01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

52 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਲਾਇਨਜ਼ ਕਲੱਬ ਵਲੋਂ ਖਾਟੂ ਸ਼ਿਆਮ ਸੰਕੀਰਤਨ ਦਾ ਆਯੋਜਨ

ਮੰਡੀ ਗੋਬਿੰਦਗੜ੍ਹ, 31 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321-ਐਫ ਦੀ ਅਗਵਾਈ ਹੇਠ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਕਨ੍ਹਈਆ ਲਾਲ ਬਰਦੇਜਾ ਲਾਇਨਜ਼ ਭਵਨ ਵਿਖੇ ਜਨਰਲ ਬਾਡੀ ਮੀਟਿੰਗ ਤੇ ਬਾਬਾ ਖਾਟੂ ਸ਼ਿਆਮ ਨੂੰ ਸਮਰਪਿਤ ਵਿਸ਼ੇਸ਼ ਸੰਕੀਰਤਨ ਕਰਵਾਇਆ ਗਿਆ। ਕਲੱਬ ਦੇ 52 ਸਾਲਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਸੀ, ਜਦੋਂ ਅਜਿਹਾ ਧਾਰਮਿਕ ਸਮਾਗਮ ਕਰਵਾਇਆ।

Ad Position 21
No active advertisement
ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਕਰਵਾਏ ਬਾਬਾ ਖਾਟੂ ਸ਼ਿਆਮ ਜੀ ਨੂੰ ਸਮਰਪਿਤ ਵਿਸ਼ੇਸ਼ ਸੰਕੀਰਤਨ ਮੌਕੇ ਆਏ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ ਅਤੇ ਵਿਧਾਇਕ ਗੈਰੀ ਬੜਿੰਗ ਦਾ ਸਨਮਾਨ ਕਰਦੇ ਹੋਏ ਸੰਸਥਾ ਦੇ ਆਗੂ। ਅਜੀਤ ਤਸਵੀਰ 01-09-2026
ਮੰਡੀ ਗੋਬਿੰਦਗੜ੍ਹ, 31 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਇੰਟਰਨੈਸ਼ਨਲ ਜ਼ਿਲ੍ਹਾ 321-ਐਫ ਦੀ ਅਗਵਾਈ ਹੇਠ ਲਾਇਨਜ਼ ਕਲੱਬ ਕਵੀਨਜ਼ ਦੇ ਸਹਿਯੋਗ ਨਾਲ ਕਨ੍ਹਈਆ ਲਾਲ ਬਰਦੇਜਾ ਲਾਇਨਜ਼ ਭਵਨ ਵਿਖੇ ਜਨਰਲ ਬਾਡੀ ਮੀਟਿੰਗ ਤੇ ਬਾਬਾ ਖਾਟੂ ਸ਼ਿਆਮ ਨੂੰ ਸਮਰਪਿਤ ਵਿਸ਼ੇਸ਼ ਸੰਕੀਰਤਨ ਕਰਵਾਇਆ ਗਿਆ। ਕਲੱਬ ਦੇ 52 ਸਾਲਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਸੀ, ਜਦੋਂ ਅਜਿਹਾ ਧਾਰਮਿਕ ਸਮਾਗਮ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਸੰਚਿਤ ਸਿੰਗਲਾ ਤੇ ਪੱਲਵੀ ਸਿੰਗਲਾ ਨੇ ਕੀਤੀ। ਦਿੱਲੀ ਤੋਂ ਪੁੱਜੀ ਭਜਨ ਗਾਇਕਾ ਕਿਸ਼ੋਰੀ ਕਨਿਸ਼ਕਾ ਨੇ ਭਜਨਾਂ ਦੀ ਸੁਰੀਲੀ ਪੇਸ਼ਕਾਰੀ ਨਾਲ ਸੰਗਤ ਨੂੰ ਨਿਹਾਲ ਕੀਤਾ। ਚਾਮੁੰਡਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼ਰਨ ਦਾਸ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਮਨਦੀਪ ਮਿੱਤਲ, ਕੁਲਦੀਪ ਮਿੱਤਲ ਤੇ ਸੰਦੀਪ ਮਿੱਤਲ ਨੇ ਪੂਜਾ ਕਰਕੇ ਸੰਕੀਰਤਨ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਸਾਬਕਾ ਜ਼ਿਲ੍ਹਾ ਗਵਰਨਰ ਡਾ. ਮਨਮੋਹਨ ਕੌਸ਼ਲ ਤੇ ਸੁਰੇਸ਼ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਕਮਲ ਸਿੰਗਲਾ ਨੇ ਸ਼ਰਨ ਦਾਸ ਮਿੱਤਲ ਤੇ ਗੁਰਿੰਦਰ ਸਿੰਘ ਗੈਰੀ ਵੜਿੰਗ ਨੂੰ ਲਾਇਨਜ਼ ਇੰਟਰਨੈਸ਼ਨਲ ਪਿੰਨ ਭੇਟ ਕਰਕੇ ਸਨਮਾਨਿਤ ਕੀਤਾ। ਲਾਇਨ ਸੰਚਿਤ ਸਿੰਗਲਾ ਨੇ ਕਿਹਾ ਕਿ ਕਲੱਬ ਪਿਛਲੇ 52 ਸਾਲਾਂ ਤੋਂ ਸਮਾਜ ਸੇਵਾ ਦੇ ਕਾਰਜ ਕਰਦਾ ਆ ਰਿਹਾ ਹੈ ਅਤੇ ਮੈਂਬਰਾਂ ਤੇ ਪਰਿਵਾਰਾਂ ਨੂੰ ਅਧਿਆਤਮਿਕ ਮਾਹੌਲ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ। ਪ੍ਰੋਗਰਾਮ ਕੋਆਰਡੀਨੇਟਰ ਸਾਬਕਾ ਪ੍ਰਧਾਨ ਰਮੇਸ਼ ਮਿੱਤਲ, ਪ੍ਰੋਜੈਕਟ ਚੇਅਰਮੈਨ ਅਤੁਲ ਲੁਟਾਵਾ ਤੇ ਸਹਿ-ਚੇਅਰਮੈਨ ਦੀਪਕ ਖੁੱਲਰ, ਨਿਸ਼ਾਂਤ ਜਿੰਦਲ ਤੇ ਆਕਾਸ਼ ਚੋਪੜਾ ਸਨ। ਸੁਰਿੰਦਰ ਕੁਮਾਰ, ਸਕੱਤਰ ਓ. ਪੀ. ਵਰਮਾ, ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ ਤੇ ਪੀ. ਆਰ. ਓ. ਸੁਰਿੰਦਰ ਗਰਗ, ਲਲਿਤ ਗਰਗ, ਰਮੇਸ਼ ਗੋਇਲ, ਸੁਰੇਸ਼ ਗੁਪਤਾ, ਨਰੇਸ਼ ਜੈਨ, ਰਵੀਸ਼ ਗੁਪਤਾ, ਰਾਜੇਸ਼ ਬੱਸੀ, ਲਲਿਤ ਗੋਇਲ, ਵਰਿੰਦਰ ਸ਼ੁਕਲਾ, ਦਿਨੇਸ਼ ਸਿੰਘ, ਵਿਨੋਦ ਗੁਪਤਾ, ਰਾਜੇਸ਼ ਗੁਪਤਾ, ਸੰਜੀਵ ਕੁਮਾਰ, ਸੁਲੱਖਣ ਕੁਮਾਰ, ਦੀਪ ਕੁਮਾਰ, ਗੋਪਾਲ ਸਿੰਘ, ਕਮਲ ਸਿੰਘ, ਹਿਤੇਸ਼ ਕੁਮਾਰ, ਮੋਹਿਤ ਮਿੱਤਲ, ਨਿਕੁੰਜ ਜੈਨ, ਵਿਜੇ ਬਾਂਸਲ, ਵਿਸ਼ਾਲ ਸ਼ਾਹੀ, ਨਰੇਸ਼ ਪੁਰੀ, ਜਗਦੀਸ਼ ਇਰਾਨ, ਮਨਜੀਤ ਸਿੰਘ ਸੌਂਦ, ਵਰੁਣ ਕੁਮਾਰ, ਅਨੁਜ ਜਿੰਦਲ, ਅੰਕੁਰ ਕੌਸ਼ਲ, ਚੰਦਰ ਸ਼ੇਖਰ, ਦੀਵਾਸ਼ੂੰ ਗਰਗ, ਉਮੇਸ਼ ਬਾਂਸਲ, ਕਪਿਲ ਸਿੰਘ ਜੈਨ, ਹਰੀਸ਼ ਕੁਮਾਰ, ਅੰਮ੍ਰਿਤਪਾਲ ਸਿੰਘ ਹਾਸੀ, ਭੁਪੇਸ਼ ਵਰਮਾ, ਰਮਨ ਗੋਇਲ, ਮਮਤਾ ਵਰਮਾ, ਰੁਕਮਣੀ ਵਰਮਾ, ਸਵਿਤਾ ਰਾਣੀ, ਛਬੀ ਖੁੱਲਰ, ਜਾਹਨਵੀ, ਰਜਨੀ ਬਾਂਸਲ, ਰੁਚਿਕਾ ਜਿੰਦਲ ਤੇ ਭਾਰਤੀ ਵਰਮਾ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਤੇ ਪਰਿਵਾਰਕ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਫ਼ਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਜਨ ਸਮਰਥਨ ਹਲਕੇ ਦੇ 20 ਪਰਿਵਾਰ ਵੱਖ-ਵੱਖ ਸਿਆਸੀ ਪਾਰਟੀ... ਅਗਲੀ ਖ਼ਬਰ ਜਥੇਦਾਰ ਜਸਮੇਰ ਸਿੰਘ ਬਡਲਾ ਨਮਿਤ ਭੋਗ 2 ਕੱਲ੍ਹ ਵੱਖ-ਵੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਪ੍ਰਗਟ
Ad Position 24