ਕਿਰਨ, ਡਾ. ਕੁਲਦੀਪ ਕੌਰ, ਪ੍ਰੋ. ਸੀਮਾ ਮਹੇਸ਼ਵਰੀ, ਡਾ. ਮਨਪ੍ਰੀਤ ਕੌਰ, ਡਾ. ਪ੍ਰੀਤੀ ਕੱਕੜ, ਪ੍ਰੋ. ਗੁਰਲੀਨ ਕੌਰ ਅਤੇ ਪ੍ਰੋ. ਸ਼ੋਇਬ ਰਸ਼ੀਦ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੋ ਘਰਾਂ ’ਚੋਂ ਗਹਿਣੇ ਤੇ ਨਕਦੀ ਚੋਰੀ ਅਗਲੀ ਖ਼ਬਰ ਸ਼ਹਿਰ ’ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ- ਨਾਗਰਾ
Ad Position 24