24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਚੌਲਾਂ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਸੂਏ ’ਚ ਡਿੱਗਿਆ, ਲੱਖਾਂ ਰੁਪਏ ਦੇ ਚੌਲ ਖ਼ਰਾਬ

ਬਸੀ ਪਠਾਣਾਂ, 23 ਅਗਸਤ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ-ਮੋਰਿੰਡਾ ਰੋਡ ਤੇ ਪੈਂਦੇ ਪਿੰਡ ਆਲਮਪੁਰ ਨੇੜੇ ਚੌਲਾਂ ਦੀਆਂ ਬੋਰੀਆਂ ਨਾਲ ਭਰੇ ਇਕ ਟਰੱਕ ਦੇ ਸੂਏ ’ਚ ਜਾ ਡਿੱਗਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਹ ਬਸੀ ਪਠਾਣਾਂ ਤੋਂ ਸਪੈਸ਼ਲ ਚੌਲਾਂ ਦੀਆਂ ਬੋਰੀਆਂ ਲੱਦ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ, ਜਦੋਂ ਉਹ ਪਿੰਡ ਆਲਮਪੁਰ ਦੇ ਸੂਏ ਨੇੜੇ ਪਹੁੰਚਿਆ ਤਾਂ ਸੂਏ ’ਚ ਨਹਾ ਰਹੇ ਬੱਚਿਆਂ ਨੂੰ ਬਚਾਉਣ ਅਤੇ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਵਾਹਨ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਸੂਏ ਦੀ ਕੰਧ ਨਾਲ ਜਾ ਟਕਰਾਇਆ, ਜਿਸ ਕਾਰਨ ਕੰਧ ਟੁੱਟ ਗਈ ਅਤੇ ਟਰੱਕ ਸੂਏ ’ਚ ਜਾ ਡਿੱਗਿਆ।

Ad Position 21
No active advertisement
ਅਜੀਤ ਡੈਸਕ 24-08-2026
ਬਸੀ ਪਠਾਣਾਂ, 23 ਅਗਸਤ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ-ਮੋਰਿੰਡਾ ਰੋਡ ਤੇ ਪੈਂਦੇ ਪਿੰਡ ਆਲਮਪੁਰ ਨੇੜੇ ਚੌਲਾਂ ਦੀਆਂ ਬੋਰੀਆਂ ਨਾਲ ਭਰੇ ਇਕ ਟਰੱਕ ਦੇ ਸੂਏ ’ਚ ਜਾ ਡਿੱਗਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਹ ਬਸੀ ਪਠਾਣਾਂ ਤੋਂ ਸਪੈਸ਼ਲ ਚੌਲਾਂ ਦੀਆਂ ਬੋਰੀਆਂ ਲੱਦ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ, ਜਦੋਂ ਉਹ ਪਿੰਡ ਆਲਮਪੁਰ ਦੇ ਸੂਏ ਨੇੜੇ ਪਹੁੰਚਿਆ ਤਾਂ ਸੂਏ ’ਚ ਨਹਾ ਰਹੇ ਬੱਚਿਆਂ ਨੂੰ ਬਚਾਉਣ ਅਤੇ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਵਾਹਨ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਸੂਏ ਦੀ ਕੰਧ ਨਾਲ ਜਾ ਟਕਰਾਇਆ, ਜਿਸ ਕਾਰਨ ਕੰਧ ਟੁੱਟ ਗਈ ਅਤੇ ਟਰੱਕ ਸੂਏ ’ਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਟਰੱਕ ’ਚ ਲੱਦੀਆਂ ਕਈ ਚੌਲਾਂ ਦੀਆਂ ਬੋਰੀਆਂ ਪਾਣੀ ’ਚ ਡੁੱਬਣ ਕਾਰਨ ਖ਼ਰਾਬ ਹੋ ਗਈਆਂ ਜਦਕਿ ਹਾਦਸੇ ’ਚ ਟਰੱਕ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸਥਾਨਕ ਵਸਨੀਕਾਂ ਨੇ ਕਿਹਾ ਕਿ ਸੂਏ ਉੱਪਰ ਬਣੀ ਪੁਲੀ ਅਤੇ ਰਸਤਾ ਤੰਗ ਹੋਣ ਕਾਰਨ ਹਮੇਸ਼ਾ ਵੱਡੇ ਵਾਹਨਾਂ ਨੂੰ ਲੰਘਣ ਸਮੇਂ ਭਾਰੀ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਰੋਜ਼ਾਨਾ ਇਥੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਤੁਰੰਤ ਚੌੜਾ ਕੀਤਾ ਜਾਵੇ ਅਤੇ ਸੂਏ ਦੇ ਨਾਲ-ਨਾਲ ਰਾਹਗੀਰਾਂ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ’ਚ ਕਿਸੇ ਵੱਡੇ ਹਾਦਸੇ ਤੋਂ ਬਚਾ ਰਹੇ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਤੇ ਰਾਜ ਕਰਨ ਵਾਲੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪੰਥਕ ਤੇ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ਦਾ ਸਥਾਈ ਹੱਲ... ਅਗਲੀ ਖ਼ਬਰ ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਸਕੂਲ ’ਚ ਤ੍ਰਿਵੇਣੀ ਤੇ 20 ਦੇ ਕਰੀਬ ਫਲਦਾਰ ਬੂਟੇ ਲਗਾਏ
Ad Position 24