03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 4 ਨੂੰ ਮਨਾਈ ਜਾਵੇਗੀ

ਮੰਡੀ ਗੋਬਿੰਦਗੜ੍ਹ, 1 ਸਤੰਬਰ (ਰਾਜੇਸ਼ ਸ਼ਰਮਾ)- ਸ੍ਰੀ ਬਾਬਾ ਲਾਲ ਦਿਆਲ ਟਰੱਸਟ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਵਿਸ਼ੇਸ਼ ਮੀਟਿੰਗ ਸ੍ਰੀ ਬਾਬਾ ਲਾਲ ਦਿਆਲ ਮੰਦਰ, ਗੁਰੂ ਨਾਨਕ ਕਾਲੋਨੀ ਵਿਖੇ ਲਾਲ ਦੁਆਰਾ ਸਤਿਸੰਗ ਭਵਨ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ ਨੇ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੰਡੀ ਗੋਬਿੰਦਗੜ੍ਹ, 1 ਸਤੰਬਰ (ਰਾਜੇਸ਼ ਸ਼ਰਮਾ)- ਸ੍ਰੀ ਬਾਬਾ ਲਾਲ ਦਿਆਲ ਟਰੱਸਟ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਵਿਸ਼ੇਸ਼ ਮੀਟਿੰਗ ਸ੍ਰੀ ਬਾਬਾ ਲਾਲ ਦਿਆਲ ਮੰਦਰ, ਗੁਰੂ ਨਾਨਕ ਕਾਲੋਨੀ ਵਿਖੇ ਲਾਲ ਦੁਆਰਾ ਸਤਿਸੰਗ ਭਵਨ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ ਨੇ ਕੀਤੀ। ਇਸ ਦੌਰਾਨ ਜਨਮ ਅਸ਼ਟਮੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਬਾਬਾ ਲਾਲ ਸੰਕੀਰਤਨ ਮੰਡਲ ਦੀ ਚੇਅਰਮੈਨ ਊਸ਼ਾ ਕਵਾਤਰਾ ਨੇ ਦੱਸਿਆ ਕਿ 4 ਸਤੰਬਰ ਨੂੰ ਸਵੇਰੇ 5 ਵਜੇ ਮੰਦਰ ਵਿਖੇ ਝੂਲਾ ਲਟਕਾਉਣ ਦੀ ਰਸਮ ਨਾਲ ਸਮਾਗਮ ਦੀ ਸ਼ੁਰੂਆਤ ਹੋਵੇਗੀ। ਰਾਤ 9 ਵਜੇ ਤੋਂ ਅੱਧੀ ਰਾਤ 12 ਵਜੇ ਤੱਕ ਮੰਦਰ ਪਰਿਸਰ ਵਿਚ ਰਾਸ ਵਿਹਾਰ, ਨਾਚ, ਗਾਇਣ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਪਰੰਤ ਵਿਸ਼ੇਸ਼ ਆਰਤੀ ਤੇ ਪੂਜਾ ਕੀਤੀ ਜਾਵੇਗੀ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਜਾਵੇਗਾ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਰਮੇਸ਼ ਮਿੱਤਲ, ਉਪ ਪ੍ਰਧਾਨ ਸੁਭਾਸ਼ ਭਾਰਤੀ, ਸੁਰਿੰਦਰ ਕਵਾਤਰਾ, ਜਨਰਲ ਸਕੱਤਰ ਨਰਿੰਦਰ ਭਾਟੀਆ, ਖ਼ਜ਼ਾਨਚੀ ਵਿਜੇ ਭਾਰਤੀ, ਅਮਿਤ ਅਰੋੜਾ, ਰਾਜੇਸ਼ ਭਾਰਤੀ, ਊਸ਼ਾ ਕਵਾਤਰਾ ਅਤੇ ਮੰਦਰ ਦੇ ਪੁਜਾਰੀ ਪੰਡਿਤ ਸ੍ਰੀਕਾਂਤ ਭਾਰਦਵਾਜ ਸਮੇਤ ਟਰੱਸਟ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਤਿਆਰ ਖੇਡ ਮੈਦਾਨ ‘ਸਖੀ ਸ਼ਕਤੀ ਮੇਲੇ’ ਦੀ ਭੇਟ ਚੜ੍ਹਿਆ ਅਗਲੀ ਖ਼ਬਰ ਭੋਗ ਤੇ ਵਿਸ਼ੇਸ਼- ਜਥੇਦਾਰ ਜਸਮੇਰ ਸਿੰਘ ਬਡਲਾ
Ad Position 24