ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਮੰਡੀ ਗੋਬਿੰਦਗੜ੍ਹ ਪਹੁੰਚਣ ’ਤੇ ਹਲਕਾ ਅਮਲੋਹ ਦੀਆਂ ਸੰਗਤਾਂ ਵਲੋਂ ਸਵਾਗਤ
ਮੰਡੀ ਗੋਬਿੰਦਗੜ੍ਹ, 31 ਅਗਸਤ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਰਵਾਨਾ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਅੱਜ ਹਲਕਾ ਅਮਲੋਹ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚਿਆ। ਮਾਰਚ ਦਾ ਬੱਤੀਆਂ ਵਾਲੇ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਵਲੋਂ ਸਮੁੱਚੀਆਂ ਸੰਗਤਾਂ, ਪਾਰਟੀ ਦੇ ਆਗੂਆਂ ਤੇ ਵਰਕਰਾਂ ਸਮੇਤ ਭਰਵਾਂ ਸਵਾਗਤ ਕੀਤਾ।
ਹ
ਹਾਜ਼ਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਖ਼ਾਲਸਾ ਮਾਰਚ ਸਮੇਂ ਵੱਡੀ ਗਿਣਤੀ ਜੁੜੀਆਂ ਸੰਗਤਾਂ। ਅਜੀਤ ਤਸਵੀਰ
01-09-2026
ਮੰਡੀ ਗੋਬਿੰਦਗੜ੍ਹ, 31 ਅਗਸਤ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਰਵਾਨਾ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਅੱਜ ਹਲਕਾ ਅਮਲੋਹ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚਿਆ। ਮਾਰਚ ਦਾ ਬੱਤੀਆਂ ਵਾਲੇ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਵਲੋਂ ਸਮੁੱਚੀਆਂ ਸੰਗਤਾਂ, ਪਾਰਟੀ ਦੇ ਆਗੂਆਂ ਤੇ ਵਰਕਰਾਂ ਸਮੇਤ ਭਰਵਾਂ ਸਵਾਗਤ ਕੀਤਾ। ਇਸ ਮੌਕੇ ਖ਼ਾਲਸਾ ਮਾਰਚ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਦਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗੜਗੱਜ ਨੇ ਸਿੱਖ ਕੌਮ ਨੂੰ ਆਪਣੇ ਮਹਾਨ ਵਿਰਸੇ ਨਾਲ ਜੁੜਨ, ਸਿੱਖੀ ਸਰੂਪ ਧਾਰਨ ਕਰਨ ਤੇ ਕੇਸਾਧਾਰੀ ਹੋਣ ਦੀ ਅਪੀਲ ਕੀਤੀ।ਜਥੇਦਾਰ ਗੜਗੱਜ ਨੇ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਮੌਜੂਦਾ ਪੰਥ ਦੋਖੀ ‘ਆਪ’ ਸਰਕਾਰ ਤੇ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਦੇ ਵੱਡੇ ਇਕੱਠ ਦੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਈ ਰਵਿੰਦਰ ਸਿੰਘ ਖ਼ਾਲਸਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਹਰ ਪਰਿਵਾਰ ਨੂੰ ਗੁਰੂ ਲੜ ਲੱਗ ਕੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਈ ਰਵਿੰਦਰ ਸਿੰਘ ਖ਼ਾਲਸਾ ਵਲੋਂ ਜਿਥੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਪੰਜ ਪਿਆਰਿਆਂ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ। ਖ਼ਾਲਸਾ ਮਾਰਚ ਸਮੇਂ ਮੈਨੇਜਰ ਰਾਜਵਿੰਦਰ ਸਿੰਘ ਰਾਜੂ, ਹੈੱਡ ਗ੍ਰੰਥੀ ਕੁਲਵਿੰਦਰ ਸਿੰਘ, ਮੈਨੇਜਰ ਮੰਜੀ ਸਾਹਿਬ ਇਕਬਾਲ ਸਿੰਘ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਜ਼ਿਲ੍ਹਾ ਪ੍ਰਧਾਨ ਪਟਿਆਲਾ ਅਮਿੱਤ ਸਿੰਘ ਰਾਠੀ, ਕੈਪਟਨ ਜਸਵੰਤ ਸਿੰਘ ਬਾਜਵਾ, ਕਰਮਜੀਤ ਸਿੰਘ ਭਗੜਾਣਾ, ਕਿਰਨਦੀਪ ਕੌਰ ਖੰਨਾ, ਜੋਗਿੰਦਰ ਸਿੰਘ ਮੈਣੀ, ਜਤਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਮਛਰਾਈ, ਜਰਨੈਲ ਸਿੰਘ ਮਾਜਰੀ, ਕੁਲਦੀਪ ਸਿੰਘ ਮੁੱਢੜੀਆ, ਹਰਿੰਦਰ ਸਿੰਘ ਦੀਵਾ, ਹਰਬੰਸ ਸਿੰਘ ਬਡਾਲੀ, ਭਿੰਦਰ ਸਿੰਘ, ਜਗਜੀਵਨ ਸਿੰਘ ਉੱਭੀ, ਸ਼ਰਧਾ ਸਿੰਘ ਛੰਨਾ, ਬਾਬਾ ਨਿਸ਼ਾਨ ਸਿੰਘ, ਫੋਰਮੈਨ ਬਲਵੀਰ ਸਿੰਘ ਸਿੱਧੂ, ਰਘਬੀਰ ਸਿੰਘ ਭਾਂਬਰੀ, ਡਾ ਅਰਜਨ ਸਿੰਘ ਅਮਲੋਹ, ਡਾ. ਜਸਵੰਤ ਸਿੰਘ, ਰੇਸ਼ਮ ਸਿੰਘ ਵਿਰਕ, ਸਿਮਰਨਜੀਤ ਸਿੰਘ ਧਾਲੀਵਾਲ, ਧਰਮਪਾਲ ਸਿੰਘ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਅੰਮ੍ਰਿਤ ਸਿੰਘ ਲੰਗ, ਬਹਾਦਰ ਸਿੰਘ ਹੈਬਤਪੁਰ, ਰੌਸ਼ਨ ਸਿੰਘ, ਗੁਰਸੇਵਕ ਸਿੰਘ ਤੂਰਾਂ, ਗੁਰਦੀਪ ਸਿੰਘ ਬੱਬੀ, ਬਲਜਿੰਦਰ ਸਿੰਘ ਸੇਖੋਂ, ਨਾਜ਼ਰ ਸਿੰਘ ਸੰਤ ਨਗਰ,ਬਲਵਿੰਦਰ ਸਿੰਘ ਡਡਹੇੜੀ, ਕੰਵਲਜੀਤ ਸਿੰਘ ਗਿੱਲ, ਗੁਰਮੀਤ ਸਿੰਘ ਰਾਮਗੜ੍ਹ, ਰਾਕੇਸ਼ ਕੁਮਾਰ ਸ਼ਾਹੀ, ਗੁਰਪ੍ਰੀਤ ਸਿੰਘ ਚਹਿਲਾਂ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਅਮਨਦੀਪ ਸਿੰਘ ਭੱਦਲਥੂਹਾ, ਗੁਰਕੀਰਤ ਸਿੰਘ ਪਨਾਗ, ਪਰਮਿੰਦਰ ਸਿੰਘ ਨੀਟਾ ਸੰਧੂ, ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਸਾਹਿਜ ਸਿੰਘ ਧਾਲੀਵਾਲ, ਬੀਬੀ ਮਧੂਮੀਤ ਬਡੇਰਾ, ਜੰਗਵੀਰ ਸਿੰਘ ਕੁੰਭੜਾ, ਸੁਖਦੇਵ ਸਿੰਘ ਅੱਤਲੀ, ਮੁਕੰਦ ਸਿੰਘ ਲੁਹਾਰਮਾਜਰਾ, ਡਾ ਰਘਬੀਰ ਸਿੰਘ, ਸੇਵਾ ਸਿੰਘ ਤੂਰਾਂ, ਜਰਨੈਲ ਸਿੰਘ ਰਾਮਗੜ੍ਹ, ਜਸਵਿੰਦਰ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਭਗਵਾਨਪੁਰਾ, ਰਵਿੰਦਰਜੀਤ ਸਿੰਘ ਭੰਗੂ, ਕ੍ਰਿਸ਼ਨ ਕੁੰਭੜਾ, ਲਵਪ੍ਰੀਤ ਸਿੰਘ ਬੁੱਗਾ, ਗੁਰਪ੍ਰੀਤ ਸਿੰਘ ਨੋਨੀ, ਹਰਨੇਕ ਸਿੰਘ ਕਾਕਾ,ਹਰਮੀਤ ਸਿੰਘ ਖ਼ਾਲਸਾ, ਜਗਤਾਰ ਸਿੰਘ ਜੱਗੀ, ਸੰਤੋਖ ਸਿੰਘ ਜੰਜੂਆ, ਹਰਮਨ ਸਿੰਘ ਹੈਬਤਪੁਰ, ਅਜੀਤ ਸਿੰਘ ਡਡਹੇੜੀ, ਸੁਰਜੀਤ ਸਿੰਘ ਬਰੌਂਗਾ, ਬਲਜੀਤ ਸਿੰਘ, ਹਰਤੇਜਪਾਲ ਸਿੰਘ, ਬਲਜਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਬੈਣੀ, ਗੁਰਦੇਵ ਸਿੰਘ ਜੱਸੜ੍ਹਾਂ, ਗੁਰਬਖਸ਼ ਸਿੰਘ ਬੈਣਾ, ਪ੍ਰਿੰਸ ਛੱਤਵਾਲ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਭਗਵੰਤ ਸਿੰਘ ਗੱਗੀ, ਸਦੀਕ ਮੁਹੰਮਦ, ਨਿਰਭੈ ਸਿੰਘ ਫੋਰਮੈਨ, ਪ੍ਰਭਜੋਤ ਸਿੰਘ, ਸਾਹਿਜ ਸਿੰਘ ਰੁੜਕੀ, ਟਿੰਕੂ ਬਦੀਨਪੁਰ, ਰਾਮ ਸਿੰਘ, ਕਰਮਜੀਤ ਸਿੰਘ ਗਾਂਧੀ, ਬਲਤੇਜ ਸਿੰਘ ਅਮਲੋਹ, ਗੁਰਿੰਦਰ ਸਿੰਘ ਸਲਾਣਾ, ਮੱਘਰ ਸਿੰਘ ਫੋਰਮੈਨ, ਮਹਿੰਦਰ ਸਿੰਘ ਕੁੰਭ, ਰਣਧੀਰ ਸਿੰਘ ਬਡਾਲੀ, ਕਸ਼ਮੀਰਾ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਸੋਨੀ ਜਲਾਲਪੁਰ, ਇੰਦਰਜੀਤ ਸਿੰਘ, ਪ੍ਰੀਤਮ ਸਿੰਘ, ਚਰਨਜੀਤ ਕੁਮਾਰ, ਕਰਨ, ਪ੍ਰੀਤਮ ਸਿੰਘ, ਕੁਲਦੀਪ ਸਿੰਘ ਭਗਵਾਨਪੁਰਾ, ਬਲਵੀਰ ਸਿੰਘ ਜੱਲੋਵਾਲ, ਕੁਲਵਿੰਦਰ ਸਿੰਘ ਰੈਹਿਲ, ਕਰਮਜੀਤ ਸਿੰਘ ਮਿੱਠੂ, ਮੋਹਨ ਸਿੰਘ ਧਰਮਗੜ ਤੇ ਸੰਗਤਾਂ ਮੌਜੂਦ ਸਨ।