03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਦਰਸ਼ ਯੁਵਾ ਗ੍ਰਾਮ ਸਭਾ ਰਾਹੀਂ ਵਿਦਿਆਰਥੀਆਂ ਨੇ ਸਿੱਖੀ ਲੋਕਤੰਤਰਿਕ ਪ੍ਰਕਿਰਿਆ

ਖਮਾਣੋਂ, 1 ਸਤੰਬਰ (ਜੋਗਿੰਦਰ ਪਾਲ)-ਜਵਾਹਰ ਨਵੋਦਿਆ ਵਿਦਿਆਲਿਆ ਫਰੋਰ ਵਿਖੇ ਕਲਾਸ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਵਲੋਂ ‘ਆਦਰਸ਼ ਯੁਵਾ ਗ੍ਰਾਮ ਸਭਾ’ ਦਾ ਆਯੋਜਨ ਕੀਤਾ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਗ੍ਰਾਮ ਪੰਚਾਇਤ ਦੀ ਕਾਰਜਪ੍ਰਣਾਲੀ, ਲੋਕਤੰਤਰਿਕ ਪ੍ਰਕਿਰਿਆ, ਨਾਗਰਿਕ ਜ਼ਿੰਮੇਵਾਰੀਆਂ ਤੇ ਪਿੰਡ ਦੇ ਵਿਕਾਸ ਵਿਚ ਨੌਜਵਾਨਾਂ ਦੀ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਖਮਾਣੋਂ, 1 ਸਤੰਬਰ (ਜੋਗਿੰਦਰ ਪਾਲ)-ਜਵਾਹਰ ਨਵੋਦਿਆ ਵਿਦਿਆਲਿਆ ਫਰੋਰ ਵਿਖੇ ਕਲਾਸ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਵਲੋਂ ‘ਆਦਰਸ਼ ਯੁਵਾ ਗ੍ਰਾਮ ਸਭਾ’ ਦਾ ਆਯੋਜਨ ਕੀਤਾ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਗ੍ਰਾਮ ਪੰਚਾਇਤ ਦੀ ਕਾਰਜਪ੍ਰਣਾਲੀ, ਲੋਕਤੰਤਰਿਕ ਪ੍ਰਕਿਰਿਆ, ਨਾਗਰਿਕ ਜ਼ਿੰਮੇਵਾਰੀਆਂ ਤੇ ਪਿੰਡ ਦੇ ਵਿਕਾਸ ਵਿਚ ਨੌਜਵਾਨਾਂ ਦੀ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ। ਸਮਾਗਮ ਵਿਚ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਦਲਵਿੰਦਰ ਸਿੰਘ, ਪੰਚ ਹਰਨੇਕ ਸਿੰਘ ਤੇ ਹੋਰ ਪੰਚਾਇਤ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਦਿਆਲਿਆ ਦੇ ਸਮੂਹ ਸਟਾਫ਼ ਵਲੋਂ ਪੰਚਾਇਤ ਨੁਮਾਇੰਦਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਆਦਰਸ਼ ਯੁਵਾ ਗ੍ਰਾਮ ਸਭਾ ਦੌਰਾਨ ਵਿਦਿਆਰਥੀਆਂ ਨੇ ਪੰਚਾਇਤ ਮੈਂਬਰਾਂ ਦੀ ਭੂਮਿਕਾ ਨਿਭਾਉਂਦਿਆਂ ਪਿੰਡ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਸੁਝਾਅ ਪੇਸ਼ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਲੋਕਤੰਤਰਿਕ ਢੰਗ ਨਾਲ ਵਿਚਾਰ ਪ੍ਰਗਟ ਕਰਨ, ਸਮੱਸਿਆਵਾਂ ਦੀ ਪਛਾਣ ਕਰਨ ਅਤੇ ਸਾਂਝੇ ਤੌਰ ’ਤੇ ਫ਼ੈਸਲੇ ਲੈਣ ਦਾ ਵਿਹਾਰਕ ਅਨੁਭਵ ਮਿਲਿਆ। ਇਸ ਮੌਕੇ ਸਰਪੰਚ ਦਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਲੋਕਤੰਤਰਿਕ ਕਦਰਾਂ-ਕੀਮਤਾਂ, ਆਤਮ-ਵਿਸ਼ਵਾਸ ਤੇ ਜ਼ਿੰਮੇਵਾਰੀ ਦੇ ਗੁਣ ਪੈਦਾ ਕਰਨ ਵਿਚ ਸਹਾਈ ਹੁੰਦੀਆਂ ਹਨ। ਵਿਦਿਆਲਿਆ ਦੇ ਪ੍ਰਿੰਸੀਪਲ ਰਾਜੀਵ ਸ਼ਰਮਾ ਅਤੇ ਸਮੂਹ ਸਟਾਫ਼ ਨੇ ਵੀ ਵਿਦਿਆਰਥੀਆਂ ਵਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਅਸਲ ਜੀਵਨ ਵਿਚ ਲੋਕਤੰਤਰਿਕ ਪ੍ਰਕਿਰਿਆਵਾਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸੀ. ਡੀ. ਪੀ. ਓ. ਖੇੜਾ ਵੀਨਾ ਭਗਤ ਦੀ ਸੇਵਾ ਮੁਕਤੀ ਸਮੇਂ ਗੁਰਵਿੰਦਰ ਢਿੱਲੋਂ ਨੇ ਕੀਤਾ ਸਨਮਾਨ ਅਗਲੀ ਖ਼ਬਰ ਰਣਜੀਤ ਸਿੰਘ ਘੋਲਾ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ
Ad Position 24