03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਤਲੋਕ ਆਸ਼ਰਮ ਖਮਾਣੋਂ ਨੇ ਕਲਮਾਂ ਰੋੜੂਆਣਾ ਗਊਸ਼ਾਲਾ ਨੂੰ 100 ਕੁਇੰਟਲ ਤੂੜੀ ਦੀ ਦੂਸਰੀ ਖੇਪ ਭੇਜੀ

ਖਮਾਣੋਂ, 1 ਸਤੰਬਰ (ਜੋਗਿੰਦਰ ਪਾਲ)- ਸਥਾਨਕ ਖੰਨਾ ਰੋਡ ’ਤੇ ਸਥਿਤ ਸਤਲੋਕ ਆਸ਼ਰਮ ਖਮਾਣੋਂ ਵਲੋਂ ਕਲਮਾਂ ਰੋੜੂਆਣਾ ਗਊਸ਼ਾਲਾ ਨੂੰ 100 ਕੁਇੰਟਲ ਤੂੜੀ ਦੀ ਦੂਸਰੀ ਖੇਪ ਪਹੁੰਚਾਈ ਗਈ। ਇਹ ਸਹਾਇਤਾ ਸੰਤ ਰਾਮਪਾਲ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਊਸ਼ਾਲਾ ਵਿਚ ਚਾਰੇ ਦੀ ਲੋੜ ਨੂੰ ਪੂਰਾ ਕਰਨ ਲਈ ਭੇਜੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਖਮਾਣੋਂ, 1 ਸਤੰਬਰ (ਜੋਗਿੰਦਰ ਪਾਲ)- ਸਥਾਨਕ ਖੰਨਾ ਰੋਡ ’ਤੇ ਸਥਿਤ ਸਤਲੋਕ ਆਸ਼ਰਮ ਖਮਾਣੋਂ ਵਲੋਂ ਕਲਮਾਂ ਰੋੜੂਆਣਾ ਗਊਸ਼ਾਲਾ ਨੂੰ 100 ਕੁਇੰਟਲ ਤੂੜੀ ਦੀ ਦੂਸਰੀ ਖੇਪ ਪਹੁੰਚਾਈ ਗਈ। ਇਹ ਸਹਾਇਤਾ ਸੰਤ ਰਾਮਪਾਲ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਊਸ਼ਾਲਾ ਵਿਚ ਚਾਰੇ ਦੀ ਲੋੜ ਨੂੰ ਪੂਰਾ ਕਰਨ ਲਈ ਭੇਜੀ ਗਈ। ਤੂੜੀ ਦੀ ਦੂਸਰੀ ਖੇਪ ਪਹੁੰਚਣ ’ਤੇ ਗਊਸ਼ਾਲਾ ਪ੍ਰਬੰਧਕਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਸੰਤ ਰਾਮਪਾਲ ਮਹਾਰਾਜ ਅਤੇ ਸਤਲੋਕ ਆਸ਼ਰਮ ਖਮਾਣੋਂ ਦਾ ਧੰਨਵਾਦ ਕਰਦਿਆਂ ਗਊ ਸੇਵਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਕਲਮਾਂ ਰੋੜੂਆਣਾ ਗਊਸ਼ਾਲਾ ਵਿਚ ਬੇਸਹਾਰਾ ਅਤੇ ਬੇਜ਼ਬਾਨ ਗਊਆਂ ਦੀ ਸੰਭਾਲ ਕੀਤੀ ਜਾ ਰਹੀ ਹੈ । ਗਊਸ਼ਾਲਾ ਵਿਚ ਚਾਰੇ ਦੀ ਲੋੜ ਨੂੰ ਦੇਖਦਿਆਂ ਸੰਤ ਰਾਮਪਾਲ ਮਹਾਰਾਜ ਵਲੋਂ ਹਰ ਮਹੀਨੇ 100 ਕੁਇੰਟਲ ਤੂੜੀ ਦੀ ਸੇਵਾ ਮੁਹੱਈਆ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਸਤਲੋਕ ਆਸ਼ਰਮ ਖਮਾਣੋਂ ਰਾਹੀਂ ਪਹਿਲੀ ਖੇਪ ਤੋਂ ਬਾਅਦ ਹੁਣ ਦੂਸਰੀ ਖੇਪ ਵੀ ਗਊਸ਼ਾਲਾ ਵਿਚ ਪਹੁੰਚਾਈ ਗਈ ਹੈ। ਇਸ ਮੌਕੇ ਸੋਮ ਸਿੰਘ ਸੰਧੂ, ਕੁਲਦੀਪ ਸ਼ਰਮਾ, ਪਵਨ ਸ਼ਰਮਾ, ਸੁਰਿੰਦਰ ਸ਼ਰਮਾ, ਮੋਹਿੰਦਰ ਸਿੰਘ ਸੈਣੀ, ਤਨੂ ਸ਼ਰਮਾ, ਦਿਨੇਸ਼ ਸ਼ਰਮਾ, ਰਾਮ ਪਾਲ ਪ੍ਰਧਾਨ ਸ਼ਿਵ ਮੰਦਰ, ਸਿੰਗਾਰਾ ਸਿੰਘ, ਰਾਕੇਸ਼ ਪਚਰੰਦਾ, ਹਰੀ ਕ੍ਰਿਸ਼ਨ ਨੇ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਸੰਤ ਰਾਮਪਾਲ ਮਹਾਰਾਜ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਸਰਹਿੰਦ ਰੇਲਵੇ ਸਟੇਸ਼ਨ ਤੋਂ 300 ਸ਼ਰਧਾਲੂਆਂ ਦੇ ਜਥੇ ਨੂੰ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਝ... ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਨੇ ਸਲੋਗਨ ਲੇਖਕ ਮੁਕਾਬਲਾ ਕਰਵਾਇਆ
Ad Position 24