ਪੰਚ ਜਗਜੀਵਨ ਸਿੰਘ ਹਿੰਮਤਪੁਰਾ ਨੂੰ ਸਦਮਾ, ਪਿਤਾ ਦਾ ਦਿਹਾਂਤ
ਫ਼ਤਹਿਗੜ੍ਹ ਸਾਹਿਬ, 30 ਅਗਸਤ (ਬਲਜਿੰਦਰ ਸਿੰਘ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਦੇ ਪੰਚ ਜਗਜੀਵਨ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਨੰਬਰਦਾਰ ਗੁਰਪਾਲ ਸਿੰਘ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ।
ਨ
ਨੰਬਰਦਾਰ ਗੁਰਪਾਲ ਸਿੰਘ
31-08-2026
ਫ਼ਤਹਿਗੜ੍ਹ ਸਾਹਿਬ, 30 ਅਗਸਤ (ਬਲਜਿੰਦਰ ਸਿੰਘ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਦੇ ਪੰਚ ਜਗਜੀਵਨ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਨੰਬਰਦਾਰ ਗੁਰਪਾਲ ਸਿੰਘ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਨੰਬਰਦਾਰ ਗੁਰਪਾਲ ਸਿੰਘ ਦੀ ਅੰਤਿਮ ਯਾਤਰਾ ’ਚ ਆਮ ਆਦਮੀ ਪਾਰਟੀ ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ (ਜੀ. ਪੀ.), ਸੀਨੀਅਰ ਕਾਂਗਰਸੀ ਆਗੂ ਡਾ. ਮਨੋਹਰ ਸਿੰਘ, ਜਗਦੀਪ ਸਿੰਘ ਲੂਲੋਂ, ਹਰਵਿੰਦਰ ਸਿੰਘ ਬੱਬੂ, ਹਰਪਾਲ ਸਿੰਘ ਸਰਪੰਚ ਭਟੇੜੀ, ਸਤੀਸ਼ ਕੌਸ਼ਲ, ਹਰਮੇਲ ਸਿੰਘ ਭਟੇੜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਦਵਿੰਦਰ ਸਿੰਘ ਦੇਹ ਕਲਾਂ ਜ਼ਿਲ੍ਹਾ ਪ੍ਰਧਾਨ ਮੋਹਾਲੀ, ਗੁਰਮੁੱਖ ਸਿੰਘ ਲਵਲੀ ਜ਼ਿਲ੍ਹਾ ਪ੍ਰੈੱਸ ਸਕੱਤਰ ਭਾਕਿਯੂ, ਨੰਬਰਦਾਰ ਜਸਵੰਤ ਸਿੰਘ ਨੰਦਪੁਰ, ਅਮੀ ਚੰਦ ਭਟੇੜੀ, ਸੁੱਚਾ ਸਿੰਘ ਸਰਪੰਚ ਹਿੰਮਤਪੁਰਾ, ਨੰਬਰਦਾਰ ਜਰਨੈਲ ਸਿੰਘ, ਰਵਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਮੁਹਤਬਰ ਸ਼ਖ਼ਸੀਅਤਾਂ ਨੇ ਸ਼ਾਮਿਲ ਹੋ ਕੇ ਜਿਥੇ ਰੰਗਲੇ ਸੱਜਣ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ, ਉਥੇ ਹੀ ਪੰਚ ਜਗਜੀਵਨ ਸਿੰਘ ਹਿੰਮਤਪੁਰਾ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ। ਨੰਬਰਦਾਰ ਗੁਰਪਾਲ ਸਿੰਘ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 6 ਸਤੰਬਰ ਨੂੰ ਪਿੰਡ ਹਿੰਮਤਪੁਰਾ ਵਿਖੇ ਹੋਵੇਗਾ।